ਪਿਛਲੇ ਕਈ ਦਿਨਾਂ ਤੋਂ ਲਾਪਤਾ ਹੈ ਮਾਨਸਿਕ ਤੌਰ ਤੇ ਪ੍ਰੇਸ਼ਾਨ ਦਵਿੰਦਰ ਸਿੰਘ, ਪਤਾ ਦੱਸਣ ਵਾਲੇ ਨੂੰ ਦਿੱਤਾ ਜਾਵੇਗਾ ਵਾਜਵ ਇਨਾਮ

0
87

ਬੁਢਲਾਡਾ 30 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਇੱਥੋਂ ਨਜ਼ਦੀਕੀ ਕਸਬੇ ਬੋਹਾ ਦੇ ਵਸਨੀਕ ਦਵਿੰਦਰ ਕੁਮਾਰ (60) ਪੁੱਤਰ ਹੇਮ ਰਾਜ ਜ਼ੋ ਪਿਛਲੇ ਕਈ ਦਿਨਾਂ ਤੋਂ ਲਾਪਤਾ ਹਨ। ਇਸ ਸੰਬੰਧੀ ਉਨ੍ਹਾਂ ਦੇ ਪੁੱਤਰ ਆਸ਼ੂ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬਿਨ੍ਹਾਂ ਦੱਸੇ 16 ਸਤੰਬਰ ਦੀ ਦੁਪਿਹਰ ਨੂੰ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਘਰੋ ਚਲੇ ਗਏ ਹਨ ਜਿਨ੍ਹਾਂ ਦੀ ਉਮਰ ਲਗਭਗ 60 ਸਾਲ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੰਬੇ ਸਮੇਂ ਤੋਂ ਭਾਲ ਕਰਨ ਤੋਂ ਬਾਅਦ ਵੀ ਅਜੇ ਤੱਕ ਕੁਝ ਪਤਾ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਮੇਰੇ ਪਿਤਾ ਦਾ ਕੱਦ 5 ਫੁੱਟ 8 ਇੰਚ ਦੇ ਕਰੀਬ ਹੈ ਅਤੇ ਮੂੰਹ ਤੇ ਦਾਗ ਹੈ। ਇਸ ਸੰਬੰਧੀ ਥਾਣਾ ਬੋਹਾ ਵਿਖੇ ਗੁਮਸ਼ੁੰਦਗੀ ਦੀ ਰਿਪੋਰਟ ਵੀ ਦਰਜ ਕਰਵਾ ਦਿੱਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੇਰੇ ਪਿਤਾ ਦੀ ਭਾਲ ਕਰਨ ਵਿੱਚ ਮਦਦ ਕੀਤੀ ਜਾਵੇ ਜੇਕਰ ਕਿਸੇ ਨੂੰ ਉਹ ਮਿਲਦੇ ਹਨ ਤਾਂ ਥਾਣਾ ਬੋਹਾ ਵਿੱਚ ਸੰਪਰਕ ਕੀਤਾ ਜਾਵੇ ਅਤੇ ਪਤਾ ਦੱਸਣ ਵਾਲੇ ਨੂੰ ਵਾਜਵ ਇਨਾਮ ਵੀ ਦਿੱਤਾ ਜਾਵੇਗਾ। ਇਸ ਸੰਬੰਧੀ ਜਦੋਂ ਥਾਣਾ ਬੋਹਾ ਦੇ ਐਸ ਐਚ ਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਮਸ਼ੁੰਦਾ ਵਿਅਕਤੀ ਦਵਿੰਦਰ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ।

NO COMMENTS