ਪਿਛਲੇ ਸਾਲਾਂ ਦੌਰਾਨ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦਾ ਮਾਮਲਾ

0
29

ਮਾਨਸਾ 4 ਸਤੰਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) : ਪਿਛਲੇ ਸਾਲਾਂ ਦੌਰਾਨ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦਾ ਮਾਮਲਾ ਗੁਰੂ ਦੀ ਸਿੱਖ ਸੰਗਤ ਦੇ ਨਾਲ ਨਾਲ ਆਮ ਲੋਕਾਂ ਵਿੱਚ ਵੀ ਬਹੁਤ ਮਹੱਤਤਾ ਵਾਲਾ ਵਿਸ਼ਾ ਹੈ। ਭਾਵੇਂ ਕਿ ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਆਪਣੇ ਤੌਰ ਤੇ ਕੀਤੀ ਗਈ ਹੈ ਜਿਸ ਵਿੱਚ ਦੋਸ਼ੀਆਂ ਦਾ ਪਤਾ ਲਾ ਲਏ ਜਾਣ ਬਾਰੇ ਮੀਡੀਆ ਰਾਹੀਂ ਖਬਰਾਂ ਆ ਰਹੀਆਂ ਹਨ ਪਰ ਇਹ ਵੀ ਸੁਨਣ ਵਿੱਚ ਆ ਰਿਹਾ ਹੈ ਕਿ ਇਸ ਜਾਂਚ ਪੜਤਾਲ ਦੇ ਆਧਾਰ ’ਤੇ ਇਸ ਮਾਮਲੇ ਨੂੰ ਐਸHਜੀHਪੀHਸੀH ਸਰਕਾਰ ਦੀਆਂ ਏਜੰਸੀਆਂ ਜਿਵੇਂ ਕਿ ਪੰਜਾਬ ਪੁਲਿਸ ਜਾਂ ਹੋਰ ਕਿਸੇ ਪੜਤਾਲੀਆ ਏਜੰਸੀ ਨੂੰ ਇਸ ਮਾਮਲੇ ਉੱਪਰ ਕਾਰਵਾਈ ਕਰਨ ਲਈ ਅਤੇ ਮਾਮਲੇ ਦਰਜ਼ ਕਰਨ ਲਈ ਕਹਿ ਰਹੀਆਂ ਹਨ ਜੋ ਕਿ ਸਿੱਖ ਇਤਿਹਾਸ ਤੇ ਸਿੱਖ ਪ੍ਰੰਪਰਾਵਾਂ ਅਤੇ ਐਸHਜੀHਪੀHਸੀH ਦੇ ਕਾਨੂੰਨਾਂ ਦੇ ਖਿਲਾਫ ਹੈ ਕਿਉਂਕਿ ਸਿੱਖਾਂ ਨੇ ਲੰਬੇ ਸੰਘਰਸ਼ ਤੋਂ ਬਾਅਦ ਅਲੱਗ ਐਸHਜੀHਪੀHਸੀH ਅਤੇ ਗੁਰਦੁਆਰਿਆਂ ਦੀ ਮੈਨੇਜਮੈਂਟ ਸਿੱਖ ਗੁਰਦੁਆਰਾ ਐਕਟ ਰਾਹੀਂ ਹਾਸਲ ਕੀਤੀ ਹੈ ਤਾਂ ਜੋ ਸਿੱਖ ਕੌਮ ਦੇ ਮਾਮਲਿਆਂ ਵਿੱਚ ਸਰਕਾਰੀ ਏਜੰਸੀਆਂ ਅਤੇ ਸਰਕਾਰਾਂ ਦੀ ਦਖਲਅੰਦਾਜ਼ੀ ਬੰਦ ਕੀਤੀ ਜਾ ਸਕੇ ਅਤੇ ਸਿੱਖ ਪੰਥ ਦੇ ਮਸਲਿਆਂ ਵਿੱਚ ਦੂਸਰੀਆਂ ਸ਼ਕਤੀਆਂ ਨੂੰ ਬਾਹਰ ਰੱਖਿਆ ਜਾ ਸਕੇ ਤਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਕਾਇਮ ਰਹੇ। ਜਦ ਐਸHਜੀHਪੀHਸੀH ਵੱਲੋਂ ਜਾਂਚ ਕਰਕੇ ਦੋਸ਼ੀ ਵਿਅਕਤੀਆਂ ਦਾ ਪਤਾ ਲਾਇਆ ਜਾ ਚੁੱਕਾ ਹੈ ਤਾਂ ਉਨ੍ਹਾਂ ਨੂੰ ਐਸHਜੀHਪੀHਸੀH ਦੇ ਕਾਨੂੰਨਾਂ, ਗੁਰਦੁਆਰਾ ਐਕਟ ਦੇ ਉਪਬੰਧਾਂ ਅਤੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਧੀਨ ਅਕਾਲ ਤਖਤ ਸਾਹਿਬ ’ਤੇ ਬੁਲਾ ਕੇ ਸਿੱਖਾਂ ਦੇ ਗੁਰੂ ਸਰੂਪ ਗੁਰੂ ਗਰੰਥ ਸਾਹਿਬ ਦੇ ਸਰੂਪਾਂ ਨੂੰ ਬਰਾਮਦ ਕਰਵਾਕੇ ਮਰਿਆਦਾ ਸਮੇਤ ਆਪਣੇ ਕਬਜ਼ੇ ਵਿੱਚ ਲਿਆ ਜਾਵੇ ਅਤੇ ਦੋਸ਼ੀ ਵਿਅਕਤੀਆਂ ਨੂੰ ਸਿੱਖ ਪੰਥ ਦੇ ਨਿਯਮਾਂ ਅਨੁਸਾਰ ਅਕਾਲ ਤਖਤ ਖੁਦ ਸਜ਼ਾ ਦੇਵੇ। ਜੇਕਰ ਪੰਜਾਬ ਪੁਲਿਸ ਜਾਂ ਕਿਸੇ ਹੋਰ ਏਜੰਸੀ ਨੂੰ ਇਹ ਅਧਿਕਾਰ ਦਿੱਤਾ ਜਾਂਦਾ ਹੈ ਤਾਂ ਇਸਤੋਂ ਬਾਦ ਸਿੱਖ ਪੰਥ ਦੇ ਹਰ ਮਸਲੇ ਵਿੱਚ ਸਰਕਾਰੀ ਦਖਲ^ਅੰਦਾਜ਼ੀ ਸ਼ੁਰੂ ਹੋ ਜਾਵੇਗੀ ਅਤੇ ਜੋ ਲੰਬੇ ਸੰਘਰਸ਼ ਤੋਂ ਬਾਅਦ ਗੁਰਦੁਆਰਾ ਸਾਹਿਬ ਅਤੇ ਸਿੱਖ ਪੰਥ ਦੀਆਂ ਸੰਸਥਾਵਾਂ ਨੂੰ ਸਰਕਾਰੀ ਦਖਲ^ਅੰਦਾਜ਼ੀ ਤੋਂ ਆਜ਼ਾਦ ਕਰਵਾਇਆ ਗਿਆ ਸੀ, ਉਸ ਸਾਰੇ ਸੰਘਰਸ਼ ਦਾ ਕੋਈ ਫਾਇਦਾ ਨਹੀਂ ਰਹੇਗਾ ਖਾਸ ਕਰ ਮੌਜੂਦਾ ਹਾਲਤਾਂ ਵਿੱਚ ਜਦੋਂ ਕਿ ਦੇਸ਼ ਵਿੱਚ ਆਰHਐਸHਐਸH ਰਾਹੀਂ ਬਣੀ ਦੇਸ਼ ਦੀ ਮੋਦੀ ਸਰਕਾਰ ਬਾਕੀ ਸਾਰੇ ਘੱਟ ਗਿਣਤੀ ਦੇ ਧਾਰਮਿਕ ਮਸਲਿਆਂ ਵਿੱਚ ਦਖਲ ਅੰਦਾਜ਼ੀ ਕਰ ਰਹੀ  ਹੈ ਅਤੇ ਦੇਸ਼ ਵਿੱਚ ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨ ਦੀ ਕੋਸ਼ਿਸ਼ ਕਰ ਰਹੀ  ਹੈ।

          ਇਸ ਸਭ ਦੇ ਮੱਦੇ ਨਜ਼ਰ ਸ਼੍ਰੀ ਮਾਹਲ ਵੱਲੋਂ ਜਥੇਦਾਰਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਕਿ ਗੁੰਮ ਹੋਏ ਪਾਵਨ ਸਰੂਪਾਂ ਨੂੰ ਲੱਭ ਕੇ ਲਿਆਉਣ ਲਈ ਵਰਦੀ ਵਾਲਿਆਂ ਦੀ ਡਿਊਟੀ ਲਾਉਣਾ ਗੁਰੂ ਦੀ ਕੌਮਸਿੱਖ ਪੰਥ ਦੀਆਂ ਪ੍ਰੰਪਰਾਵਾਂ ਅਤੇ ਸਿਧਾਂਤਾਂ ਦੇ ਉਲਟ ਹੈ ਅਤੇ ਇਸ ਮਸਲੇ ਵਿੱਚ ਆਪ ਦਖਲ ਅੰਦਾਜ਼ੀ ਕਰਕੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਸਿੱਖ ਨਿਯਮਾਂ ਦੇ ਅਨੁਸਾਰ ਕਰੋ ਅਤੇ ਸਾਡੇ ਗੁਆਚੇ ਸਰੂਪਾਂ ਨੂੰ ਸਿੱਖ ਮਰਿਆਦਾ ਅਨੁਸਾਰ ਆਪਣੇ ਕਬਜ਼ੇ ਵਿੱਚ ਲੈਕੇ ਗੁਰੂ ਘਰਾਂ ਵਿੱਚ ਸੁਸ਼ੋਭਿਤ ਕਰੋ।

NO COMMENTS