*ਪਿੰਡ ਕੁਲੈਹਿਰੀ ਦੇ ਖ੍ਰੀਦ ਕੇਂਦਰ ਚ ਢੋਆ ਢੁਆਈ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਘੇਰਿਆ ਮਾਰਕਫੈਡ ਦਾ ਅਫਸਰ, ਸਰਕਾਰ ਖਿਲਾਫ ਕੀਤੀ ਨਾਅਰੇਬਾਜੀ*

0
109

ਬੁਢਲਾਡਾ 27 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ) ਇੱਥੋ ਥੋੜੀ ਦੂਰ ਪਿੰਡ ਕੁਲੈਹਿਰੀ ਵਿਖੇ ਮਾਰਕਫੈਂਡ ਖ੍ਰੀਦ ਏਜੰਸੀ ਵੱਲੋਂ ਮੰਡੀਆਂ ਚ ਖ੍ਰੀਦ ਕੀਤੀ ਗਈ ਹਜਾਰਾਂ ਟਨ ਕਣਕ ਦੀ ਢੋਅ ਢੁਆਈ ਨਾ ਹੋਣ ਕਾਰਨ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਜਿੱਥੇ ਅੱਜ ਕਣਕ ਦੀ ਖ੍ਰੀਦ ਦੀ ਬੋਲੀ ਲਾਉਣ ਆਏ ਮਾਰਕਫੈਡ ਦੇ ਇੰਸਪੈਕਟਰ ਰਵਿੰਦਰ ਕੁਮਾਰ ਨੂੰ ਮੰਡੀ ਵਿੱਚ ਕਣਕ ਲੈ ਕੇ ਆਏ ਕਿਸਾਨਾਂ ਵੱਲੋਂ ਘੇਰ ਲਿਆ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਤੇ ਪਿੰਡ ਦੇ ਸਾਬਕਾ ਸਰਪੰਚ ਬੱਲਮ ਸਿੰਘ ਨੇ ਕਿਹਾ ਕਿ ਪਿਛਲੇ 7 ਦਿਨਾਂ ਤੋਂ ਕਿਸਾਨ ਮੰਡੀਆਂ ਚ ਆਪਣੀ ਪੁੱਤਾ ਵਾਂਗ ਪਾਲੀ ਫਸਲ ਨੂੰ ਲੈ ਕੇ ਰੁੱਲ ਰਿਹਾ ਹੈ। ਮੰਡੀ ਚ ਖ੍ਰੀਦ ਕੀਤੀਆਂ ਗਈਆਂ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗਣ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਯਾਦਵਿੰਦਰ ਸਿੰਘ, ਸਵਰਨ ਸਿੰਘ, ਭੁਪਿੰਦਰ ਸਿੰਘ, ਇੰਦਰਜੀਤ ਸਿੰਘ ਨੇ ਕਿਹਾ ਕਿ ਉਪਰੋਕਤ ਮੰਡੀ ਨੂੰ ਇੱਕ ਸਾਜਿਸ਼ ਤਹਿਤ ਖਤਮ ਕਰਨ ਲਈ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਣਕ ਚ ਨਮੀ ਦੀ ਆੜ ਹੇਠ ਇੱਕ ਇੱਕ ਹਫਤਾ ਕਿਸਾਨ ਮੰਡੀਆਂ ਵਿੱਚ ਰੁੱਲ ਰਿਹਾ ਹੈ। ਸੰਬੰਧਤ ਵਿਭਾਗ ਦੇ ਅਧਿਕਾਰੀ ਜਾਣ ਬੁੱਝ ਕੇ ਪ੍ਰੇਸ਼ਾਨ ਕਰ ਰਹੇ ਹਨ। 

ਕੀ ਕਹਿਣਾ ਹੈ ਮਾਰਕਫੈਡ ਦੇ ਅਧਿਕਾਰੀਆਂ —

ਮਾਰਕਫੈਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਲਗਾਏ ਜਾ ਰਹੇ ਦੋਸ਼ ਬੇ ਬੁਨਿਆਦ ਹਨ। ਮੰਡੀਆਂ ਅੰਦਰ ਢੋਅ ਢੁਆਈ ਦੀ ਰਫਤਾਰ ਧੀਮੀ ਹੋਣ ਤੇ ਸੰਬੰਧਤ ਠੇਕੇਦਾ

NO COMMENTS