*ਪਿੰਡ ਜਟਾਣਾ ਕਲਾਂ ਵਿਖੇ ਐਚ.ਪੀ.ਸੀ.ਐਲ. ਵੱਲੋਂ ਆਫ਼ਤ ਪ੍ਰਬੰਧਨ ਨੂੰ ਲੈ ਕੇ ਮੌਕ ਡਰਿੱਲ ਕਰਵਾਈ*

0
31

ਜਟਾਣਾ ਕਲਾਂ/ਮਾਨਸਾ, 11 ਨਵੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ) :
ਹਿੰਦੁਸਤਾਨ ਪੈਟਰੋਲੀਅਮ ਲਿਮਟਡ ਦੀ ਰਾਮਾਂ ਮੰਡੀ-ਰੇਵਾੜੀ ਕਾਨ੍ਹਪੁਰ ਪਾਈਪਲਾਈਨ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਫਤ ਪ੍ਰਬੰਧਨ ਨੂੰ ਲੈ ਕੇ ਪਿੰਡ ਜਟਾਣਾ ਕਲਾਂ ਵਿਖੇ ਮੌਕ ਡਰਿੱਲ ਕਰਵਾਈ ਗਈ। ਇਸ ਮੌਕੇ ਡੀ.ਐਸ.ਪੀ. ਸਰਦੂਲਗੜ੍ਹ ਸ੍ਰੀ ਗੋਬਿੰਦਰ ਸਿੰਘ, ਥਾਣਾ ਮੁਖੀ ਸਰਦੂਲਗੜ੍ਹ ਸ੍ਰੀ ਪ੍ਰਵੀਨ ਕੁਮਾਰ, ਪਟਵਾਰੀ ਜਟਾਣਾ ਕਲਾਂ ਸ੍ਰੀ ਕਰਨੈਲ ਸਿੰਘ ਮੌਜੂਦ ਸਨ। ਇਸ ਮੌਕੇ ਫਾਇਰ ਬਰਿਗੇਡ ਅਤੇ ਸਿਹਤ ਵਿਭਾਗ ਤੋਂ ਇਲਾਵਾ ਪਿੰਡ ਵਾਸੀਆਂ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਇਹ ਜਾਣਕਾਰੀ ਦਿੰਦਿਆਂ ਮੁੱਖ ਸਟੇਸ਼ਨ ਪ੍ਰਬੰਧਕ ਐਚ.ਪੀ.ਸੀ.ਐਲ. ਸ੍ਰੀ ਅਜੈਪਾਲ ਸਰੋਹਾ ਨੇ ਦੱਸਿਆ ਕਿ ਇਹ ਪਾਈਪਲਾਈਨ ਇਕ ਰਾਸ਼ਟਰੀ ਸੰਪਤੀ ਹੈ ਅਤੇ ਇਸ ਦੀ ਸੁਰੱਖਿਆ ਲਈ ਜ਼ਿਲ੍ਹਾ ਪੱਧਰ ’ਤੇ ਹਰ ਤਰ੍ਹਾਂ ਦੇ ਅਭਿਆਸ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਤੇਲ ਪਾਈਪਲਾਈਨ ਰਾਹੀਂ ਜਲਣਸ਼ੀਲ ਪੈਟਰੋਲੀਅਮ ਪਦਾਰਥਾਂ ਦੀ ਸੁਰੱਖਿਅਤ ਰੂਪ ਵਿਚ ਆਵਾਜਾਈ ਹੁੰਦੀ ਹੈ। ਸਮਾਜ ਵਿਰੋਧੀ ਤੱਤਾਂ ਦੁਆਰਾ ਪਾਈਪਲਾਈਨ ਨਾਲ ਕੀਤੀ ਛੇੜਛਾੜ ਭਾਰੀ ਮਾਤਰਾ ਵਿਚ ਜਾਨ ਮਾਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਆਫ਼ਤ ਪ੍ਰਬੰਧਨ ਅਭਿਆਸ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਘੱਟ ਤੋਂ ਘੱਟ ਨੁਕਸਾਨ ਹੋਣ ਨੂੰ ਯਕੀਨੀ ਬਣਾਇਆ ਜਾਂਦਾ  ਹੈ। ਉਨ੍ਹਾਂ ਦੱਸਿਆ ਕਿ ਪੀ ਐਂਡ ਐਮ.ਪੀ. ਐਕਟ ‘ਚ ਇਸ ਪ੍ਰਕਾਰ ਦਾ ਨੁਕਸਾਨ ਕਰਨ ਵਾਲੇ ਲਈ ਉਮਰ ਕੈਦ ਅਤੇ ਮੌਤ ਦੀ ਸਜ਼ਾ ਦੀ ਵਿਵਸਥਾ ਹੈ ਅਤੇ ਇਸ ਤਰ੍ਹਾਂ ਦੇ ਅਪਰਾਧ ਲਈ ਗ਼ੈਰ ਜ਼ਮਾਨਤੀ ਗਿ੍ਰਫਤਾਰੀ ਹੁੰਦੀ ਹੈ।
ਇਸ ਮੌਕੇ ਡੀ.ਐਸ.ਪੀ. ਸਰਦੂਲਗੜ੍ਹ ਸ੍ਰੀ ਗੋਬਿੰਦਰ ਸਿੰਘ ਵੱਲੋਂ ਅਧਿਕਾਰੀਆਂ ਨਾਲ ਅਹਿਮ ਨੁਕਤਿਆਂ ’ਤੇ ਚਰਚਾ ਕੀਤੀ ਗਈ ਅਤੇ ਐਚ.ਪੀ.ਸੀ.ਐਲ. ਦੁਆਰਾ ਪਾਈਪਲਾਈਨ ਦੀ ਸੁਰੱਖਿਆ ਲਈ ਨਿਰੰਤਰ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਪਾਈਪਲਾਈਨ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਦੁਆਰਾ ਪੂਰਨ ਸਹਿਯੋਗ ਕੀਤਾ ਜਾਵੇਗਾ।


ਸਹਾਇਕ ਪ੍ਰਬੰਧਕ ਸ੍ਰੀ ਹਰਦੀਪ ਸਿੰਘ ਭੱਟੀ ਨੇ ਐਚ.ਪੀ.ਸੀ.ਐਲ. ਦੁਆਰਾ ਜ਼ਿਲ੍ਹੇ ਵਿਚ ਸੀ.ਐਸ.ਆਰ. ਪ੍ਰੋਜੈਕਟ ਦੇ ਤਹਿਤ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਪਾਈਪਲਾਈਨੇ ਦੇ ਖੇਤਰ ਅੰਦਰ ਕਿਸੇ ਸ਼ੱਕੀ ਗਤੀਵਿਧੀ ਦਾ ਪਤਾ ਲੱਗਦਾ ਹੈ ਤੁਰੰਤ ਇਸ ਸਬੰਧੀ ਸੂਚਨਾ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ ਦੇ ਟੋਲ ਫਰੀ ਨੰਬਰ 1800-180-1276 ’ਤੇ ਜਾਣਕਾਰੀ ਦਿੱਤੀ ਜਾਵੇ।
ਇਸ ਮੌਕੇ ਐਚ.ਪੀ.ਸੀ.ਐਲ. ਵੱਲੋਂ ਸ੍ਰੀ ਸੁਖਵੰਤ ਸਿੰਘ ਕਾਹਲੋਂ ਉਪ ਮਹਾਂਪ੍ਰਬੰਧਕ, ਸ੍ਰੀ ਦੁਰਗਾ ਨਾਰਾਇਣ ਮੀਨਾ ਉਪ ਮਹਾਂਪ੍ਰਬੰਧਕ, ਸ੍ਰੀ ਰਾਜੇਸ਼ ਕੁਮਾਰ ਸੀਨੀਅਰ ਪ੍ਰਬੰਧਕ, ਸ੍ਰੀ ਸਿਧਾਰਥ ਕੁਮਾਰ ਸੀਨੀਅਰ ਪ੍ਰਬੰਧਕ, ਸ੍ਰੀ ਆਸ਼ੁਤੋਸ਼ ਆਦਿੱਤਯ ਸੀਨੀਅਰ ਪ੍ਰਬੰਧਕ, ਸ੍ਰੀ ਸ਼ੈਲੇਂਦਰ ਸਿੰਘ ਵਰਮਾ ਪ੍ਰਬੰਧਕ ਅਤੇ ਸ੍ਰੀ ਵਸੀਮ ਰਾਜਾ ਪ੍ਰਬੰਧਕ ਮੌਜੂਦ ਸਨ।

NO COMMENTS