ਬਰੇਟਾ26 ਅਕਤੂਬਰ (ਸਾਰਾ ਯਹਾ/ਰੀਤਵਾਲ) : ਇਨ੍ਹੀ ਦਿਨੀ ਪਿਆਜ਼ ਦੀ ਕੀਮਤ ਅਸਮਾਨੀ ਚੜ੍ਹ ਗਈ ਹੈ ਅਤੇ ਪਿਆਜ ਦਾ ਮੁੱਲ ਥੋੜਾ
ਥੋੜਾ ਕਰਕੇ ਹਰ ਰੋਜ਼ ਵੱਧ ਰਿਹਾ ਹੈ । ਪਿਆਜ਼ ਦੀ ਦਿਨੋਂ-ਦਿਨ ਵਧ ਰਹੀ ਕੀਮਤ ਨੇ ਆਮ ਆਦਮੀ ਦੀ ਰਸੋਈ
ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਲੋਕ ਪ੍ਰੇਸ਼ਾਨ ਹਨ ਅਤੇ ਸਰਕਾਰ ਫ਼#੩੯;ਤੇ ਮਹਿੰਗਾਈ ਦੀ ਭੜਾਸ ਕੱਢ ਰਹੇ
ਨੇ । ਇਸ ਸਬੰਧੀ ਜਦੋਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਆਜ਼ ਹੁਣ
ਉਨ੍ਹਾਂ ਦੇ ਹੰਝੂ ਕਢਾ ਰਿਹਾ ਹੈ ।ਕੁਝ ਕੁ ਮਹੀਨੇ ਪਹਿਲਾਂ ੨੦ ਰੁਪਏ ਕਿਲੋ ਵਿਕਣ ਵਾਲਾ ਪਿਆਜ ਅੱਜ
ਇੱਕਦਮ ੬੦ ਰੁਪਏ ਤੋਂ ਅੱਪੜ ਗਿਆ ਹੈ । ਉਨ੍ਹਾਂ ਕਿਹਾ ਕਿ ਮਹਿੰਗਾਈ ਨੇ ਜਿੱਥੇ ਆਮ ਲੋਕਾਂ
ਦੇ ਨੱਕ ਵਿੱਚ ਦਮ ਕਰ ਰੱਖਿਆ ਹੈ । ਉਥੇ ਗਰੀਬ ਲੋਕਾਂ ਨੂੰ ਮਹਿੰਗਾਈ ਕਾਰਨ ਰੋਟੀ ਖਾਣੀ ਵੀ ਮੁਸ਼ਕਿਲ ਹੋ
ਗਈ ਹੈ। ਪਿਆਜ ਵਧਦੇ ਭਾਅ ਨੇ ਰਸੋਈ ਦਾ ਖਰਚਾ ਹੋਰ ਵਧਾ ਦਿੱਤਾ ਹੈ। ਪਿਆਜ਼ ਦਾ ਅੱਜ ਰੇਟ ੫੫ ਤੋ
੬੦ ਰੁਪਏ ਪ੍ਰਤੀ ਕਿਲੋ ਹੋ ਗਿਆ ਹੈ । ਜਿਸ ਨੇ ਆਮ ਲੋਕਾਂ ਦੀਆ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਪਿਆਜ਼ ਦੇ ਵਧੇ ਰੇਟ ਕਾਰਨ ਹੁਣ ਪਿੰਡਾਂ ‘ਚ ਵੱਖ ਵੱਖ ਵਾਹਨ ਭਰਕੇ ਪਿਆਜ਼ ਵੇਚਣ
ਆਉਣ ਵਾਲੇ ਵਿਕ੍ਰੇਤਾਵਾਂ ਦੇ ਹੋਕੇ ਵੀ ਘੱਟ ਹੀ ਸੁਣਾਈ ਦਿੰਦੇ ਹਨ ।ਸਬਜ਼ੀ ਵਿਕ੍ਰੇਤਾ ਹਰਪਾਲ ਸਿੰਘ
ਨੇ ਦੱਸਿਆ ਕਿ ਮੰਡੀ ਵਿੱਚ ਪਿਆਜ਼ ਦਾ ਮੁੱਲ ਬੜੀ ਤੇਜੀ ਨਾਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾ
ਗ੍ਰਾਹਕ ਹਰ ਸਬਜ਼ੀ ਦੇ ਨਾਲ ਪਿਆਜ ਜ਼ਰੂਰ ਖਰੀਦਦਾ ਸੀ ਪਰ ਹੁਣ ਇਸਦੇ ਵਧਦੇ ਮੁੱਲ ਨਾਲ ਇਨ੍ਹਾਂ ਦੀ ਵਿਕਰੀ ਵੀ
ਘੱਟ ਗਈ ਹੈ। ਮਹਿਲਾ ਰਣਜੀਤ ਕੌਰ ਨੇ ਕਿਹਾ ਕਿ ਪਿਆਜ ਤੋਂ ਬਿਨਾਂ ਕੋਈ ਵੀ ਸਬਜ਼ੀ ਜਾਂ ਦਾਲ ਸੁਆਦ ਨਹੀਂ
ਬਣਦੀ ਪਰ ਇਨ੍ਹਾਂ ਦੇ ਵੱਧੇ ਮੁੱਲ ਕਾਰਨ ਹੁਣ ਆਮ ਲੋਕਾਂ ਨੂੰ ਪਿਆਜ ਦੇ ਤੜਕੇ ਦੇ ਬਿਨਾਂ ਹੀ ਸਬਜ਼ੀ
ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਸਰਕਾਰਾਂ ਵਧਦੀ ਮਹਿੰਗਾਈ ਵੱਲ ਧਿਆਨ ਦੇਣ
ਤਾਂ ਜੋ ਗਰੀਬ ਅਤੇ ਮੱਧ ਵਰਗ ਦੇ ਲੋਕ ਆਸਾਨੀ ਨਾਲ ਦੋ ਵਕਤ ਦੀ ਰੋਟੀ ਖਾ ਸਕਣ।