*ਪਿੰਡ ਕਲਿਹਰੀ ਵਿਖੇ ਰੇਲਵੇ ਦੇ ਠੇਕੇਦਾਰਾਂ ਦੀ ਅਣਗਹਿਲੀ ਕਾਰਨ ਹੋਇਆ ਐਕਸੀਡੈਂਟ*

0
117

ਮਾਨਸਾ, 02 ਮਾਰਚ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਪਿੰਡ ਕਲਿਹਰੀ ਵਿਖੇ ਰੇਲਵੇ ਦੇ ਠੇਕੇਦਾਰਾਂ ਦੀ ਅਣਗਹਿਲੀ ਕਾਰਨ ਹੋਇਆ ਐਕਸੀਡੈਂਟ ਹੋ ਗਿਆ ਹੈ ਜਿਸ ਵਿੱਚ ਇੱਥੋਂ ਦੇ ਵਸਨੀਕ ਸਤਪਾਲ ਸਿੰਘ ਦੀ ਬਾਂਹ ਟੁੱਟ ਗਈ ਤੇ ਨੱਕ ਦੀ ਹੱਡੀ ਟੁੱਟ ਗਈ ਅਤੇ ਹੋਰ ਕਾਫ਼ੀ ਸੱਟਾਂ ਲੱਗੀਆਂ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਕਲਿਹਰੀ ਵਿਖੇ ਨਵੇਂ ਬਣਾਏ ਜਾ ਰਹੇ ਅੰਡਰ ਬ੍ਰਿਜ ਦਾ ਕੰਮ ਚੱਲ ਰਿਹਾ ਹੈ। ਅੰਡਰ ਬ੍ਰਿਜ ਦਾ ਕੰਮ ਚੱਲਣ ਕਰਕੇ ਸੜਕ ਤੇ ਮਿੱਟੀ ਸੁੱਟ ਦਿੱਤੀ ਗਈ ਸੀ ਜਿਸ ਕਰਕੇ ਸੜਕ ਤੋਂ ਲੰਘਣਾ ਬਹੁਤ ਮੁਸ਼ਕਲ ਹੋ ਗਿਆ ਹੈ ਅਤੇ ਨਾ ਹੀ ਇਸ ਸੜਕ ਦੇ ਕਿਸੇ ਪਾਸੇ ਵੀ ਕੋਈ ਸਾਈਨ ਬੋਰਡ ਨਹੀਂ ਲਗਾਇਆ ਗਿਆ ਜਿਸ ਕਰਕੇ ਦੁਰਘਟਨਾਵਾਂ ਨਾ ਹੋਣ । ਰੇਲਵੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਠੇਕੇਦਾਰਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਇਸ ਗ਼ਰੀਬ ਸਤਪਾਲ ਸਿੰਘ ਨੂੰ ਹਰਜਾਨਾ ਦਵਾਇਆ ਜਾਵੇ। 

NO COMMENTS