ਪਿਆਜ਼ ਦੀ ਜਮਾਂ ਖੋਰੀ 31 ਦਸੰਬਰ ਤੱਕ ਹੋਈ ਸੀਮਤ

0
42

ਚੰਡੀਗੜ੍ਹ,07 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪਿਆਜ਼ (Onion) ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ (UT Administration) ਨੇ ਪਿਆਜ਼ ਦੀ ਜਮਾਂ ਖੋਰੀ (stock-holding limit)ਯਾਨੀ ਸਟਾਕ ਤੇ 31 ਦਸੰਬਰ ਤੱਕ ਪਾਬੰਦੀ ਲਾ ਦਿੱਤੀ ਹੈ।ਇਸ ਦੇ ਤਹਿਤ ਹੁਣ ਸਿਰਫ ਸੀਮਤ ਮਾਤਰਾ ਵਿੱਚ ਹੀ ਪਿਆਜ਼ ਦਾ ਭੰਡਾਰਨ ਕੀਤਾ ਜਾ ਸਕਦਾ ਹੈ।

ਇੱਕ ਨੋਟੀਫਿਕੇਸ਼ਨ ਵਿੱਚ, ਫੂਡ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਕਿਹਾ ਹੈ ਕਿ ਥੋਕ ਵਿਕਰੇਤਾ, ਡਿਸਟ੍ਰੀਬਿਊਟਰ ਏਜੰਟ, ਸੈਲਿੰਗ ਏਜੰਟ ਜਾਂ ਅਜਿਹੇ ਵਿਅਕਤੀਆਂ ਸਮੇਤ ਡੀਲਰ 25 ਮੀਟ੍ਰਿਕ ਟਨ (ਐਮਟੀ) ਤੱਕ ਪਿਆਜ਼ ਦਾ ਭੰਡਾਰ ਕਰ ਸਕਦੇ ਹਨ। ਜਦੋਂਕਿ ਰਿਟੇਲਰ 5 ਐਮਟਕ ਟਨ ਤੱਕ ਹੀ ਪਿਆਜ਼ ਸਟੋਰ ਕਰ ਸਕਦੇ ਹਨ।ਹਾਲਾਂਕਿ ਇਹ ਹੁਕਮ ਸਰਕਾਰੀ ਏਜੰਸੀਆਂ ‘ਤੇ ਲਾਗੂ ਨਹੀਂ ਹੋਣਗੇ।

NO COMMENTS