*ਪਿੰਡ ਅਕਲੀਆ ਵਿਖੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਪਿੰਡ ਦੇ ਐਂਟਰੀ ਗੇਟਾ ਤੇ ਨਾਕੇ ਲਗਾ ਕੀਤੀ ਪਹਿਲਕਦਮੀ*

0
126

ਜੋਗਾ,15 ਮਈ (ਸਾਰਾ ਯਹਾਂ/ਗੋਪਾਲ ਅਕਲੀਆ)-ਸਰਕਾਰ ਤੇ ਜਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਥਾਣਾ ਜੋਗਾ ਦੇ ਮੁਖੀ ਅਮਰੀਕ ਸਿੰਘ ਵਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮੀਟਿੰਗ ਕਰਕੇ ਪਿੰਡ ਦੇ ਬਾਹਰਲੇ ਵਿਅਕਤੀਆ ਦੇ ਬਿਨਾਂ ਕੰਮ ਤੋਂ ਪਿੰਡ ਵਿੱਚ ਦਾਖ਼ਲ ਨਾ ਹੋਣ ਤੇ ਨਾਕੇ ਲਗਾਉਣ ਸਬੰਧੀ ਪ੍ਰੇਰਿਤ ਕਰਦਿਆ ਮਹਾਂਮਾਰੀ ਦੇ ਬਚਾਅ ਲਈ ਮਾਸਕ ਲਗਾਉਣ, ਆਪਸੀ ਦੂਰੀ ਬਣਾਈ ਰੱਖਣ ਤੇ ਬਿਨ੍ਹਾਂ ਕੰਮ ਤੋਂ ਬਾਹਰ ਨਾ ਨਿਕਲਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਇਸ ਬਿਮਾਰੀ ਦੇ ਬਚਾਅ ਲਈ ਕੋਰੋਨਾ ਟੈਸਟ ਕਰਵਾਉਣ ਦੇ ਨਾਲ ਨਾਲ ਕੋਰੋਨਾ ਵੈਕਸੀਨ ਜਰੂਰੀ ਲਗਵਾਈ ਜਾਵੇ। ਮੀਟਿੰਗ ਤੋਂ ਬਾਅਦ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਹਿਲ ਕਦਮੀ ਕਰਦਿਆ ਸਰਪੰਚ ਸੁਖਵੀਰ ਕੌਰ ਤੇ ਪੰਚ ਕੇਵਲ ਸਿੰਘ ਅਕਲੀਆ ਵਲੋਂ ਪੰਚਾਇਤ ਤੇ ਹੋਰਨਾਂ ਦੇ ਸਹਿਯੋਗ ਨਾਲ ਪਿੰਡ ਦੇ ਐਂਟਰੀ ਗੇਟ ਤੇ ਨਾਕਾ ਲਗਾ ਪਿੰਡ ਵਿੱਚ ਬਾਹਰਲੇ ਵਿਅਕਤੀਆਂ ਨੂੰ ਬਿਨਾਂ ਕੰਮ ਤੋਂ ਨਾ ਆਉਣ ਦੀ ਅਪੀਲ ਕੀਤੀ। ਉਧਰ ਸਮੇਂ-ਸਮੇਂ ਤੇ ਪੰਚਾਇਤਾ ਦੇ ਸਹਿਯੋਗ ਨਾਲ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਜਗਦੀਪ ਸਿੰਘ ਢਿੱਲੋਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਵਾਸੀਆਂ ਦੀ ਭਲਾਈ ਲਈ ਉਨ੍ਹਾਂ ਦਾ ਸਹਿਯੋਗ ਦੇਣ ਅਤੇ ਬਿਨ੍ਹਾਂ ਦੇਰੀ ਤੋਂ ਕੋਰੋਨਾ ਟੈਸਟ ਕਰਵਾਉਣ ਤੇ ਕੋਰੋਨਾ ਵੈਕਸੀਨ ਜਰੂਰ ਲਗਵਾਉਣ ਤੇ ਜਿਲ੍ਹਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਜਰੂਰ ਕਰਨ। ਜਗਦੀਪ ਢਿੱਲੋਂ ਨੇ ਅਕਲੀਆ ਪੰਚਾਇਤ ਦੇ ਉਪਰਾਲੇ ਦੀ ਵਧਾਈ ਦਿੰਦਿਆਂ ਹੋਰਨਾਂ ਪੰਚਇਤਾਂ ਨੂੰ ਅਪੀਲ ਕਰਦਿਆਂ ਕਿਹਾ ਉਹ ਅਜਿਹਾ ਉਪਰਾਲਾ ਜਰੂਰ ਕਰਨ। ਇਸ ਮੌਕੇ ਸਮਾਜ ਸੇਵੀ ਭਗਵਾਨ ਸਿੰਘ, ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਅਕਲੀਆ, ਉਮੀਦ ਸੇਵਾ ਸੁਸਾਇਟੀ ਦੇ  ਪ੍ਰਧਾਨ ਡਾ. ਗੁਰਦੀਪ ਸਿੰਘ, ਲਾਲ ਖਾਨ, ਸੁਖਦੀਪ ਸਿੰਘ ਸੁੱਖੀ, ਪੰਚ ਸੌਦਾਗਰ ਸਿੰਘ, ਯੂਥ ਆਗੂ  ਹਰਜਿੰਦਰ ਸਿੰਘ ਆਦਿ ਹਾਜ਼ਰ ਹਨ।
Attachments area

ReplyForward

NO COMMENTS