ਪਿਸਤੌਲ ਦੀ ਨੋਕ ਤੇ ਗੱਡੀ ਖੋਹਣ ਦੇ ਮਾਮਲੇ ‘ਚ ਬਰਾਮਦ ਹੋਈ ਕਾਰ, ਮੁਲਜ਼ਮ ਅਜੇ ਵੀ ਫਰਾਰ

0
100

ਬਟਾਲਾ 10 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਗੁਰਦਾਸਪੁਰ ‘ਚ ਬੀਤੀ 4 ਸਤੰਬਰ ਦੀ ਦੇਰ ਸ਼ਾਮ ਨੂੰ ਗੁਰਦਾਸਪੁਰ – ਪਠਾਨਕੋਟ ਹਾਈਵੇ ਤੋਂ ਤਿੰਨ ਨੌਜ਼ਵਾਨ ਵਲੋਂ ਪਿਸਤੌਲ ਦੀ ਨੋਕ ਤੇ ਹੁੰਡਾਈ ਦੀ Verna ਗੱਡੀ (PB06 AX 8405) ਦੀ ਖੋ ਹੋਈ ਸੀ। ਉਸ ਤੋਂ ਬਾਅਦ ਪੂਰੇ ਪੰਜਾਬ ਦੇ ਪੁਲਿਸ ਜ਼ਿਲ੍ਹਿਆਂ ‘ਚ ਅਲਰਟ ਜਾਰੀ ਕੀਤਾ ਗਿਆ ਸੀ।ਜਿਸ ਦੇ ਚੱਲਦੇ ਬਟਾਲਾ ਦੇ ਹਰਗੋਬਿੰਦਪੁਰ ਪੁਲਿਸ ਥਾਣਾ ਦੀ ਪੁਲਿਸ ਪਾਰਟੀ ਨੇ ਉਕਤ ਗੱਡੀ ਪਿੰਡ ਚੀਮਾ ਖੁੰਡੀ ਤੋਂ ਬਰਾਮਦ ਕਰ ਲਈ।

ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸ ਪੀ ( ਡੀ ) ਤੇਜ਼ਬੀਰ ਸਿੰਘ ਹੁੰਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਪਟਰੋਲਿੰਗ ਪਾਰਟੀ ਨੂੰ ਗੱਡੀ ਲਾਵਾਰਿਸ ਹਾਲਾਤ ‘ਚ ਮਿਲੀ। ਜਿਸ ਤੋਂ ਬਾਅਦ ਹਰਗੋਬਿੰਦਪੁਰ ਪੁਲਿਸ ਥਾਣਾ ਦੀ ਪੁਲਿਸ ਪਾਰਟੀ ਵਲੋਂ ਗੱਡੀ ਕਬਜ਼ੇ ‘ਚ ਲੈ ਲਈ ਗਈ।ਪਰ ਹੁਣ ਤੱਕ ਇਸ ਮਾਮਲੇ ‘ਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਦੇ ਨਾਲ ਹੀ ਐਸ ਪੀ ਤੇਜ਼ਬੀਰ ਸਿੰਘ ਹੁੰਦਲ ਨੇ ਦੱਸਿਆ ਕਿ ਉਹਨਾਂ ਵਲੋਂ ਜਾਂਚ ਜਾਰੀ ਹੈ।ਉਹਨਾਂ ਇਹ ਵੀ ਦਾਅਵਾ ਕੀਤਾ ਕਿ ਹੁਣ ਤਕ ਇਸ ਗੱਡੀ ਤੇ ਖੋ ਤੋਂ ਬਾਅਦ ਕੋਈ ਵਾਰਦਾਤ ਨਹੀਂ ਹੋਈ ਹੈ ਅਤੇ ਗੱਡੀ ਤੇ ਨੰਬਰ ਵੀ ਨਹੀਂ ਬਦਲਿਆ ਗਿਆ ਹੈ ਅਤੇ ਉਹਨਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਬੀਤੀ 4 ਸਤੰਬਰ ਦੀ ਦੇਰ ਸ਼ਾਮ ਨੂੰ ਗੁਰਦਾਸਪੁਰ ਹਾਈਵੇ ਤੇ ,3 ਨੌਜਵਾਨ ਮੋਟਰਸਾਈਕਲ ਤੇ ਆਏ ਅਤੇ ਗੱਡੀ ‘ਚ ਬੈਠੇ ਨੌਜਵਾਨ ਗੁਰਪ੍ਰੀਤ ਸਿੰਘ ਤੋਂ ਚਾਬੀ ਮੰਗਣ ਲਗੇ ਜਦ ਗੁਰਪ੍ਰੀਤ ਨੇ ਮਨ੍ਹਾਂ ਕੀਤਾ ਤਾਂ ਉਹਨਾਂ ਨੇ ਪਿਸਤੌਲ ਕੱਢ ਉਸਦੀ ਲੱਤ ‘ਚ ਗੋਲ਼ੀ ਮਾਰ ਦਿੱਤੀ ਅਤੇ ਗੱਡੀ ਅਤੇ ਮੋਟਰਸਾਈਕਲ ਸਮੇਤ ਪਠਾਨਕੋਟ ਵੱਲ ਨੂੰ ਫ਼ਰਾਰ ਹੋ ਗਏ।

NO COMMENTS