*ਪਾਰਕਾਂ ਦੇ ਨਵੀਨੀਕਰਨ ਅਤੇ ਹੋਰ ਨਵੇਂ ਪਾਰਕ ਬਣਾਉਣ ਲਈ ਢੁੱਕਵੀਆਂ ਥਾਵਾਂ ਦੇਖਣ ਦੇ ਆਦੇਸ਼*

0
75

ਮਾਨਸਾ, 26 ਅਪੈਲ (ਸਾਰਾ ਯਹਾਂ/ ਮੁੱਖ ਸੰਪਾਦਕ ):   
    ਜ਼ਿਲੇ ਦੇ ਸ਼ਹਿਰਾਂ ਅਤੇ ਪਿੰਡਾਂ ਅੰਦਰ ਬਣੇ ਪਾਰਕਾਂ ਦੇ ਨਵੀਨੀਕਰਨ ਅਤੇ ਹੋਰ ਢੁੱਕਵੀਆਂ ਥਾਵਾਂ ’ਤੇ ਪਾਰਕ ਬਣਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਸਮੂਹ ਕਾਰਜ ਸਾਧਕ ਅਫਸਰਾਂ ਅਤੇ ਬਲਾਕ ਵਿਕਾਸ ਪੰਚਾਇਤ ਅਫਸਰਾਂ, ਜ਼ਿਲਾ ਵਣ ਅਫ਼ਸਰ ਮਾਨਸਾ ਸਮੇਤ ਸਮੂਹ ਐਸ.ਡੀ.ਐਮਜ਼ ਨਾਲ ਮੀਟਿੰਗ ਕੀਤੀ।
    ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਸਮੂਹ ਕਾਰਜ਼ਸਾਧਕ ਅਫ਼ਸਰਾਂ ਤੋ ਸ਼ਹਿਰੀ ਖੇਤਰ ਅੰਦਰ ਪਹਿਲਾ ਤੋਂ ਬਣੇ ਜਨਤਕ ਪਾਰਕ ਅਤੇ ਹੋਰ ਪਾਰਕਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨਾਂ ਸਮੂਹ ਕਾਰਜਸਾਧਕ ਅਫ਼ਸਰਾਂ ਨੰੂ ਹਦਾਇਤ ਕੀਤੀ ਕਿ ਸ਼ਹਿਰ ਦੀਆਂ ਢੁੱਕਵੀਆਂ ਥਾਵਾਂ ਦੀ ਆਪਣੇ ਪੱਧਰ ’ਤੇ ਥਾਂ ਦੇਖ ਕੇ ਰਿਪੋਰਟ ਕਰਨਾ ਯਕੀਨੀ ਬਣਾਉਣ। ਉਨਾਂ ਕਿਹਾ ਕਿ ਪਹਿਲਾ ਤੋਂ ਲੋਕਾਂ ਦੀ ਸੁਵਿਧਾ ਲਈ ਬਣੇ ਪਾਰਕਾਂ ਨੂੰ ਹਰਿਆ ਭਰਿਆ ਬਣਾਉਣ ਲਈ ਬੂਟੇ ਆਦਿ ਲਗਾਉਣ ਨੂੰ ਤਵੱਜ਼ੋ ਦਿੱਤੀ ਜਾਵੇ। ਉਨਾਂ ਕਿਹਾ ਕਿ ਪਾਰਕਾਂ ਦੇ ਆਲੇ-ਦੁਆਲੇ ਅਤੇ ਹਰੇਕ ਸ਼ਹਿਰ ਦੀ ਗਲੀਆਂ, ਸੜਕਾਂ ਦੀ ਸਫ਼ਾਈ ਵਿਵਸਥਾਂ ਦਾ ਪੂਰਾ ਧਿਆਨ ਰੱਖਿਆ ਜਾਵੇ।
    ਸ੍ਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਡੇਂਗੂ, ਮਲੇਰੀਆ ਦੀ ਬਿਮਾਰੀਆਂ ਨੂੰ ਫੇਲਣ ਤੋਂ ਰੋਕਣ ਲਈ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀ ਹਦੂਦ ਅੰਦਰ ਸਮੇਂ ਸਮੇਂ ਵੱਧ ਤੋਂ ਵੱਧ ਫੋਗਿੰਗ ਕਰਵਾਈ ਜਾਵੇ। ਉਨਾਂ ਕਿਹਾ ਕਿ ਫੋਗਿੰਗ ਕਰਨ ਵਾਲੇ ਕਰਮਚਾਰੀਆਂ ਵੱਲੋਂ ਸਬੰਧਤ ਇਲਾਕੇ ਦੀਆਂ ਫੋਟੋਆ ਭੇਜਣੀਆਂ ਯਕੀਨੀ ਬਣਾਈਆ ਜਾਣ। ਉਨਾਂ ਸਮੂਹ ਐਸ.ਡੀ.ਐਮਜ਼ ਨੂੰ ਆਪਣੀ ਆਪਣੀ ਸਬ ਡਵੀਜ਼ਨ ਵਿਖੇ ਡੇਂਗੂ ਦੇ ਬਚਾਅ ਲਈ ਕੀਤੀ ਜਾ ਰਹੀ ਫੋਗਿੰਗ ਬਾਰੇ ਆਪਣੇ ਪੱਧਰ ’ਤੇ ਜਾਇਜ਼ਾ ਲੈਣ ਲਈ ਕਿਹਾ।
    ਇਸ ਤੋਂ ਪਹਿਲਾ ਐਕਸੀਅਨ ਸੀਵਰੇਜ਼ ਬੋਰਡ ਸਤਵਿੰਦਰ ਸਿੰਘ ਢਿੱਲੋਂ ਨੇ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੂੰ ਨਿਰੰਕਾਰੀ ਰੋਡ ਤੋਂ ਸ਼ਮਸਾਨ ਘਾਟ ਰੋਡ ਤੱਕ 2 ਦਿਨਾਂ ’ਚ ਕੰਮ ਸ਼ੁਰੂ ਕਰਵਾ ਕੇ ਮੇਨ ਸੀਵਰ ਦੀ ਸੁਪਰਸੈਕਸ਼ਨ ਮਸ਼ੀਨ ਨਾਲ ਸਫਾਈ ਕਰਵਾਉਣ ਦਾ ਭਰੋਸਾ ਦਿੱਤਾ। ਉਨਾਂ ਦੱਸਿਆ ਕਿ ਮੇਨ ਸੀਵਰੇਜ਼ ਦੀ ਸਫਾਈ ਹੋਣ ਨਾਲ ਲੱਲੂਆਣਾ ਰੋਡ ਤੋਂ 33 ਫੁੱਟ ਰੋਡ ਤੇ ਸੀਵਰੇਜ ਦੇ ਓਵਰਫਲੋਅ ਦੀ ਸਮੱਸਿਆ ਨਾਲ ਲੋਕਾਂ ਨੂੰ ਨਿਜਾਤ ਮਿਲੇਗੀ। ਉਨਾਂ ਦੱਸਿਆ ਕਿ ਹੋਰ ਲੋੜੀਂਦੇ ਸਾਧਨਾਂ ਨਾਲ ਛੋਟੀਆਂ ਲਾਈਨਾਂ ਦੀ ਸਫ਼ਾਈ ਸ਼ੁਰੂ ਹੋ ਚੁੱਕੀ ਹੈ।

NO COMMENTS