*ਪਿੰਡਾਂ ਵਿੱਚ ਵਿਕਾਸ ਕੰਮਾਂ ਦੇ ਫੰਡਾਂ ਲਈ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ : ਵਿਧਾਇਕ ਵਿਜੈ ਸਿੰਗਲਾ*

0
32

ਮਾਨਸਾ, 18 ਮਾਰਚ-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਕੰਮਾਂ ਦੇ ਫੰਡਾਂ ਲਈ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।  ਇਹ ਸ਼ਬਦ ਮਾਨਸਾ ਦੇ ਵਿਧਾਇਕ ਸ਼੍ਰੀ ਵਿਜੈ ਸਿੰਗਲਾ ਨੇ ਬਚਤ ਭਵਨ ਮਾਨਸਾ ਵਿਖੇ ਮਾਨਸਾ ਹਲਕੇ ਦੀਆਂ 20 ਪੰਚਾਇਤਾਂ ਨੂੰ 1.50 ਕਰੋੜ ਰੁਪਏ ਦੀਆਂ ਗ੍ਰਾਂਟਾ ਦੇ ਸੈਕਸ਼ਨ ਪੱਤਰ ਵੰਡਣ ਸਮੇਂ ਕਹੇ।  ਉਨ੍ਹਾਂ ਵੱਲੋਂ ਪਿੰਡ ਭੈਣੀਬਾਘਾ ਨੂੰ ਡਿਸਪੈਂਸਰੀ ਲਈ 5 ਲੱਖ ਰੁਪਏ, ਪਿੰਡ ਭੂਪਾਲ ਕਲਾਂ ਨੂੰ ਕਮਿਊਨਿਟੀ ਸ਼ੈੱਡ ਲਈ 9.72 ਲੱਖ ਰੁਪਏ, ਪਿੰਡ ਕਿਸ਼ਨਗੜ੍ਹ ਫਰਵਾਹੀਂ ਨੂੰ ਕਮਿਊਨਿਟੀ ਸ਼ੈੱਡ ਲਈ 9.72 ਲੱਖ ਰੁਪਏ, ਪਿੰਡ ਬੱਪੀਆਣਾ ਨੂੰ ਸਟੇਡੀਅਮ ਲਈ 9.72 ਲੱਖ ਰੁਪਏ, ਪਿੰਡ ਮੱਤੀ ਨੂੰ ਪਸ਼ੂ ਡਿਸਪੈਂਸਰੀ ਦੀ ਉਸਾਰੀ ਲਈ 7.12 ਲੱਖ ਰੁਪਏ, ਪਿੰਡ ਖੀਵਾ ਕਲਾਂ ਨੂੰ ਸਿਵਲ ਡਿਸਪੈਂਸਰੀ ਲਈ 8 ਲੱਖ ਰੁਪਏ, ਪਿੰਡ ਬੁਰਜ ਹਰੀ ਨੂੰ ਸਟੇਡੀਅਮ ਦੀ ਉਸਾਰੀ ਲਈ 3.72 ਲੱਖ ਰੁਪਏ, ਪਿੰਡ ਮਾਨ ਬੀਬੜੀਆਂ ਨੂੰ ਥਾਪਰ ਮਾਡਲ ਲਈ 9.89 ਲੱਖ ਰੁਪਏ, ਪਿੰਡ ਬੀਰ ਖੁਰਦ ਨੂੰ ਥਾਪਰ ਮਾਡਲ ਲਈ 10 ਲੱਖ ਰੁਪਏ, ਪਿੰਡ ਰੱਲਾ ਨੂੰ ਥਾਪਰ ਮਾਡਲ ਲਈ 10 ਲੱਖ ਰੁਪਏ, ਪਿੰਡ ਹੀਰੋਂ ਕਲਾਂ ਨੂੰ ਸੋਲਡ ਵੇਸਟ ਮਨੇਜਮੈਂਟ ਲਈ 3.32 ਲੱਖ ਰੁਪਏ, ਪਿੰਡ ਸਹਾਰਨਾ ਨੂੰ ਸ਼ਹੀਦ ਦੀ ਯਾਦ ਵਿੱਚ ਯਾਦਗਾਰੀ ਗੇਟ ਲਈ 2.70 ਲੱਖ ਰੁਪਏ, ਪਿੰਡ ਕੱਲ੍ਹੋਂ ਨੂੰ ਸ਼ਹੀਦ ਦੀ ਯਾਦ ਵਿੱਚ ਯਾਦਗਾਰੀ ਗੇਟ ਲਈ 2.70 ਲੱਖ ਰੁਪਏ, ਪਿੰਡ ਅਤਲਾ ਖੁਰਦ ਨੂੰ ਸ਼ਹੀਦ ਦੀ ਯਾਦ ਵਿੱਚ ਯਾਦਗਾਰੀ ਗੇਟ ਲਈ 2.60 ਲੱਖ ਰੁਪਏ, ਪਿੰਡ ਰੱਲਾ ਨੂੰ ਸ਼ਹੀਦ ਦੀ ਯਾਦ ਵਿੱਚ ਯਾਦਗਾਰੀ ਗੇਟ ਲਈ 2.60 ਲੱਖ ਰੁਪਏ, ਪਿੰਡ ਨਰਿੰਦਰਪੁਰਾ ਨੂੰ ਪਿੰਡ ਦੀਆਂ ਧਰਮਸ਼ਾਲਾਵਾਂ ਲਈ 7 ਲੱਖ ਰੁਪਏ, ਪਿੰਡ ਹੋਡਲਾ ਕਲਾਂ ਨੂੰ ਐੱਸ.ਸੀ ਸਮਸ਼ਾਨਘਾਟ ਦੀ ਚਾਰ ਦੀਵਾਰੀ ਲਈ ਅਤੇ ਮੇਨ ਰੋਡ ਤੋਂ ਤਰਸੇਮ ਦੇ ਘਰ ਤੱਕ ਗਲੀ ਬਣਾਉਣ ਲਈ 6 ਲੱਖ ਰੁਪਏ, ਪਿੰਡ ਖੀਵਾ ਕਲਾਂ ਨੂੰ ਮੁਸਲਮਾਨ ਭਾਈਚਾਰੇ ਦੇ ਕਬਰੀਸਤਾਨ ਲਈ 1 ਲੱਖ ਰੁਪਏ ਆਦਿਆਂ ਨੂੰ ਸੈਕਸ਼ਨ ਪੱਤਰ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਨੂੰ 1 ਸਾਲ ਪੂਰਾ ਹੋ ਗਿਆ ਹੈ, ਜਿਸ ਵਿੱਚ ਸਰਕਾਰ ਨੇ ਉਹ ਕੰਮ ਕੀਤੇ ਹਨ ਜੋ ਪਿਛਲੀਆਂ ਸਰਕਾਰਾਂ ਅਖੀਰਲੇ ਸਾਲ ਵਿੱਚ ਕਰਦੀਆਂ ਹਨ।  ਉਨ੍ਹਾਂ ਕਿਹਾ ਕਿ ਸਰਕਾਰ ਪਿੰਡਾਂ ਵਿੱਚ ਨੌਜਵਾਨਾਂ ਲਈ ਖੇਡ ਸਟੇਡੀਅਮ, ਸਿਹਤ ਡਿਸਪੈਂਸਰੀਆਂ, ਮੈਰਿਜ ਪੈਲੇਸ, ਜਿੰਮ, ਸਿੱਖਿਆ ਲਈ ਸਮਾਰਟ ਸਕੂਲ ਅਤੇ ਸਾਫ ਸੁੱਥਰਾ ਪ੍ਰਸ਼ਾਸ਼ਨ ਦੇਣ ਲਈ ਵਚਨਬੱਧ ਹੈ।  ਇਸ ਮੌਕੇ ਉਨ੍ਹਾਂ ਨਾਲ ਬੀ.ਡੀ.ਪੀ.ਓ ਮਾਨਸਾ ਸੁਖਵਿੰਦਰ ਸਿੰਘ ਸਿੱਧੂ, ਬੀ.ਡੀ.ਪੀ.ਓ ਭੀਖੀ ਤੇਜਿੰਦਰਪਾਲ ਸਿੰਘ, ਟਰੱਕ ਯੂਨੀਅਨ ਮਾਨਸਾ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆ, ਆਮ ਆਦਮੀ ਦੇ ਸੀਨੀਅਰੀ ਆਗੂ ਜਸਪਾਲ ਸਿੰਘ ਦਾਤੇਵਾਸ, ਸਰਪੰਚ ਰਾਜਪਾਲ ਸਿੰਘ ਬੁਰਜ ਹਰੀ, ਸਰਪੰਚ ਰੀਮਾ ਰਾਣੀ ਤੋਂ ਇਲਾਵਾ  ਵੀ ਮੌਜੂਦ ਸਨ।  

NO COMMENTS