*ਬੁਢਲਾਡਾ ਪਾਣੀ ਲੈਣ ਜਾ ਰਹੀ ਔਰਤ ਨੂੰ ਅਗਵਾਹ ਕਰਕੇ ਖੋਹੀਆਂ ਬਾਲੀਆਂ*

0
212

ਬੁਢਲਾਡਾ 29 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸ਼ਹਿਰ ਦੇ ਆਈ.ਟੀ.ਆਈ. ਚੌਂਕ ਵਿੱਚ ਆਰ.ਓ. ਤੋਂ ਪਾਣੀ ਲੈਣ ਆਈ ਔਰਤ ਨੂੰ 2 ਔਰਤਾਂ ਅਤੇ ਨੌਜਵਾਨ ਵੱਲੋਂ ਅਗਵਾ ਕਰਕੇ ਉਸਦੀਆਂ ਬਾਲੀਆਂ ਖੋਂਹਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੰਗਰੇਜ਼ ਕੌਰ ਵਿਧਵਾ ਭਗਤ ਸਿੰਘ ਵਾਸੀ ਆਈ.ਟੀ.ਆਈ. ਨੇ ਦੱਸਿਆ ਕਿ ਇੱਕ ਕਾਰ ਭੀਖੀ ਤੋਂ ਬੁਢਲਾਡੇ ਵੱਲ ਆ ਰਹੀ ਸੀ ਕਿ ਅਲਾਹਾਬਾਦ ਬੈਂਕ ਦੇ ਨਜਦੀਕ ਕਾਰ ਰੁੱਕੀ ਜਿਸ ਵਿੱਚ 2 ਔਰਤਾਂ ਸਨ ਅਤੇ ਇੱਕ ਨੌਜਵਾਨ ਡਰਾਇਵ ਕਰ ਰਿਹਾ ਸੀ। ਉਸਨੇ ਮੈਨੂੰ ਮਠਾੜੂ ਮਿਸਤਰੀ ਦਾ ਘਰ ਪੁੱਛਣ ਦੇ ਬਹਾਨੇ ਨਾਲ ਕਾਰ ਦੇ ਨੇੜੇ ਬੁਲਾ ਕੇ ਮੈਨੂੰ ਕਾਰ ਵਿੱਚ ਧੱਕੇ ਨਾਲ ਸੁੱਟ ਲਿਆ ਅਤੇ ਅਗਵਾਹ ਕਰਨ ਦੀ ਨਿਅੱਤ ਨਾਲ ਬੋਹਾ ਵੱਲ ਕਾਰ ਭਜਾ ਕੇ  ਲੈ ਗਏ। ਮੇਰੇ ਵੱਲੋਂ ਰੌਲਾ ਪਾਉਣ ਤੇ ਉਨ੍ਹਾਂ ਮੇਰੇ ਕੰਨਾਂ ਚੋ ਬਾਲੀਆਂ ਲਾਹ ਲਈਆਂ ਅਤੇ ਧੱਕਾ ਮਾਰ ਕੇ ਓਵਰ ਬ੍ਰਿਜ ਉਪੱਰ ਚਲਦੀ ਕਾਰ ਵਿੱਚ ਸੁੱਟ ਦਿੱਤਾ। ਇਸ ਸੰਬੰਧੀ ਜਾਣਕਾਰੀ ਮੈਂ ਆਪਣੇ ਜੁਆਈ ਬਲਕਾਰ ਸਿੰਘ ਨੂੰ ਦੱਸੀ ਜਿਸ ਨੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ.ਐਸ.ਪੀ. ਸੁਖਅੰਮ੍ਰਿਤ ਸਿੰਘ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ 2 ਔਰਤਾਂ ਅਤੇ ਨੌਜਵਾਨ ਦੀ ਭਾਲ ਜਾਰੀ ਹੈ ਜਲਦ ਕਾਬੂ ਕਰ ਲਿਆ ਜਾਵੇਗਾ। ਐਸ.ਐਚ.ਓ. ਸਿਟੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੁਲਜਮਾਂ ਦੀ ਭਾਲ ਲਈ ਪੁਲਿਸ ਪਾਰਟੀ ਮੌਕੇ ਰਵਾਨਾ ਕਰ ਦਿੱਤੀ ਗਈ।

NO COMMENTS