ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) – ਅੱਜ ਮਾਨਯੋਗ ਅਦਾਲਤ ਮੈਡਮ ਮਨਜੋਤ ਕੌਰ ਜੀ ਅਡੀਸਨਲ ਸੈਸ਼ਨ ਜੱਜ ਸਾਹਿਬ ਵਲੋਂ ਇੱਕ ਇਤਿਹਾਸਕ ਫੈਸਲਾ ਸੁਣਾਉਂਦਿਆਂ 25 ਸਾਲ ਦੀ ਸਖਤ ਕੈਦ ਅਤੇ 1ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਜ਼ਿਕਰ ਯੋਗ ਹੈ ਕਿ ਮੁਕੱਦਮਾ ਨੰਬਰ 28 ਮਿਤੀ 27/3/21 ਥਾਨਾਂ ਜੋਗਾ ਵਿਖੇ ਧਾਰਾ 376(3) 506 IPC,Sec4 ਪੋਕਸੋ ਐਕਟ ਦਰਜ਼ ਕੀਤਾ ਗਿਆ ਸੀ।ਜਿਸ ਵਿੱਚ ਪਿਤਾ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜ਼ਨਾਹ ਕੀਤਾ ਗਿਆ ਸੀ। ਜਿਸ ਵਿੱਚ ਦੋਸ਼ੀ ਨੂੰ ਉਕਤ ਕੇਸ਼ ਵਿਚ ਸਖ਼ਤ ਸਜ਼ਾ ਸੁਣਾਈ ਗਈ।ਪੀੜਤ ਦੇ ਵਕੀਲ ਲਖਬਿੰਦਰ ਸਿੰਘ ਲੱਖਣਪਾਲ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਅਪੀਲ ਕਰਾਂਗਾ ਅਤੇ ਉਹਨਾਂ ਇਹ ਵੀ ਦੱਸਿਆ ਕਿ ਪੀੜਤ ਨੂੰ 10 ਲੱਖ ਰੁਪਏ ਸੂਬਾ ਸਰਕਾਰ ਤੋਂ ਦਿਵਾਉਣ ਦਾ ਮਾਨਯੋਗ ਅਦਾਲਤ ਵਲੋਂ ਹੁਕਮ ਫਰਮਾਇਆ ਗਿਆ ਹੈ।