ਪਾਵਰਕਾਮ ਦੇ ਪੈਨਸ਼ਨਰਾਂ ਨੇ ਪੈਨਸ਼ਨ ਵਿੱਚ ਕਟੌਤੀ ਦਾ ਵਿਰੋਧ ਕੀਤਾ

0
4

ਮਾਨਸਾ22 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਇੱਕ ਅਹਿਮ ਮੀਟਿੰਗ ਡਵੀਜ਼ਨ ਪ੍ਰਧਾਨ ਸਤਨਾਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ !ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਾਵਰ ਕਾਰਪੋਰੇਸ਼ਨ ਦੇ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਕਟੌਤੀ ਬਾਰੇ ਵਿਚਾਰ ਕਰ ਰਹੀ ਹੈ! ਜਿਸ ਦੀ ਨਿਖੇਧੀ ਕਰ ਰਹੇ ਪੰਜਾਬ ਅਤੇ ਦੇਸ਼ ਅੰਦਰ ਕਰੋਨਾ ਜੋ ਬਿਮਾਰੀ ਫੈਲੀ ਹੈ ਉਸ ਵਿੱਚੋਂ ਪੰਜਾਬ ਸਰਕਾਰ ਪੈਨਸ਼ਨਰਾਂ ਦੀ ਇੱਕ ਦਿਨ ਦੀ ਪੈਨਸ਼ਨ ਕੱਟਣ ਵਾਸਤੇ ਵਿਚਾਰ ਕਰ ਰਹੀ ਹੈ ।ਜਿਸ ਨੂੰ ਪੈਨਸ਼ਨਰ ਕਦੇ ਵੀ ਪ੍ਰਵਾਨ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਦਾ ਆਪਣਾ ਹੀ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਹੈ! ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪੈਨਸ਼ਨਰਾਂ ਦੀ ਆਗਿਆ ਤੋਂ ਬਿਨਾਂ ਉਨ੍ਹਾਂ ਦੀ ਇੱਕ ਦਿਨ ਦੀ ਮਹਿਕਮੇ ਵੱਲ ਪਹਿਲਾਂ ਹੀ ਪੈਨਸ਼ਨਰਾਂ ਦੀਆਂ ਡੀ ਏ ਦੀਆਂ ਕਿਸ਼ਤਾਂ ਬਾਕੀ ਰਹਿੰਦੀਆਂ ਹਨ ਅਤੇ ਪੇ ਕਮਿਸ਼ਨ ਦੀਆਂ ਰਿਪੋਰਟਾਂ ਪੰਜਾਬ ਸਰਕਾਰ ਵੱਲੋਂ ਬਕਾਇਆ ਪਈਆਂ ਹਨ !ਅਤੇ ਪੰਜਾਬ ਪਾਵਰਕਾਮ ਦੇ ਕੰਮ ਨੇ ਦੂਜੇ ਰਾਜਾਂ ਦੇ ਮੁਕਾਬਲੇ ਪੈਨਸ਼ਨ ਘੱਟ ਮਿਲਦੀ ਹੈ ਡੀਏ ਦਾ ਏਰੀਅਰ ਵੀ ਪਾਵਰਕਾਮ ਮਹਿਕਮੇ ਵੱਲੋਂ ਬਕਾਏ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਕਟੌਤੀ ਜਾਂ ਇੱਕ ਦਿਨ ਦੀ ਪੈਨਸ਼ਨ ਕੱਟਣ ਦਾ ਜਥੇਬੰਦੀ ਪੁਰਜ਼ੋਰ ਨਿਖੇਧੀ ਕਰਦੀ ਹੈ! ਜੇਕਰ ਫਿਰ ਵੀ ਕਟੌਤੀ ਕੀਤੀ ਕੀਤਾ ਕੋਈ ਹੋਰ ਤਿੱਖਾ ਫੈਸਲਾ ਲਿਆ ਜਾਵੇਗਾ ਇਸ ਮੌਕੇ ਸਤਨਾਮ ਸਿੰਘ ਪ੍ਰਧਾਨ ਮੰਡਲ ਮਾਨਸਾ, ਜਗਰੂਪ ਸਿੰਘ ਸੈਕਟਰੀ, ਬਸੰਤਾ ਰਾਮ ,ਸੀਨੀਅਰ ਮੀਤ ਪ੍ਰਧਾਨ ਤਾਰਾ ਸਿੰਘ, ਮੀਰਪੁਰ ਬਲੋਰ ਸਿੰਘ ਖ਼ਾਲਸਾ ਕੋਟ ਧਰਮੂ ਜਗਰੂਪ ਸਿੰਘ ਖੋਖਰ ਨੇ ਵੀ ਸੰਬੋਧਨ ਕੀਤਾ ਜੁੜੇ ਹੋਏ ਸਾਰੇ ਪੈਨਸ਼ਨਰਾਂ ਨੇ ਇੱਕ ਰਾਏ ਵਿੱਚ ਕਿਹਾ ਕਿ ਉਹ ਆਪਣੀਆਂ ਪੈਨਸ਼ਨਾਂ ਵਿੱਚ ਕੀਤੀ ਕਟੌਤੀ ਦਾ ਵਿਰੋਧ ਕਰਨਗੇ 

NO COMMENTS