*ਪਿੰਡ ਝੰਡਾ ਖੁਰਦ ’ਚ ਮਗਨਰੇਗਾ ਬੇਨਿਯਮੀਆਂ ਬਾਰੇ ਆਈ ਸ਼ਿਕਾਇਤ ਦਾ ਉੱਚਿਤ ਢੰਗ ਨਾਲ ਕੀਤਾ ਨਿਪਟਾਰਾ-ਵਧੀਕ ਡਿਪਟੀ ਕਮਿਸ਼ਨਰ*

0
164

ਮਾਨਸਾ, 18 ਫਰਵਰੀ (ਸਾਰਾ ਯਹਾਂ/  ਮੁੱਖ ਸੰਪਾਦਕ) : ਪਿੰਡ ਝੰਡਾ ਖੁਰਦ ਵਿਖੇ ਮਗਨਰੇਗਾ ਬੇਨਿਯਮੀਆਂ ਬਾਰੇ ਪ੍ਰਾਪਤ ਹੋਈ ਸ਼ਿਕਾਇਤ ਦੀ ਡੂੰਘਾਈ ਨਾਲ ਪੜ੍ਹਤਾਲ ਕਰਕੇ ਉੱਚਿਤ ਢੰਗ ਨਾਲ ਨਿਪਟਾਰਾ ਕੀਤਾ ਗਿਆ ਹੈ। ਪੜ੍ਹਤਾਲ ਦੋਰਾਨ ਸ਼ਿਕਾਇਤਕਰਤਾ, ਜੋਬ ਕਾਰਡ ਧਾਰਕਾਂ ਅਤੇ ਸਬੰਧਤ ਗ੍ਰਾਮ ਰੋਜ਼ਗਾਰ ਸੇਵਕ ਅਤੇ ਸਰਪੰਚ ਦੇ ਬਿਆਨ ਲਿਖੇ ਗਏ। ਜਾਂਚ ਦੌਰਾਨ ਸਬੰਧਤ ਪੰਚਾਇਤ ਤੋਂ ਰਿਕਵਰੀ ਕੀਤੀ ਗਈ ਹੈ ਅਤੇ ਭਵਿੱਖ ਅੰਦਰ ਮਗਨਰੇਗਾ ਜਾਬ ਕਾਰਡ ਬਣਾਉਣ ਲੱਗਿਆ ਪੂਰੀ ਪਾਰਦਰਸ਼ਤਾ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ.ਬੈਨਿਥ ਨੇ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਚਾਇਤ ਤੋਂ ਰਿਕਵਰੀ ਵੱਜੋਂ ਵਸੂਲ ਕੀਤੀ ਰਾਸ਼ੀ ਮੁੱਖ ਦਫ਼ਤਰ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀ ਸਮੁੱਚੀ ਸ਼ਿਕਾਇਤ ਨੂੰ ਬੀ.ਡੀ.ਪੀ.ਓ ਸਰਦੂਲਗੜ੍ਹ ਤੋਂ ਬਾਅਦ ਉਨ੍ਹਾਂ ਵੱਲੋਂ ਸਿਕਾਇਤ ਕਰਤਾ ’ਤੇ ਕਹਿਣ ’ਤੇੇ ਨਿੱਜੀ ਤੌਰ ’ਤੇ ਸਮੁੱਚੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਦੇ ਆਦੇਸ਼ਾਂ ’ਤੇ ਪਿੰਡ ਝੰਡਾ ਖੁਰਦ ਦੇ ਮਾਮਲੇ ’ਚ ਐਸ.ਡੀ.ਐਮ ਸਰਦੂਲਗੜ੍ਹ ਨੂੰ ਦੁਬਾਰਾ ਤੋਂ ਜਾਂਚ ਕਰਨ ਲਈ ਨਿਯੁਕਤ ਕੀਤਾ ਗਿਆ ਹੈ।

NO COMMENTS