*ਪਿੰਡ ਅਲੀਸ਼ੇਰ ਖੁਰਦ ਦੇ ਕੰਟੇਨਮੈਂਟ ਜ਼ੋਨ ਵਿਚ 7 ਦਿਨਾਂ ਦਾ ਵਾਧਾ*

0
30

ਮਾਨਸਾ, 18 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ): ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਪਿੰਡ ਅਲੀਸ਼ੇਰ ਖੁਰਦ ਨੂੰ ਕੋਵਿਡ-19 ਦੀ ਵਧਦੀ ਮਹਾਂਮਾਰੀ ਨੂੰ ਰੋਕਣ ਲਈ 7 ਜੂਨ 2021 ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਸੀ। ਹੁਣ ਤਾਜ਼ਾ ਕੀਤੇ ਸਰਵੇਖਣ ਦੌਰਾਨ ਪਾਇਆ ਗਿਆ ਕਿ ਉਕਤ ਕੰਟੇਨਮੈਂਟ ਜ਼ੋਨ ਦੇ ਆਖ਼ਰੀ ਪੰਜ ਦਿਨਾਂ ਦੌਰਾਨ ਕੋਵਿਡ-19 ਦੇ 2 ਹੋਰ ਕੇਸ ਆਏ ਹਨ।

          ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਦੀ ਰਿਪੋਰਟ ਦੇ ਮੱਦੇਨਜ਼ਰ ਪਿੰਡ ਅਲੀਸ਼ੇਰ ਖੁਰਦ ਦੇ ਕੰਟੇਨਮੈਂਟ ਜ਼ੋਨ ਵਿਚ 7 ਦਿਨਾਂ ਦਾ ਵਾਧਾ ਕੀਤਾ ਜਾਂਦਾ ਹੈ।

NO COMMENTS