*ਪਿੰਡ ਕੁਲਰੀਆਂ ਵਿੱਚ ਆਬਾਦਕਾਰ ਕਿਸਾਨਾਂ ਉੱਤੇ ਜਾਨਲੇਵਾ ਹਮਲਾ*

0
66

ਮਾਨਸਾ 23 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਅੱਜ ਪਿੰਡ ਕੁਲਰੀਆਂ ਵਿੱਚ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਲੈ ਕੇ ਅਬਾਦਕਾਰ ਕਿਸਾਨਾਂ ਉੱਤੇ ਸਰਪੰਚ ਧਿਰ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਜਾਨੋ ਮਾਰਨ ਦੀ ਨੀਅਤ ਨਾਲ ਗੱਡੀ ਚੜਾਈ ਗਈ । ਜਿਸ ਵਿੱਚ ਗੱਡੀ ਚੜ੍ਹਨ ਕਾਰਨ ਇੱਕ ਕਿਸਾਨ ਆਗੂ ਸੀਤਾ ਸਿੰਘ ਲੱਤ ਅਤੇ ਬਾਂਹ ਫਰੈਕਚਰ ਹੋਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ । ਵਰਨਣਯੋਗ ਹੈ ਕਿ ਪਿੰਡ ਕੁਲਰੀਆਂ ਵਿੱਚ ਸਰਕਾਰ, ਪੰਚਾਇਤੀ ਵਿਭਾਗ ਅਤੇ ਸਥਾਨਕ ਸਰਪੰਚ ਰਾਜਵੀਰ ਸਿੰਘ ਜਬਰੀ ਲੋਕਾਂ ਕੋਲੋਂ ਜ਼ਮੀਨ ਹਥਿਆਉਣਾ ਚਾਹੁੰਦੇ ਹਨ ਪਰ ਅੱਜ ਪੰਚਾਇਤ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਤੋਂ ਜ਼ਮੀਨ ਦੀ ਧੱਕੇ ਨਾਲ ਬੋਲੀ ਕਰਨਾ ਚਾਹੁੰਦੀ ਸੀ । ਜਿਸਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਅਗਵਾਈ ਵਿੱਚ ਪਿੰਡ ਦੇ ਅਬਾਦਕਾਰ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ । ਜਿਸਦੀ ਰੰਜ਼ਿਸ਼ ਕਾਰਨ ਖੇਤ ਵਿੱਚ ਜਾ ਕੇ ਸਰਪੰਚ ਧਿਰ ਵੱਲੋਂ ਸੀਤਾ ਸਿੰਘ ਦੇ ਮੱਥੇ ਵਿੱਚ ਡਾਂਗ ਮਾਰ ਕੇ ਉਸਨੂੰ ਹੇਠਾਂ ਸੁੱਟ ਦਿੱਤਾ ਅਤੇ ਜਾਨੋ ਮਾਰਨ ਦੀ ਨੀਅਤ ਨਾਲ ਗੱਡੀ ਚੜਾਈ ਗਈ ਅਤੇ ਹੋਰ ਕਿਸਾਨਾਂ ਉੱਤੇ ਜਾਨਲੇਵਾ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਗਿਆ । ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਜਾਂਦੀ ਹੈ ਅਤੇ ਨਾਲ ਹੀ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ । ਜਥੇਬੰਦੀ ਵੱਲੋਂ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਕਿਸਾਨਾਂ ਦਾ ਜ਼ਮੀਨਾਂ ਉੱਤੇ ਕਬਜ਼ਾ ਬਹਾਲ ਰੱਖਣ ਲਈ ਸੰਘਰਸ਼ ਤਿੱਖਾ ਕੀਤਾ ਜਾਵੇਗਾ ।

NO COMMENTS