ਪਾਣੀ ਤੋਂ ਬਿਨ੍ਹਾਂ ਮਨੁੱਖ ਦਾ ਇਸ ਧਰਤੀ ਤੇ ਜਿਉਣਾ ਅਸੰਭਵ

0
17

ਬਰੇਟਾ 15 ਨਵੰਬਰ (ਸਾਰਾ ਯਹਾ /ਰੀਤਵਾਲ) ਬੇਸ਼ਕ ਅਸੀਂ ਕੁਦਰਤ ਦੇ ਅਨਮੋਲ ਵਰਦਾਨ ਪਾਣੀ ਨੂੰ ਮੁਫਤ ਦੀ ਚੀਜ ਸਮਝ ਕੇ
ਉਸਨੂੰ ਫਜੂਲ ਵਹਾਉਣ ਅਤੇ ਦੂਸਿਤ ਕਰਨ ‘ਚ ਜ਼ਰਾ ਵੀ ਝਿਜਕ ਨਹੀਂ ਕਰਦੇ ਪਰ ਪਾਣੀ ਹੀ ਜੀਵਨ ਹੈ ਅਤੇ ਇਸ
ਦੇ ਮਹੱਤਵ ਦਾ ਸਾਨੂੰ ਉਸ ਸਮੇਂ ਪਤਾ ਲੱਗਦਾ ਹੈ ਜਦੋਂ ਸਾਨੂੰ ਬਹੁਤ ਜਿਆਦਾ ਪਿਆਂਸ ਲੱਗੀ
ਹੋਵੇ ਅਤੇ ਗਲਾ ਤਰ ਕਰਨ ਲਈ ਪਾਣੀ ਨਾ ਮਿਲ ਰਿਹਾ ਹੋਵੇ । ਪਾਣੀ ਦੀ ਸਾਡੇ ਜੀਵਨ ਲਈ ਇਕ ਵੱਡਮੁੱਲੀ ਦਾਤ
ਹੈ। ਜਿਸ ਤਰ੍ਹਾਂ ਭੋਜਨ ਤੋਂ ਬਿਨ੍ਹਾਂ ਆਦਮੀ ਜਿਉਂ ਨਹੀਂ ਸਕਦਾ , ਉਸੇ ਤਰ੍ਹਾਂ ਹੀ ਪਾਣੀ ਤੋਂ ਬਿਨ੍ਹਾਂ
ਮਨੁੱਖ ਦਾ ਇਸ ਧਰਤੀ ਤੇ ਜਿਉਣਾ ਅਸੰਭਵ ਹੈ । ਧਰਤੀ ਦਾ ਇਹ ਪਾਣੀ ਦਿਨੋਂ ਦਿਨ ਹੇਠਾਂ ਜਾ ਰਿਹਾ ਹੈ।
ਇਹ ਹੀ ਨਹੀਂ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਵੱਧਣ ਕਾਰਨ ਬਹੁਤ ਸਾਰੇ ਲੋਕ
ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਦੂਜੇ ਪਾਸੇ ਅੱਜ ਦੇ ਸਮੇਂ ‘ਚ ਪਾਣੀ ਦੀ ਬਰਬਾਦੀ ਬਹੁਤ
ਕੀਤੀ ਜਾ ਰਹੀ ਹੈ । ਸਗੋਂ ਸਾਨੂੰ ਪਾਣੀ ਦੀ ਹਰ ਇਕ ਬੂੰਦ ਨੂੰ ਬਚਾਉਣ ਲਈ ਵਧੀਆ ਯਤਨ ਕਰਨੇ ਚਾਹੀਦੇ ।
ਘਰਾਂ ਵਿਚ ਪਾਣੀ ਵਰਤਣ ਵੇਲੇ ਸੰਕੌਚ ਤੋਂ ਕੰਮ ਲੈਣਾ ਚਾਹੀਦਾ । ਇਹ ਹੀ ਨਹੀਂ ਪਾਣੀ ਨੂੰ ਬਚਾਉਣ ਲਈ
ਕੇਂਦਰ ਅਤੇ ਰਾਜ ਸਰਕਾਰਾਂ ਨੂੰ ਵੀ ਕੋਈ ਪੁਖ਼ਤਾ ਕਦਮ ਚੁੱਕਣੇ ਪੈਣਗੇ । ਜਿਸਨੂੰ ਕਿਸਾਨਾਂ ਨੂੰ ਘੱਟ ਪਾਣੀ
ਵਾਲੀਆਂ ਫ਼aਮਪ;ਸਲਾਂ ਉਗਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ । ਇਸ ਤੋਂ ਇਲਾਵਾ ਘਰਾਂ , ਪਾਰਕਾਂ ਅਤੇ ਸ਼ਹਿਰਾਂ]


ਵਿਚ ਅਜਾਈ ਡੁੱਲ੍ਹ ਰਹੇ ਪਾਣੀ ਨੂੰ ਬਚਾਉਣ ਤੋਂ ਰੋਕਣ ਲਈ ਸਮਾਜਸੇਵੀ ਸੰਸਥਾਵਾਂ ਦਾ ਲੋਕਾਂ ਨੂੰ ਜਾਗਰੂਕ
ਕਰਨ ਲਈ ਸਹਾਰਾ ਲੈਣਾ ਪਵੇਗਾ। ਲੋਕਾਂ ਨੂੰ ਦੱਸਣਾ ਪਵੇਗਾ ਕਿ ਪਾਣੀ ਸਾਡੇ ਜੀਵਨ ਦੀ ਮੁੱਖ ਰੇਖਾ ਹੈ । ਜੇਕਰ
ਇਹ ਨਾ ਰਿਹਾ ਤਾਂ ਮਨੁੱਖੀ ਜੀਵਨ ਤਬਾਹ ਹੋ ਜਾਵੇਗਾ।

NO COMMENTS