ਪਿਆਕੜਾਂ ਦੀਆਂ ਆਸਾਂ ‘ਤੇ ਫਿਰਿਆ ਪਾਣੀ, ਪੰਜਾਬ ‘ਚ ਬੰਦ ਰਹਿਣਗੇ ਸ਼ਰਾਬ ਦੇ ਠੇਕੇ

0
318

ਚੰਡੀਗੜ੍ਹ: ਪੰਜਾਬ ਵਿੱਚ ਸ਼ਰਾਬ ਦੇ ਠੇਕੇ ਫਿਲਹਾਲ ਬੰਦ ਰਹਿਣਗੇ, ਕਿਉਂਕਿ ਸ਼ਨੀਵਾਰ ਨੂੰ ਸਰਕਾਰ ਅਤੇ ਆਬਕਾਰੀ ਅਧਿਕਾਰੀਆਂ ਦਰਮਿਆਨ ਹੋਈ ਬੈਠਕ ਬਿਨ੍ਹਾਂ ਕਿਸੇ ਨਿਚੋੜ ਰਹੀ।ਇਹ ਬੈਠਕ ਆਬਕਾਰੀ ਨੀਤੀ ਵਿੱਚ ਸੁਝਾਏ ਗਏ ਬਦਲਾਅ ਬਾਰੇ ਵਿਚਾਰ-ਵਟਾਂਦਰੇ ਤੇ ਹੋਈ ਸੀ। ਇਸ ਦੌਰਾਨ ਨਵੀਂ ਆਬਕਾਰੀ ਨੀਤੀ ਤੇ ਕੋਈ ਸਿਹਮਤੀ ਨਹੀਂ ਹੋਈ।ਹੁਣ ਮੁੱਖ ਮੰਤਰੀ ਨੇ ਸੋਮਵਾਰ ਨੂੰ ਕੈਬਨਿਟ ਮੀਟਿੰਗ ਬੁਲਾਈ ਹੈ।

ਆਬਕਾਰੀ ਨੀਤੀ, 2020-21, ਹੁਣ ਸੋਮਵਾਰ ਨੂੰ ਮੰਤਰੀ ਮੰਡਲ ਦੇ ਸਾਹਮਣੇ ਆਉਣੀ ਹੈ।ਮੰਤਰੀਆਂ ਨੇ ਆਬਕਾਰੀ ਨੀਤੀ ਵਿੱਚ ਸੁਝਾਏ ਗਏ ਬਦਲਾਵਾਂ ਬਾਰੇ ਵਿਚਾਰ-ਵਟਾਂਦਰੇ ਲਈ ਸ਼ਨੀਵਾਰ ਨੂੰ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।

ਵਿਚਾਰ-ਵਟਾਂਦਰਾ ਕਿਸੇ ਸਿੱਟੇ ਤੇ ਨਹੀਂ ਪਹੁੰਚਿਆ। ਇਸ ਲਈ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਹੈ ਉਹ ਹਫਤੇ ਦੇ ਅੰਤ ਤੱਕ ਆਪਣੇ ਵਿਚਾਰ-ਵਟਾਂਦਰੇ ਨੂੰ ਪੂਰਾ ਕਰ ਲੈਣ ਅਤੇ ਆਪਣੇ ਵਿਚਾਰ ਸੋਮਵਾਰ ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਦੱਸਣ।ਹੁਣ ਇਸ ਨੀਤੀ ‘ਚ ਕੀ ਕੀ ਬਦਲਾਅ ਹੁੰਦੇ ਹਨ ਇਸ ਤੇ ਸੋਮਵਾਰ ਹੀ ਫੈਸਲਾ ਹੋਵੇਗਾ।

NO COMMENTS