*ਪਿੰਡ ਕੁਲਰੀਆਂ ਦੀ ਜ਼ਮੀਨ ਦਾ ਕਬਜ਼ਾ ਕਿਸੇ ਹਾਲ ਵਿੱਚ ਨਹੀ ਛੱਡਾਂਗੇ:ਭਾਕਿਯੂ (ਏਕਤਾ) ਡਕੌਂਦਾ *

0
38

23 ਅਗਸਤ ਮਾਨਸਾ  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਐਸ ਐਸ ਪੀ ਦਫ਼ਤਰ ਅੱਗੇ ਦਿੱਤਾ ਜਾਵੇਗਾ ਵਿਸ਼ਾਲ ਸੂਬਾਈ ਧਰਨਾ ਮਾਨਸਾ 23 ਅਗਸਤ ( ) ਪਿੰਡ ਕੁਲਰੀਆਂ ਵਿਖੇ ਆਬਾਦਕਾਰ ਕਿਸਾਨਾਂ ਦੀ ਜਮੀਨ ਉੱਤੇ ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਕਬਜ਼ਾ ਕਰਨ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਸਾਰੇ ਪੰਜਾਬ ਦੇ ਜਿਲਿਆਂ ਵਿੱਚ ਵਧਵੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ । ਇਸੇ ਲੜੀ ਤਹਿਤ ਅੱਜ ਮਾਨਸਾ ਜਿਲੇ ਦੀ ਵਧਵੀਂ ਮੀਟਿੰਗ ਗੁਰਦੁਆਰਾ ਭਾਈ ਬਹਿਲੋ ਫਫੜੇ ਭਾਈਕੇ ਵਿਖੇ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦਾ ਆਗਾਜ਼ ਲੌੰਗੋਵਾਲ ਵਿਖੇ ਪੁਲਿਸ ਪ੍ਰਸ਼ਾਸਨ ਦੇ ਲਾਠੀਚਾਰਜ ਦੌਰਾਨ ਸ਼ਹੀਦ ਪ੍ਰੀਤਮ ਸਿੰਘ ਨੂੰ ਇੱਕ ਮਿੰਟ ਦਾ ਮੌਨ ਧਾਰ ਕੇ ਕੀਤਾ ਗਿਆ । ਮੀਟਿੰਗ ਵਿੱਚ ਵਿੱਚ ਸੂਬਾ ਕਮੇਟੀ ਮੈਂਬਰ ਅੰਗਰੇਜ ਸਿੰਘ ਮੋਹਾਲੀ, ਕੁਲਵੰਤ ਸਿੰਘ ਕਿਸ਼ਨਗੜ, ਮੱਖਣ ਸਿੰਘ ਭੈਣੀ ਬਾਘਾ ਸਮੇਤ ਜਿਲਾ ਅਤੇ ਬਲਾਕ ਪੱਧਰ ਦੇ ਲਗਭਗ 100 ਕਿਸਾਨ ਹਾਜ਼ਰ ਰਹੇ । ਇਸ ਮੀਟਿੰਗ ਵਿੱਚ ਬੁਲਾਰਿਆਂ ਨੇ ਪਿੰਡ ਕੁਲਰੀਆਂ ਦੇ ਮਸਲੇ ਤੋਂ ਇਲਾਵਾ ਨਸ਼ਾ। ਵਿਰੋਧੀ ਘੋਲ, ਜਗਰਾਉਂ ਵਿਖੇ ਕਾਰਕਸ ਪਲਾਂਟ ਵਿਰੋਧੀ ਘੋਲ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ । ਮੀਟਿੰਗ ਨੇ ਨੋਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਜ਼ਮੀਨਾਂ ‘ਤੇ ਗੈਰ ਕਾਨੂੰਨੀ ਕਬਜ਼ਾ ਕਰਨ ਵਾਲੀ ਸਰਪੰਚ ਧਿਰ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਵੱਢਣ ਅਤੇ ਗੈਰ ਕਾਨੂੰਨੀ ਕਬਜ਼ੇ ਖਿਲਾਫ਼ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ ਬਲਕਿ ਉਲਟਾ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਸਕੱਤਰ ਹਰਨੇਕ ਸਿੰਘ ਮਹਿਮਾ ਸਮੇਤ 30 ਕਿਸਾਨਾਂ ‘ਤੇ ਪਰਚੇ ਦਰਜ ਕਰ ਦਿੱਤੇ ਗਏ ਹਨ । ਉਨ੍ਹਾਂ ਕਿਹਾ ਕਿ ਜਥੇਬੰਦੀ ਇਸ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦੇਵੇਗੀ । ਨਾਲ ਹੀ ਕੋਰਟ ਕੇਸ ਰੱਦ ਕਰਵਾਉਣ ਲਈ ਅਤੇ ਜ਼ਮੀਨ ‘ਤੇ ਕਿਸਾਨਾਂ ਦਾ ਕਬਜ਼ਾ ਬਹਾਲ ਕਰਾਉਣ ਲਈ 28 ਅਗਸਤ ਨੂੰ ਐਸ ਐਸ ਪੀ ਮਾਨਸਾ ਦੇ ਦਫ਼ਤਰ ਅੱਗੇ ਵਿਸ਼ਾਲ ਸੂਬਾਈ ਧਰਨਾ ਦਿੱਤਾ ਜਾਵੇਗਾ । ਜਿਸ ਵਿੱਚ ਸੂਬਾ ਆਗੂ ਵਿਸ਼ੇਸ ਤੌਰ ‘ਤੇ ਹਾਜ਼ਿਰ ਹੋਣਗੇ । ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸ਼ਰਮਾਂ, ਗੁਰਜੰਟ ਸਿੰਘ ਮਘਾਣੀਆਂ, ਦੇਵੀ ਰਾਮ, ਸੱਤਪਾਲ ਸਿੰਘ ਵਰ੍ਹੇ, ਮਹਿੰਦਰ ਸਿੰਘ ਬੁਰਜ ਰਾਠੀ, ਹਰਬੰਸ ਸਿੰਘ ਟਾਂਡੀਆਂ, ਗੁਰਚਰਨ ਸਿੰਘ ਅਲੀਸ਼ੇਰ ਕਲਾਂ, ਬਲਜੀਤ ਸਿੰਘ ਭੈਣੀ ਬਾਘਾ, ਤਾਰਾ ਚੰਦ ਬਰੇਟਾ ਅਤੇ ਕਾਲਾ ਸਿੰਘ ਅਕਲੀਆ ਆਦਿ ਨੇ ਸੰਬੋਧਨ ਕੀਤਾ ।  

NO COMMENTS