*ਪਿੰਡਾ ਵਿੱਚ ਕਰੋਨਾ ਮਹਾਂਮਾਰੀ ਜਿਆਦਾ ਫੈਲਣ ਕਾਰਨ ਸਿਹਤ ਵਿਭਾਗ ਵੱਲੋ ਪਿੰਡਾ ਵਿੱਚ ਮੁਫਤ ਸੈਮਪਲਿੰਗ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ*

0
10

ਸਰਦੂਲਗੜ੍ਹ,16 ਮਈ (ਸਾਰਾ ਯਹਾਂ/ਬਲਜੀਤ ਪਾਲ):ਸਰਦੂਲਗੜ੍ਹ ਸ਼ਹਿਰ ਅਤੇ ਪਿੰਡਾ ਵਿੱਚ ਕਰੋਨਾ
ਮਹਾਂਮਾਰੀ ਨੂੰ ਰੋਕਣ ਲਈ ਜਿਥੇ ਸਿਹਤ ਵਿਭਾਗ ਸਿਵਲ ਹਸਪਤਾਲ  ਸਰਦੂਲਗੜ੍ਹ ਵਿਖੇ ਕਰੋਨਾ
ਦੀ ਮੁਫਤ ਟੈਸਟ ਕੀਤੇ ਜਾ ਰਹੇ ਹਨ ਉੱਥੇ ਹੀ ਤ ਵਿਭਾਗ ਸਮਾਜਸੇਵੀ ਸੰਸਥਾਵਾ ਦੇ ਸਹਿਯੋਗ
ਨਾਲ ਪਿੰਡਾ ਵਿਚ ਕਰੋਨਾ ਦੇ ਮੁਫਤ ਸੈਪਲੰਿਗ ਕੈਂਪ ਆਯੋਜਿਤ ਕਰ ਰਿਹਾ ਹੈ।ਪਿੰਡ ਝੰਡਾ
ਖੁਰਦ ਵਿਖੇ ਸਿਹਤ ਵਿਭਾਗ ਨੇ ਯੁਵਾ ਵੈਲਫੇਅਰ ਚੈਰੀਟੇਬਲ ਟਰੱਸਟਦ ੇ ਸ਼ਹਿਯੋਗ ਨਾਲ ਕੈਂਪ
ਆਯੋਜਿਤ ਕੀਤਾ ਗਿਆ ।ਇਸ ਸੰਬੰਧ ਵਿੱਚ ਕਲੱਬ ਆਗੂ ਰਿੰਕੂ ਅਰੋੜਾ ਨੇ ਦੱਸਿਆ ਕਿ ਪਿੰਡ
ਵਾਸੀਆ ਨੇ ਕਰੋਨਾ ਟੈਸਟਿੰਗ ਕਰਾਉਣ ਲਈ ਪੂਰਾ ਉਤਸ਼ਾਹ ਦਿਖਾਇਆ ਅਤੇ ਪਿੰਡ ਵਿੱਚ 200
ਵਿਆਕਤੀਆ ਦੇ ਕਰੋਨਾ ਟੈਸਟ ਕੀਤੇ ਗਏ।ਇਸ ਤੋ ਇਲਾਵਾ ਸਿਹਤ ਵਿਭਾਗ ਵੱਲੋ ਪਿੰਡ ਮੀਰਪੁਰ
ਵਿਖੇ ਵੀ ਸੈਪਲ ਲੈਣ ਲਈ ਕੈਂਪ ਲਗਾਇਆ ਗਿਆ।ੰਿੲਸ ਸੰਬੰਧ ਵਿੱਚ ਤਰਲੋਕ ਸਿੰਘ ਬਲਾਕ
ਅਜੂਕੇਟਰ ਸਿਹਤ ਵਿਭਾਗ ਸਰਦੂਲਗੜ੍ਹ ਨੇ ਦੱਸਿਆ ਕਿ ਅੱਜ ਹਲਕਾ ਸਰਦੂਲਗੜ੍ਹ ਵਿਖੇ 6
ਪਿੰਡਾ ਰਨਜੀਤਗੜ੍ਹ ਬਾਂਦਰਾ,ਸਰਦੂਲੇਵਾਲਾ,ਲਖਮੀਰਵਾਲਾ,ਸਰਦੂਲਗੜ੍ਹ,ਝੁਨੀਰ ਅਤੇ ਤਲਵੰਡੀ
ਅਕਲੀਆ ਵਿੱਚ ਸੈਪਲੰਿਗ ਕੈਂਪ ਲਗਾਏ ਗਏ ਹਨ।ਉਨ੍ਹਾ ਨੇ ਦੱਸਿਆ ਕਿ ਇਸ ਤੋ ਇਲਾਵਾ ਸਿਹਤ
ਵਿਭਾਗ ਵੱਲੋ ਲੋਕਾ ਨੂੰ ਵੈਕਸੀਨ ਵੀ ਲਗਾਈ ਜਾ ਰਹੀ ਹੈ ਉਨ੍ਹਾ ਨੇ ਦੱਸਿਆ ਹੁਣ ਤੱਕ
ਹਲਕਾ ਸਰਦੂਲਗੜ੍ਹ ਵਿੱਚ 13636 ਲੋਕਾ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ ਜਿਸ ਵਿੱਚ
12676 ਵਿਆਕਤੀਆ ਨੂੰ ਪਹਿਲੀ ਡੋਜ ਅਤੇ 960 ਵਿਆਕਤੀਆ ਨੂ ਦੂਸਰੀ ਡੋਜ ਲਗਾਈ ਗਈ
ਹੈ।ਉਨ੍ਹਾ ਨੇ ਲੋਕਾ ਨੂੰ ਅਪੀਲ ਕੀਤੀ ਕਿ ਸਾਰੇ 45 ਸਾਲ ਤੋ ਉੱਪਰ ਵਾਲੇ ਲੋਕ ਵੈਕਸੀਨ
ਸੈਂਟਰਾ ਵਿੱਚ ਜਾਕੇ ਵੈਕਸੀਨ ਜਰੂਰ ਲਵਾਉਣ ਅਤੇ ਜੋ ਵਿਅਕਤੀ 18 ਤੋ 44 ਸਾਲ ਤੱਕ ਹਨ
ਜਿਨ੍ਹਾ ਬੀ.ਪੀ,ਸ਼ੂਗਰ ਆਦਿ ਬੀਮਾਰੀਆ ਹਨ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੁਲ਼ ਲੜਕਿਆ
ਵਿੱਚ ਲੱਗੇ ਕੈਂਪ ਵਿੱਚ ਵੈਕਸੀਨ ਲਗਾਵਾ ਸਕਦੇ ਹਨ।

NO COMMENTS