*ਪਿੰਡ ਕੁਲਰੀਆਂ ਵਿਖੇ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਤਿਆਰ ਕੀਤਾ ਜਾਵੇਗਾ ਨਵਾਂ ਇੰਨਲੈਟ ਚੈਨਲ*

0
11

ਮਾਨਸਾ, 11 ਸਤੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮੰਡਲ 2 ਮਾਨਸਾ ਸ਼੍ਰੀ ਕੇਵਲ ਕੁਮਾਰ ਨੇ ਦੱਸਿਆ ਕਿ ਜਲ ਸਪਲਾਈ ਸਕੀਮ ਕੁਲਰੀਆਂ ਸਾਲ 1988 ਵਿੱਚ ਅੰਡਰ ਐਮ.ਐਨ.ਪੀ. ਪ੍ਰੋਜੈਕਟ ਅਧੀਨ ਕਮਿਸ਼ਨ ਕੀਤੀ ਗਈ। ਇਸ ਜਲ ਸਪਲਾਈ ਸਕੀਮ ਤੋਂ ਪਿੰਡ ਕੁਲਰੀਆਂ, ਜੁਗਲਾਨ, ਮੰਡੇਰ ਅਤੇ ਭਾਵਾ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਸੀ ਪਰ ਮੌਜੂਦਾ ਸਮੇਂ ਪਿੰਡ ਜੁਗਲਾਨ, ਮੰਡੇਰ ਅਤੇ ਭਾਵਾ ਵਿਖੇ ਵੱਖਰੇ ਵਾਟਰ ਵਰਕਸ ਉਸਾਰੇ ਜਾਣ ਕਾਰਨ ਇਹ ਸਿੰਗਲ ਪਿੰਡ ਦੀ ਸਕੀਮ ਰਹਿ ਗਈ ਹੈ।
ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਫਿਲਹਾਲ ਇਸ ਸਕੀਮ ਦਾ ਇੰਨਲੈਟ ਚੈਨਲ ਸੜਕ, ਦੁਕਾਨਾਂ ਅਤੇ ਘਰ੍ਹਾਂ ਦੀ ਆਬਾਦੀ ਹੇਠ ਆ ਜਾਣ ਕਾਰਨ ਜ਼ਿਆਦਾਤਰ ਬਲੋਕ ਰਹਿੰਦਾ ਹੈ। ਇਸ ਸਬੰਧੀ ਨਵਾਂ ਇੰਨਲੈਟ ਚੈਨਲ ਨਵੇਂ ਰੂਟ ’ਤੇ ਪਾਉਣ ਲਈ ਇਸ ਕੰਮ ਦੀ ਡਿਜ਼ਾਇਨ ਕੈਲਕੂਲੇਸ਼ਨ ਤਿਆਰ ਕਰਕੇ ਉੱਚ ਅਧਿਕਾਰੀਆਂ ਰਾਹੀਂ ਸਰਕਾਰ ਨੂੰ ਭੇਜੀ ਗਈ ਹੈ। ਡਿਜ਼ਾਇਨ ਤਕਨੀਕੀ ਵੈਟ ਹੋਣ ਉਪਰੰਤ ਇਸ ਕੰਮ ਦਾ ਤਖ਼ਮੀਨਾ ਢੁੱਕਵੇਂ ਹੈਡ ਅਧੀਨ ਤਿਆਰ ਕਰਕੇ ਪ੍ਰਸ਼ਾਸ਼ਕੀ ਪ੍ਰਵਾਨਗੀ ਪ੍ਰਾਪਤ ਕਰਨ ਹਿੱਤ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਪ੍ਰਵਾਨਗੀ ਉਪਰੰਤ ਇਹ ਕੰਮ ਜਲਦ ਕਰਵਾ ਦਿੱਤਾ ਜਾਵੇਗਾ।
ਸ੍ਰੀ ਕੇਵਲ ਕੁਮਾਰ ਨੇ ਇਹ ਵੀ ਦੱਸਿਆ ਕਿ ਪਿੰਡ ਵਾਸੀਆਂ ਦੇ ਪੀਣ ਵਾਲੇ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਵਿਭਾਗ ਵੱਲੋਂ ਪਿੰਡ ਕੁਲਰੀਆਂ ਵਿਖੇ 2000 ਐਲ.ਪੀ.ਐਚ. ਕਪੈਸਟੀ ਦਾ ਆਰ.ਓ. ਪਲਾਂਟ ਸਥਾਪਿਤ ਕੀਤਾ ਹੋਇਆ ਹੈ।  

NO COMMENTS