ਪਿੰਡ ਕਲੀਪੁਰ ਲਗਾਇਆ 108 ਯੂਨਿਟਾਂ ਦਾ ਵਿਸ਼ਾਲ ਖ਼ੂਨਦਾਨ ਕੈਂਪ

0
23

ਬੁਢਲਾਡਾ17,ਮਾਰਚ (ਸਾਰਾ ਯਹਾਂ /ਅਮਨ ਮਹਿਤਾ) :ਇਲਾਕੇ ਵਿੱਚ ਸਮਾਜ ਭਲਾਈ ਕੰਮਾਂ ਵਿੱਚ ਮੋਹਰੀ ਸੰਸਥਾ ਨੇਕੀ ਫਾਊਂਡੇਸ਼ਨ ਬੁਢਲਾਡਾ ਦੇ ਸਹਿਯੋਗ ਨਾਲ ਸੰਤ 108 ਸਵਾਮੀ ਬਾਬਾ ਕਿਸ਼ਨ ਦਾਸ ਜੀ  ਕਲੱਬ ਕਲੀਪੁਰ ਵੱਲੋਂ ਪਿੰਡ ਕਲੀਪੁਰ ਵਿਖੇ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਪਿੰਡ ਵਾਸੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਕੈਪ ਵਿਚ 125 ਤੋਂ ਵੱਧ ਖ਼ੂਨਦਾਨੀਆਂ ਨੇ ਭਾਗ ਲਿਆ, ਜਿਹਨਾਂ ਵਿੱਚੋਂ ਸਰਕਾਰੀ ਬਲੱਡ ਬੈਂਕ ਮਾਨਸਾ ਦੀ ਟੀਮ ਵੱਲੋਂ 108 ਯੂਨਿਟ ਖੂਨ ਇੱਕਤਰ ਕੀਤਾ ਗਿਆ । ਇਸ ਕੈੰਪ ਵਿੱਚ ਇਲਾਕੇ ਦੇ ਵੱਖ ਵੱਖ ਸਿਆਸੀ ਆਗੂਆਂ ਤੋਂ ਇਲਾਵਾ ਪੁਲਿਸ ਪ੍ਰਸ਼ਾਸ਼ਨ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ। ਥਾਣਾ ਸਿਟੀ ਐਸ ਐਚ ਓ ਸੁਰਜਨ ਸਿੰਘ, ਏ ਐਸ ਆਈ ਬਲਵੰਤ ਭੀਖੀ ਸਮੇਤ ਵੱਖ ਵੱਖ ਆਗੂਆਂ ਨੇ ਨਸ਼ੇ ਤਿਆਗ ਕੇ ਸਮਾਜ ਭਲਾਈ ਦੇ ਕੰਮਾਂ ਲਈ ਪ੍ਰੇਰਿਆ। ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਇਹ ਉਹਨਾਂ ਦਾ ਦੂਜਾ ਖ਼ੂਨਦਾਨ ਕੈੰਪ ਹੈ ਜਿਸ ਨਾਲ ਪਿੰਡ ਦੇ ਅਤੇ ਇਲਾਕੇ ਦੇ ਨੌਜਵਾਨਾਂ ਨੂੰ ਚੰਗੀ ਸੇਧ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਅਤੇ ਇਹੋ ਜਿਹੇ ਸਮਾਜ ਭਲਾਈ ਦੇ ਕੰਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਨੇਕੀ ਫਾਊਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਪਿੰਡ ਕਲੀਪੁਰ ਦੇ ਕਲੱਬ ਨੌਜਵਾਨਾਂ ਵੱਲੋਂ ਫਾਉਂਡੇਸ਼ਨ ਨੂੰ ਹਮੇਸ਼ਾ ਵਧ ਚੜ੍ਹ ਕੇ ਸਹਿਯੋਗ ਮਿਲਿਆ ਹੈ। ਇੱਕ ਪਿੰਡ ਪੱਧਰ ਦੇ ਕਲੱਬ ਵੱਲੋਂ 108 ਯੂਨਿਟਾਂ ਦਾ ਵਿਸ਼ਾਲ ਖ਼ੂਨਦਾਨ ਕੈੰਪ, ਇੱਕ ਬਹੁਤ ਵੱਡਾ ਉਪਰਾਲਾ ਹੈ। ਜਿਸ ਲਈ ਪੂਰਾ ਪਿੰਡ ਅਤੇ ਕਲੱਬ ਮੈਂਬਰ ਵਧਾਈ ਦੇ ਪਾਤਰ ਹਨ। ਆਉਣ ਵਾਲੇ ਦਿਨਾਂ ਵਿੱਚ ਫਾਉਂਡੇਸ਼ਨ ਵੱਲੋਂ ਕਲੱਬ ਨਾਲ ਮਿਲਕੇ ਕਲੀਪੁਰ ਪਿੰਡ ਦੇ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਜਾਵੇਗੀ। ਇਸਤੋਂ ਇਲਾਵਾ ਕਲੱਬ ਨਾਲ ਮਿਲਕੇ ਪਿੰਡ ਕਲੀਪੁਰ ਵਿੱਚ ਗ੍ਰੀਨ ਮਿਸ਼ਨ ਮੁਹਿੰਮ ਚਲਾਈ ਜਾਵੇਗੀ। ਅੰਤ ਵਿੱਚ ਸਾਰੇ ਹੀ ਖ਼ੂਨਦਾਨੀਆਂ ਨੂੰ ਮੈਡਲ, ਸਰਟੀਫਿਕੇਟ, ਪੌਦੇ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

NO COMMENTS