ਮਾਨਸਾ 23 ਜੁੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ): ਪੰਜਾਬ ਐਸੋਸੀਏਸ਼ਨ ਪੰਜਾਬ ਸਟੇਟ ਪਾਵਰਕਾਮ ਦੇ ਰਿਟਾਇਰ ਕਰਮਚਾਰੀਆਂ ਦੀ ਇਕ ਅਹਿਮ ਮੀਟਿੰਗ ਮਾਨਸਾ ਵਿਖੇ ਹੋਈ। ਜਿਸ ਵਿਚ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਡਵੀਜ਼ਨ ਪ੍ਰਧਾਨ ਨੇ ਦੱਸਿਆ ਕਿ ਕਰਮਚਾਰੀਆਂ ਨਾਲ ਸਰਕਾਰ ਨੇ ਬਹੁਤ ਧੱਕਾਕਰ ਰਹੀ ਹੈ। ਮੰਗਾਂ ਵੱਲ ਧਿਆਨ ਨਾ ਕਰਕੇ ਟਾਲ ਮਟੋਲ ਕਰ ਰਹੀ ਹੈ। ਜਿਸ ਨਾਲ ਕਰਮਚਾਰੀਆਂ ਵਿਚ ਬੇਚੈਨੀ ਦਾ ਆਲਮ ਹੈ ਉਨ੍ਹਾਂ ਮੁਲਾਜ਼ਮ ਮੰਗਾਂ ਤੁਰੰਤ ਮੰਨਣ ਦੀ ਅਪੀਲ ਕੀਤੀ ।ਇਸ ਮੌਕੇ ਸੈਕਟਰੀ ਜਗਰੂਪ ਸਿੰਘ ਮੀਤ, ਪ੍ਰਧਾਨ ਬਸੰਤ ਰਾਮ ਕੈਸ਼ੀਅਰ, ਜਗਰੂਪ ਸਿੰਘ ਖੋਖਰ ਪ੍ਰਚਾਰ ਸਕੱਤਰ, ਗੁਲਾਬ ਸਿੰਘ ਕੈਸ਼ੀਅਰ, ਰਾਮ ,ਅਤੇ ਗੁਲਾਬ ਸਿੰਘ ਰਾਏਪੁਰ ,ਨੇ ਵੀ ਸੰਬੋਧਨ ਕੀਤਾ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਡੀ ਏ ਦੀਆਂ ਬਕਾਇਆ ਕਿਸ਼ਤਾਂ ਵਿੱਚ ਟਾਲਮਟੋਲ ਦੀ ਨੀਤੀ ਛੱਡ ਕੇ ਤੁਰੰਤ ਲਾਗੂ ਕੀਤੀਆਂ ਜਾਣ। ਮੈਡੀਕਲ ਭੱਤਾ ਦੋ ਹਜ਼ਾਰ ਰੁਪਏ ਤੁਰੰਤ ਲਾਗੂ ਕੀਤਾ ਜਾਵੇ ਗੁਜ਼ਰ ਗਏ ਕਰਮਚਾਰੀਆਂ ਦੇ ਬੱਚਿਆਂ ਨੂੰ ਪਹਿਲ ਦੇ ਅਧਾਰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ। ਸਰਕਾਰੀ ਬੰਦ ਪਏ ਥਰਮਲ ਪਲਾਂਟ ਚਾਲੂ ਕੀਤੇ ਜਾਣ ਅਤੇ ਪ੍ਰਾਈਵੇਟ ਥਰਮਲਾਂ ਤੋਂ ਬਿਜਲੀ ਲੈਣੀ ਬੰਦ ਕੀਤੀ ਜਾਵੇ। ਆਹਲੂਵਾਲੀਆ ਪੇ ਕਮਿਸ਼ਨ ਦੀ ਰਿਪੋਰਟ ਕੈਂਸਲ ਕੀਤੀ ਜਾਵੇ ਰਿਟਾਇਰ ਕਰਮਚਾਰੀਆਂ ਨੂੰ ਬਿਜਲੀ ਯੂਨਿਟਾਂ ਵਿੱਚ ਛੋਟ ਦਿੱਤੀ ਜਾਵੇ ।ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਪੁਰਾਣੀ ਪੈਨਸ਼ਨ ਨੀਤੀ ਲਾਗੂ ਕੀਤੀ ਜਾਵੇ।