ਮਾਨਸਾ, 06—08—2021(ਸਾਰਾ ਯਹਾਂ/ਮੁੱਖ ਸੰਪਾਦਕ ): ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਕਾਨਫਰੰਸ
ਦੌਰਾਨ ਦੱਸਿਆ ਗਿਆ ਕਿ ਬੀਤੇ ਦਿਨ ਬੁਢਲਾਡਾ ਵਿਖੇ ਪਿਸਟਲ ਦੀ ਨੋਕ ਪਰ ਨਾਮਲੂਮ ਵਿਆਕਤੀਆਂ ਵੱਲੋਂ ਦੁਕਾਨਦਾਰ
ਦੇ ਨੌਕਰ ਨੂੰ ਫਿਰੌਤੀ ਲਈ ਅਗਵਾ ਕਰਨ ਸਬੰਧੀ ਥਾਣਾ ਸਿਟੀ ਬੁਢਲਾਡਾ ਵਿਖੇ ਦਰਜ਼ ਹੋੲ ੇ ਅਨਟਰੇਸ ਮੁਕੱਦਮੇ ਨੂੰ ਮਾਨਸਾ
ਪੁਲਿਸ ਵੱਲੋਂ 24 ਘੰਟਿਆਂ ਅੰਦਰ ਟਰੇਸ ਕਰਕੇ ਮੁਲਜਿਮਾਂ ਨੂੰ ਗ੍ਰਿਫਤਾਰ ਕਰਨ ਅਤ ੇ ਅਗਵਾ ਕੀਤੇ ਵਿਅਕਤੀ (ਨੌਕਰ) ਨੂੰ
ਸਹੀ ਸਲਾਮਤ ਛੁਡਵਾਉਣ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ 2 ਮੁਲਜਿਮਾਂ ਜੀਵਨ ਸਿੰਘ ਪੁੱਤਰ
ਨਛੱਤਰ ਸਿੰਘ ਵਾਸੀ ਖਾਰਾ ਹਾਲ ਆਬਾਦ ਅਬੋਹਰ ਅਤੇ ਕੁਲਦੀਪ ਸਿੰਘ ਉਰਫ ਅੰਗਰੇਜ ਪੁੱਤਰ ਨਛੱਤਰ ਸਿੰਘ ਵਾਸੀ
ਕੈਲੇਬਾਂਦਰ (ਨਸੀਬਪੁਰਾ) ਜਿਲਾ ਬਠਿੰਡਾ ਪਾਸੋਂ ਇੱਕ ਪਿਸਟਲ 32 ਬੋਰ ਦੇਸੀ ਸਮੇਤ 2 ਜਿੰਦਾਂ ਕਾਰਤੂਸ, 1 ਖਿਲੌਣਾ
ਪਿਸਤੌਲ, 10000/—ਰੁਪਏ ਨਗਦੀ ਅਤ ੇ ਵਾਰਦਾਤ ਵਿੱਚ ਵਰਤੀ ਸਵਿਫਟ ਕਾਰ ਨੰ: ਡੀ.ਐਲ.5ਸੀਡੀ—9909 ਨੂੰ ਕਬਜਾ
ਪੁਲਿਸ ਵਿੱਚ ਲਿਆ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਬੀਤੇ ਦਿਨ ਮੁਦਈ
ਕੁਨਾਲ ਜਲਾਨ ਉਰਫ ਮੋਨੂੰ ਪੁੱਤਰ ਸੱਜਣ ਕੁਮਾਰ ਜਲਾਨ ਵਾਸੀ ਬੁਢਲਾਡਾ ਨੇ ਪੁਲਿਸ ਪਾਸ ਬਿਆਨ ਲਿਖਾਇਆ ਕਿ ਉਸਦੀ
ਟਰਾਲੀਆ ਦੇ ਐਕਸਲ ਬਨਾਉਣ ਦੀ ਦੁਕਾਨ ਨੇੜੇ ਫੁਟਬਾਲ ਚੌਕ ਬੁਢਲਾਡਾ ਵਿਖੇ ਹੈ ਅਤ ੇ ਉਹ ਵਕਤ ਕਰੀਬ 3.30 ਵਜੇ
ਸ਼ਾਮ ਆਪਣੀ ਦੁਕਾਨ ਦੇ ਕਾਊਂਟਰ ਤੇ ਬੈਠਾ ਸੀ ਤਾਂ ਇੱਕ ਨਾਮਲੂਮ ਵਿਅਕਤੀ ਉਸਦੀ ਦੁਕਾਨ ਪਰ ਆਇਆ ਅਤ ੇ ਮਾਲ
ਦੀ ਖਰੀਦੋ—ਫਰੋਖਤ ਸਬੰਧੀ ਰੇਟ ਪਤਾ ਕਰਕੇ ਵਾਪਸ ਚਲਾ ਗਿਆ ਅਤ ੇ ਫਿਰ ਕੁਝ ਸਮੇਂ ਬਾਅਦ ਉਹੀ ਵਿਅਕਤੀ ਸਮੇਤ
ਇੱਕ ਹੋਰ ਵਿਅਕਤੀ ਦੇ ਜਬਰਦਸਤੀ ਉਸਦੀ ਦੁਕਾਨ ਅੰਦਰ ਦਾਖਲ ਹੋੲ ੇ ਅਤ ੇ ਪਿਸਟਲ ਕੱਢ ਕੇ ਮੁਦਈ ਦਾ ਦਰਾਜ
ਫਰੋਲਣ ਲੱਗੇ ਅਤ ੇ ਉਸ ਪਾਸੋਂ 1 ਲੱਖ ਰੁਪੲ ੇ ਦੀ ਮੰਗ ਕਰਨ ਲੱਗੇ। ਮੁਦਈ ਨੇ ਕਿਹਾ ਉਸ ਪਾਸ ਇੰਨੇ ਪੈਸੇ ਨਹੀ ਹਨ,
ਜਿਹਨਾਂ ਨੇ ਉਸਦੇ ਨੌਕਰ ਭੋਲਾ ਸਿੰਘ ਪੁੱਤਰ ਗੁਰਭਜਨ ਸਿੰਘ ਵਾਸੀ ਬੋੜਾਵਾਲ ਨੂੰ ਪਿਸਟਲ ਦੀ ਨੋਕ ਤੇ ਜਾਨ ੋ ਮਾਰਨ ਦੀਆ
ਧਮਕੀਆਂ ਦਿੰਦੇ ਹੋੲ ੇ ਸਫਿਵਟ ਕਾਰ ਵਿੱਚ ਅਗਵਾ ਕਰਕੇ ਲੈ ਗਏ। ਜਿਹਨਾਂ ਨੇ ਅਗਵਾ ਕੀਤੇ ਭੋਲਾ ਸਿੰਘ ਦੇ ਮੋਬਾਇਲ ਫੋਨ
ਤੋਂ ਮੁਦਈ ਨੂੰ ਫੋਨ ਕੀਤਾ ਕਿ ਜਲਦੀ ਪੈਸਿਆ ਦਾ ਇੰਤਜਾਮ ਕਰਕੇ ਛੁਡਵਾ ਲਵੇ, ਨਹੀ ਤਾਂ ਮਾੜਾ ਹਸ਼ਰ ਹੋਵੇਗਾ। ਮੁਦੱਈ
ਦੇ ਬਿਆਨ ਪਰ ਨਾਮਲੂਮ ਵਿਰੁੱਧ ਮੁਕੱਦਮਾ ਨੰਬਰ 109 ਮਿਤੀ 05—08—2021 ਅ/ਧ 364—ਏ, 386,506,34 ਹਿੰ:ਦੰ:
ਅਤ ੇ 25,27/54/59 ਅਸਲਾ ਐਕਟ ਥਾਣਾ ਸਿਟੀ ਬ ੁਢਲਾਡਾ ਦਰਜ਼ ਰਜਿਸਟਰ ਕੀਤਾ ਗਿਆ।
ਮੁਕੱਦਮਾ ਦੀ ਅਹਿਮੀਅਤ ਨੂੰ ਵੇਖਦੇ ਹੋੲ ੇ ਸ੍ਰੀ ਹਰਜਿੰਦਰ ਸਿੰਘ ਗਿੱਲ ਉਪ ਕਪਤਾਨ ਪੁਲਿਸ (ਅਪਰਾਧ
ਵਿਰੁੱਧ ਔਰਤਾਂ ਤੇ ਬੱਚੇ) ਮਾਨਸਾ, ਮਿਸ: ਪ੍ਰਭਜੋਤ ਕੌਰ ਉਪ ਕਪਤਾਨ ਪੁਲਿਸ (ਸ:ਡ:) ਬੁਢਲਾਡਾ ਦੀ ਨਿਗਰਾਨੀ ਹੇਠ
ਐਸ.ਆਈ. ਅੰਗਰੇਜ਼ ਸਿੰਘ ਇੰਚਾਰਜ ਸੀ.ਆਈ.ੲ ੇ. ਸਟਾਫ ਮਾਨਸਾ ਅਤੇ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਵੱਲੋਂ
ਪੁਲਿਸ ਟੀਮਾਂ ਬਣਾ ਕੇ ਮੁਲਜਿਮਾਂ ਨੂੰ ਟਰੇਸ ਕਰਨ ਲਈ ਮੁਕੱਦਮਾਂ ਦੀ ਵਿਗਿਆਨਕ ਢੰਗ ਤਰੀਕਿਆਂ ਨਾਲ ਤਫਤੀਸ ਅਮਲ
ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ ਪੁਲਿਸ ਪਾਰਟੀ ਵੱਲੋਂ 12 ਘੰਟਿਆਂ ਤੋਂ ਘੱਟ ਸਮੇਂ ਅੰਦਰ ਮੁਕੱਦਮਾ ਨੂੰ ਟਰੇਸ
ਕਰਕੇ 4 ਮੁਲਜਿਮਾਂ ਜੀਵਨ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਖਾਰਾ ਹਾਲ ਆਬਾਦ ਈਦਗਾਂਹ ਬਸਤੀ ਅਬੋਹਰ, ਕੁਲਦੀਪ
ਸਿੰਘ ਉਰਫ ਅੰਗਰੇਜ ਪੁੱਤਰ ਨਛੱਤਰ ਸਿੰਘ ਵਾਸੀ ਕੈਲੇਬਾਂਦਰ (ਨਸੀਬਪੁਰਾ) ਜਿਲਾ ਬਠਿੰਡਾ, ਅਜੀਤ ਮੁਲਿੰਗਾਂ ਵਾਸੀ ਬਾਬਾ
ਬਸਤੀ ਅਬੋਹਰ ਅਤ ੇ ਅਨੂਪ ਤਿਗਿਆ ਉਰਫ ਪੌਂਟੂ ਪੁੱਤਰ ਜਿਊਣ ਤਿਗਿਆ ਵਾਸੀ ਭਾਗੂ ਰੋਡ ਬਠਿੰਡਾ ਨੂੰ ਮੁਕੱਦਮਾ ਵਿੱਚ
ਨਾਮਜਦ ਕਰਕੇ ਜਿਹਨਾਂ ਵਿੱਚੋ 2 ਮੁਲਜਿਮਾਂ ਜੀਵਨ ਸਿੰਘ ਅਤ ੇ ਕੁਲਦੀਪ ਸਿੰਘ ਨੂੰ ਕਾਬੂ ਕੀਤਾ ਗਿਆ। ਜਿਹਨਾਂ ਪਾਸੋਂ 1
ਪਿਸਟਲ 32 ਬੋਰ ਦੇਸੀ ਸਮੇਤ 2 ਜਿੰਦਾ ਕਾਰਤੂਸ, 1 ਖਿਲੋਣਾ ਪਿਸਟਲ, ਫਿਰੌਤੀ ਵਾਲੀ ਰਕਮ 10,000/—ਰੁਪੲ ੇ ਨਗਦੀ
ਅਤ ੇ ਵਾਰਦਾਤ ਸਮੇਂ ਵਰਤੀ ਸਫਿਵਟ ਕਾਰ ਰੰਗ ਲਾਲ ਨੰ:ਡੀ.ਐਲ.5ਸੀਡੀ—9909 ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ
ਹੈ।
ਗ੍ਰਿਫਤਾਰ ਕੀਤੇ ਮੁਲਜਿਮ ਜੀਵਨ ਸਿੰਘ ਵਿਰੁੱਧ 3 ਮੁਕੱਦਮੇ ਹੀਨੀਅਸ ਕਰਾਈਮ ਦੇ (ਮੁ:ਨੰ:132/2008
ਅ/ਧ 307 ਹਿੰ:ਦੰ:25 ਅਸਲਾ ਐਕਟ ਥਾਣਾ ਸਦਰ ਮਾਨਸਾ, ਮੁ:ਨੰ:224/2011 ਅ/ਧ 307 ਹਿੰ:ਦੰ: ਥਾਣਾ ਸਿਟੀ ਸੁਨਾਮ
(ਸੰਗਰੂਰ) ਅਤ ੇ ਮੁ:ਨੰ:50/2014 ਅ/ਧ 174—ਏ. ਹਿੰ:ਦੰ: ਥਾਣਾ ਸਿਟੀ ਸੰਗਰੂਰ ਦਰਜ਼ ਰਜਿਸਟਰ ਹਨ, ਜਿਹਨਾਂ ਵਿੱਚ
ਇਹ ਪੀ.ਓ. ਹੈ ਅਤ ੇ ਆਪਣਾ ਨਾਮ ਬਦਲ ਕੇ ਆਪਣੇ ਆਪ ਨੂੰ ਰਾਜਬੀਰ ਸਿੰਘ ਉਰਫ ਰਾਜ ਉਰਫ ਖਲੀ ਦੱਸ ਕੇ ਹੁਣ
ਈਦਗਾਂਹ ਬਸਤੀ ਅਬੋਹਰ ਵਿਖੇ ਰਹਿ ਰਿਹਾ ਸੀ। ਬਾਕੀ ਦੋਨਾਂ ਮੁਲਜਿਮਾਂ ਅਜੀਤ ਮੁਲਿੰਗਾਂ ਅਤ ੇ ਅਨੂਪ ਤਿਗਿਆ ਦੀ
ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ, ਜਿਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਮੁਲਜਿਮਾਂ
ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹਨਾਂ
ਨੇ ਹੋਰ ਕਿਹੜੀਆ ਕਿਹੜੀਆ, ਕਿੱਥੇ ਕਿੱਥੇ ਵਾਰਦਾਤਾਂ ਕੀਤੀਆ ਹਨ, ਉਹਨਾਂ ਵਿਰੁੱਧ ਹੋਰ ਕਿੰਨੇ ਮੁਕੱਦਮੇ ਦਰਜ਼ ਹਨ,
ਸਬੰਧੀ ਡੂੰਘਾਈ ਨਾਲ ਤਫਤੀਸ ਕੀਤੀ ਜਾ ਰਹੀ ਹੈ।
ਮੁਕੱਦਮਾ ਨੰਬਰ 109 ਮਿਤੀ 05—08—2021 ਅ/ਧ 364—ਏ, 386,506,34 ਹਿੰ:ਦੰ: ਅਤ ੇ 25,27/54/59 ਅਸਲਾ
ਐਕਟ ਥਾਣਾ ਸਿਟੀ ਬ ੁਢਲਾਡਾ
ਵਿਰੁੱਧ :ਨਾਮਲੂਮ
ਨਾਮਜਦ 1).ਜੀਵਨ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਖਾਰਾ ਹਾਲ ਆਬਾਦ ਈਦਗਾਂਹ ਬਸਤੀ ਅਬੋਹਰ
2).ਕੁਲਦੀਪ ਸਿੰਘ ਉਰਫ ਅੰਗਰੇਜ ਪੁੱਤਰ ਨਛੱਤਰ ਸਿੰਘ ਵਾਸੀ ਕੈਲੇਬਾਂਦਰ (ਨਸੀਬਪੁਰਾ) ਜਿਲਾ
ਬਠਿੰਡਾ
(ਉਕਤ ਦੋਨੋ ਗ੍ਰਿਫਤਾਰ)
3).ਅਜੀਤ ਮੁਲਿੰਗਾਂ ਵਾਸੀ ਬਾਬਾ ਬਸਤੀ ਅਬੋਹਰ (ਗ੍ਰਿਫਤਾਰੀ ਬਾਕੀ)
4).ਅਨੂਪ ਤਿਗਿਆ ਉਰਫ ਪੌਂਟੂ ਪੁੱਤਰ ਜਿਊਣ ਤਿਗਿਆ ਵਾਸੀ ਭਾਗੂ ਰੋਡ ਬਠਿੰਡਾ(ਗ੍ਰਿਫਤਾਰੀ ਬਾਕੀ)
ਬਰਾਮਦਗੀ: 1). 1 ਪਿਸਟਲ 32 ਬੋਰ ਦੇਸੀ ਸਮੇਤ 2 ਜਿੰਦਾ ਕਾਰਤੂਸ
2). 1 ਖਿਲੌਣਾ ਪਿਸਟਲ
3). 10,000/—ਰੁਪੲ ੇ ਨਗਦੀ
4). ਸਵਿਫਟ ਕਾਰ ਨੰ: ਡੀ.ਐਲ.5ਸੀਡੀ—9909
ਮੁਲਜਿਮਾਂ ਦਾ ਸਾਬਕਾ ਰਿਕਾਰਡ
- ਜੀਵਨ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਖਾਰਾ ਹਾਲ ਆਬਾਦ ਈਦਗਾਂਹ ਬਸਤੀ ਅਬੋਹਰ:
1).ਮੁ:ਨੰ:132/2008 ਅ/ਧ 307 ਹਿੰ:ਦੰ:25 ਅਸਲਾ ਐਕਟ ਥਾਣਾ ਸਦਰ ਮਾਨਸਾ (ਪੀ.ਓ.5—4—12)
2).ਮੁ:ਨੰ:224/2011 ਅ/ਧ 307 ਹਿੰ:ਦੰ: ਥਾਣਾ ਸਿਟੀ ਸੁਨਾਮ (ਸੰਗਰੂਰ) (ਪੀ.ਓ.5—2—14)
3).ਮੁ:ਨੰ:50/2014 ਅ/ਧ 174—ਏ. ਹਿੰ:ਦੰ: ਥਾਣਾ ਸਿਟੀ ਸੰਗਰੂਰ
ਇਹ ਮੁਲਜਿਮ ਉਕਤ ਮੁਕੱਦਮਿਆਂ ਵਿੱਚ ਪੀ.ਓ. ਚੱਲ ਰਿਹਾ ਸੀ। - ਕੁਲਦੀਪ ਸਿੰਘ ਉਰਫ ਅੰਗਰੇਜ ਪੁੱਤਰ ਨਛੱਤਰ ਸਿੰਘ ਵਾਸੀ ਕੈਲੇਬਾਂਦਰ (ਨਸੀਬਪੁਰਾ) ਜਿਲਾ ਬਠਿੰਡਾ
(ਗ੍ਰਿਫਤਾਰ ਹੈ) - ਅਜੀਤ ਮੁਲਿੰਗਾਂ ਵਾਸੀ ਬਾਬਾ ਬਸਤੀ ਅਬੋਹਰ (ਗ੍ਰਿਫਤਾਰੀ ਬਾਕੀ)
- ਅਨੂਪ ਤਿਗਿਆ ਉਰਫ ਪੌਂਟੂ ਪੁੱਤਰ ਜਿਊਣ ਤਿਗਿਆ ਵਾਸੀ ਭਾਗੂ ਰੋਡ ਬਠਿੰਡਾ(ਗ੍ਰਿਫਤਾਰੀ ਬਾਕੀ)
ਲੜੀ ਨੰ:2,3,4 ਮੁਲਜਿਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈੇ।