ਪਾਬੰਦੀ ਦੇ ਬਾਵਜੂਦ ਖੂਬ ਚੱਲੇ ਪਟਾਕੇ, ਖਤਰਨਾਕ ਪੱਧਰ ‘ਤੇ ਪ੍ਰਦੂਸ਼ਣ ਅਤੇ ਨੁਕਸਨ

0
46

ਨਵੀਂ ਦਿੱਲੀ 15 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ):ਪੰਜਾਬ , ਦਿੱਲੀ ਅਤੇ ਹੋਰ ਬਹੁਤ ਸਾਰੇ ਖੇਤਰ ਵਿੱਚ ਪਾਬੰਦੀ ਦੇ ਬਾਵਜੂਦ ਦੇਰ ਰਾਤ ਪਟਾਕੇ ਚੱਲਦੇ ਰਹੇ। ਲੋਕਾਂ ਨੇ ਸ਼ਰੇਆਮ ਐਨਜੀਟੀ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਪਟਾਕੇ ਚੱਲਣ ਕਾਰਨ ਕਈ ਇਲਾਕਿਆਂ ‘ਚ ਏਅਰ ਕੁਆਲਿਟੀ ਇਨਡੈਕਸ (AQI) 1000 ਦੇ ਕਰੀਬ ਪਹੁੰਚਿਆ। ਦਿੱਲੀ ਦੇ ਪਾਲਮ ‘ਚ ਖੁੱਲ੍ਹੇਆਮ ਪਟਾਕੇ ਚਲਾਏ ਗਏ। ਆਤਿਸ਼ਬਾਜੀ ਲਗਾਤਾਰ ਹੁੰਦੀ ਰਹੀ। ਜਿਸ ਕਾਰਨ ਸੜਕਾਂ ‘ਤੇ ਪਟਾਕਿਆਂ ਦਾ ਕਚਰਾ ਵੀ ਦੇਖਿਆ ਗਿਆ। ਦਿੱਲੀ ਦੇ ਪਾਂਡਵ ਨਗਰ ‘ਚ ਵੀ ਪਾਬੰਦੀ ਦੇ ਬਾਵਜੂਦ ਪਟਾਕਿਆਂ ਨੂੰ ਅੱਗ ਲਾਈ ਗਈ ਜਿਸ ਕਾਰਨ ਚਾਰੇ ਪਾਸੇ ਧੁੰਦ ਛਾਈ ਰਹੀ।

ਆਨੰਦ ਵਿਹਾਰ ‘ਚ AQI 451 ਤੋਂ ਵਧ ਕੇ 881, ਦੁਆਰਕਾ ‘ਚ 430 ਤੋਂ ਵਧ ਕੇ 896 ਤੇ ਗਾਜੀਆਬਾਦ ‘ਚ 456 ਤੋਂ ਵਧ ਕੇ 999 ਪਹੁੰਚ ਗਿਆ। ਦੁਆਰਕਾ ‘ਚ 430, ਆਈਟੀਓ ‘ਚ 449, ਚਾਂਦਨੀ ਚੌਕ ‘ਚ 414 ਤੇ ਲੋਧੀ ਰੋਡ ‘ਚ ਏਅੜ ਕੁਆਲਿਟੀ ਇੰਡੈਕਸ 389 ਦਰਜ ਕੀਤਾ ਗਿਆ। ਰਾਤ 12 ਵਜੇ ਦਿੱਲੀ ਦੇ ਆਰਕੇ ਆਸ਼ਰਮ ਤੇ ਮਦਰ ਡੇਅਰੀ ‘ਚ ਵੀ AQI ਲੈਵਲ 999 ਰਿਕਾਰਡ ਕੀਤਾ ਗਿਆ।

AQI ਪੱਧਰ ਤੋਂ 400 ਤੋਂ ਉਤਾਂਹ ਜਾਵੇ ਤਾਂ ਇਸ ਦਾ ਮਤਲਬ ਸਾਹ ਦੀ ਬਿਮਾਰੀ ਵਾਲਿਆਂ ਲਈ ਬੇਹੱਦ ਖਤਰਨਾਕ ਹੁੰਦਾ ਹੈ। ਕੋਰੋਨਾ ਕਾਲ ‘ਚ ਇਹ ਹੋਰ ਵੀ ਜਿਆਦਾ ਖਤਰਨਾਕ ਹੈ। ਦਿੱਲੀ ਹੀ ਨਹੀਂ ਪੂਰੇ ਐਨਸੀਆਰ ਦੀ ਹੀ ਅਜਿਹੀ ਹਾਲਤ ਹੈ। ਇੰਡੀਆ ਗੇਟ, ਨਹਿਰੂ ਪੈਲੇਸ, ਸਾਊਥ ਐਕਸ, ਨੌਇਡਾ, ਗਾਜੀਆਬਾਦ ਤੇ ਗੁਰੂਗ੍ਰਾਮ ਹਰ ਪਾਸੇ ਰਾਤ ਭਰ ਖੂਬ ਪਟਾਕੇ ਵੱਜੇ ਤੇ ਪੂਰਾ ਇਲਾਕਾ ਧੂੰਆਂ-ਧੂੰਆਂ ਹੋ ਗਿਆ।

ਪਟਾਕਿਆਂ ਨੂੰ ਲੈਕੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਗਾਈਡਲਾਈਨਸ

ਦਿੱਲੀ NCR ‘ਚ 30 ਨਵੰਬਰ ਤਕ ਪਾਟਕਿਆਂ ਦੀ ਵਿਕਰੀ ਤੇ ਪਟਾਕੇ ਚਲਾਉਣ ‘ਤੇ ਰੋਕ ਹੈ। ਨਿਯਮ ਤੋੜਨ ਵਾਲਿਆਂ ‘ਤੇ ਇਕ ਲੱਖ ਰੁਪਏ ਤਕ ਜੁਰਮਾਨਾ ਹੈ। ਪਰ ਦੀਵਾਲੀ ‘ਤੇ ਦਿੱਲੀ ਵਾਲਿਆਂ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਖੂਬ ਪਟਾਕੇ ਚਲਾਏ।

NO COMMENTS