ਪਾਕਿਸਤਾਨ ਤੋ ਭਾਰਤ ਆੳਣ ਦੀ ਹੱਡ ਬੀਤੀ (1947) / ਆਸ਼ਾ ਨੰਦ ਜੀ ਦੀ ਜੀਵਨੀ

0
141

ਮੇਰਾ ਜਨਮ ਪਿੰਡ ਸੁਖਣਵਾਲਾ ,ਜ਼ਿਲ੍ਹਾ ਮੁਲਤਾਨ ,ਪਾਕਿਸਤਾਨ ਵਿਚ ਜਨਵਰੀ 1932 ਵਿਚ ਹੋਇਆ ਸੀ।ਸੁਖਣਵਾਲਾ ਇਕ ਛੋਟਾ ਜਿਹਾ ਪਿੰਡ ਸੀ ਜਿਸ ਵਿਚ ਕੇਵਲ 22 ਘਰ ਸੀ,ਪਿੰਡ ਵਿਚ ਜ਼ਿਆਦਾਤਰ ਮਕਾਨ ਕੱਚੇ ਹੁੰਦੇ ਸੀ। ਓਥੇ ਮੁਲਤਾਨੀ ਭਾਸ਼ਾ ਬੋਲੀ ਜਾਂਦੀ ਸੀ ਪੰਜਬੀ ਵੀ ਮਿਕਸ ਸੀ।ਸਾਡੇ ਪਿੰਡ ਦੇ ਨੇੜੇ ਸਿਕੰਦਰਾਬਾਦ ਜੋ ਕੇ ਮੁਲਤਾਨ ਦੀ ਤਹਿਸੀਲ ਸੀ ਉਹ ਸ਼ਹਿਰ ਲਗਦਾ ਸੀ,ਮੇਰੇ ਪਿਤਾ ਜੀ ਹਕੀਮ ਸਨ ,ਮੇਨੂ ਸਿਕੰਦਰਾਬਾਦ ਸਕੂਲ ਵਿਚ ਪੜਨ ਲਈ ਲਾ ਦਿੱਤਾ ਗਿਆ,ਅਸੀਂ ਪੈਦਲ ਸਕੂਲ ਜਾਂਦੇ ਸੀ ਇਕ ਮਾਸਟਰ ਪੜ੍ਹਾਉਂਦਾਸੀ।ਉੜਦੂ ਤੇ ਫ਼ਾਰਸੀ ਦੀ ਪੜਾਈ ਕਰਾਈ ਜਾਂਦੀ ਸੀ।ਮੈਂ ਪਾਕਿਸਤਾਨ ਵਿਚ ਅੱਠ ਕਲਾਸਾਂਤੱਕ ਪੜਾਈ ਕੀਤੀ।ਮਾਰਚ ਅਪ੍ਰੈਲ ਦਾ ਮਹੀਨਾ ਸੀ ਮੈਂ ਅੱਠਵੀਂ ਕਲਾਸ ਵਿਚ ਦਾਖਲਾ ਹੀਲਿਆ ਸੀ ਕਿ ਭਾਰਤ ਪਾਕਿਸਤਾਨ ਦੀ ਵੰਡ ਦਾ ਰੌਲਾ ਪੈ ਗਿਆ,ਸਾਡੇ ਨਾਲ ਇਕ ਪਿੰਡ ਡਾਲੇਅਲਾ ਸੀ ਉਥੇ 3-4 ਬੰਦਿਆ ਨੂੰ ਮਾਰ ਦਿੱਤਾ ,ਅਸੀਂ ਰਾਤ ਨੂੰ ਆਪਣੇ ਘਰ ਚੋਂ ਨਿਕਲਗਏ ,ਫੇਰ ਅਸੀਂ ਨਾਲ ਦੇ ਪਿੰਡ ਪਠਾਣਾਂ ਆਲੇ ਗਏ ਓਥੇ ਸਾਨੂੰ ਰਾਤ ਗੁਜਾਰਨ ਲਈ ਕਿਹਾਗਿਆ,ਓਥੇ ਅਸੀਂ ਉਹ ਰਾਤ ਗੁਜਾਰਨ ਤੋਂ ਬਾਅਦ ਸਵੇਰੇ ਖਬਰ ਸੁਣੀ ਕੇ ਹਰ ਪਾਸੇ ਲੁੱਟਮੱਚ ਗਈ ਹੈ ,ਲੋਕ ਇਕ ਦੂਜੇ ਨਾ ਮਾਰ ਰਹੇ ਹਨ।ਫੇਰ ਜਦੋਂ ਅਸੀਂ ਆਪਣੇ ਘਰ ਗਏ ਤਾਂਸਾਡਾ ਘਰ ਅੱਗ ਨਾਲ ਸੜ੍ਹ ਗਿਆ ਸੀ ,ਪਿੰਡ ਵਿਚ ਹੋਰ ਘਰ ਵੀ ਸੜ੍ਹ ਗਏ ਸੀ।ਉਸ ਤੋਂ ਬਾਅਦ ਅਸੀਂ ਖਾਲੀ ਹੱਥ ਸਿਕੰਦਰਾਬਾਦ ਚਲੇ ਗਏ ,ਓਥੇ ਸਾਨੂ ਰਾਮਕਿਸਨ ਨਾਮ ਦਾ ਇੱਕ ਹਿੰਦੂ ਆਦਮੀਮਿਲਿਆ ਜੋ ਕਿ ਬਹੁਤ ਚੰਗਾ ਤੇ ਅਮੀਰ ਆਦਮੀ ਸੀ।ਉਸ ਕੋਲ ਬੰਦੂਕਾਂ ਵੀ ਸਨ।ਉਸਨੇ ਸਾਨੂ ਆਪਣੇ ਕੋਲ ਰਹਿਣ ਲਈ ਕਿਹਾ ਤੇ ਕਿਹਾ ਤੁਸੀਂ ਚਿੰਤਾ ਨਾ ਕਰੋ ਮੇਰੇ ਕੋਲ ਆਦਮੀ ਤੇ ਬੰਦੂਕਾਂਬਹੁਤ ਹਨ। ਸੀ ਸਿਕੰਦਰਾਬਾਦ ਦੇ ਨੇੜੇ ਇਕ ਕਸਬਾ ਮੜ੍ਹਲ ਸੀ,ਓਥੇ ਮੁਸਲਮਾਨ ਵੀ ਰਹਿੰਦੇ ਸੀ,ਤੇ ਹਿੰਦੂ ਵੀ ਰਹਿੰਦੇ ਸੀ ਪਰ ਓਥੇ ਕੋਈ ਖੂਨ ਖਰਾਬਾ ਨਹੀਂ ਹੋਇਆ।ਫੇਰ ਸਾਨੂ ਓਥੋਂ ਮੁਲਤਾਨ ਜਾਣਦੀ ਸਲਾਹ ਦਿੱਤੀ ਗਈ। ਮੁਲਤਾਨ ਓਥੋਂ 12 ਕਿਲੋਮੀਟਰ ਦੂਰ ਸੀ ,ਓਥੋਂ ਸਾਨੂੰ ਸੁਜਾਬਾਦ ਜਾਣ ਲਈ ਕਿਹਾ ਗਿਆ,ਫੇਰ ਅਸੀਂ ਲਗਪਗ 6 ਮਹੀਨੇ ਸੁਜਾਬਾਦ ਰਹੇ ,ਇਹਨੇ ਵਿਚ ਭਾਰਤ ਪਾਕਿਸਤਾਨ ਦਾ ਕੋਈ ਸਮਝੌਤਾ ਹੋਇਆ ਤੇ ਰੇਲ ਗੱਡੀਆਂ ਚੱਲ ਪਾਈਆਂ ,ਸ਼ੁਰੂ ਚ ਮੁਸਲਮਾਨਾਂ ਨੇ ਕਈ ਰੇਲ ਗੱਡੀਆਂ ਰੋਕ ਕੇ ਲੋਕਾਂ ਨੂੰ ਮਾਰ ਦਿੱਤਾ,ਬਹੁਤ ਲੋਕ ਮਾਰੇ ਗਏ ,ਹਰ ਪਾਸੇ ਡਰ ਦਾ ਮਾਹੌਲ ਸੀ। ਜਦੋਂ ਭਾਰਤ ਜਾਣ ਲਈ ਮਾਲ ਗੱਡੀਆਂ ਚਲੀਆਂ ਤਾਂ ਸਾਰੀਗੱਡੀ ਭਰ ਜਾਂਦੀ ਸੀ ਮੇਰਾ ਪਿਤਾ ਕਹਿੰਦਾ ਮੇਰੇ ਪੁੱਤ ਤੋਂ ਮਾਲ ਗੱਡੀ ਚ ਬੈਠਿਆ ਨਹੀਂ ਜਾਣਾ ਇਸ ਲਈ ਅਸੀਂ ਹੋਰਸਮਾਂ ਰੁਕ ਜਾਂਦੇ ਹਾਂ । ਫੇਰ ਭਾਰਤ ਪਾਕਿਸਤਾਨ ਦਾ ਕੋਈ ਸਮਝੌਤਾ ਹੋਇਆ ਕੇ ਇਕ ਗੱਡੀ ਓਧਰੋਂ ਆਵੇਗੀ ਇਕ ਇਧਰੋਂ ਜਾਵੇਗੀ, ਫੇਰ ਅਸੀਂ ਇਕ ਗੱਡੀ ਵਿਚ ਬੈਠ ਕੇ ਭਾਰਤ ਵਿਚ ਸਿੱਧਾ ਰੋਹਤਕ ਆ ਗਏ । ਉਥੇ ਅਸੀਂ ਕੈਂਪ ਵਿਚ ਰਹੇਓਥੇ ਸਾਨੂੰ ਸਾਰਾ ਰਾਸ਼ਨ ਪਾਣੀ ਮਿਲਦਾ ਸੀ ,ਤੰਬੂ ਬਣਾ ਕੇ ਦਿੱਤੇ ਜਾਂਦੇ ਸੀ । ਸਾਨੂ ਇਹ ਵੀ ਕਿਹਾ ਗਿਆਕੇ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਪੜਾਉਣਾ ਚਾਹੁੰਦੇ ਹੋਂ ਤਾਂ ਥੋਡੇ ਬੱਚਿਆਂ ਨੂੰ ਪੜਾਇਆ ਵ ਜਾਵੇਗਾ ਤੇ ਕੋਈ ਵੀ ਸਬੂਤ ਮੰਗਿਆ ਨਹੀਂ ਜਾਵੇਗਾ । ਫੇਰ ਸਾਨੂੰ ਬੁਢਲਾਡਾ ਪਿੰਡ ਮਨੰਜੂਰ ਹੋਇਆ ਓਥੇ ਸਾਨੂੰ 6-7 ਏਕੜ ਜ਼ਮੀਨ ਵੀ ਮਿਲ ਗਈ ,ਤੇ ਸਾਨੂੰ ਇਕ ਮਕਾਨ ਵੀ ਮਿਲ ਗਿਆ ਜੋ ਬਿਲਕੁੱਲ ਕੱਚਾ ਸੀ।ਸੁਰੂ ਵਿਚ ਬੜੀ ਮੁਸਕਲ ਨਾਲ ਗੁਜਾਰਾ ਕੀਤਾ । ਇਥੋਂ ਦੇ ਲੋਕਾਂ ਨੇ ਸਾਡੀ ਕਾਫੀ ਮਦਦ ਕੀਤੀ ,ਸਾਡੇ ਨੇੜੇ ਇਕ ਖੂਹ ਹੁੰਦਾ ਸੀਸਾਰੇ ਉਥੋਂ ਹੀ ਪਾਣੀ ਭਰ ਕੇ ਲਿਆਉਂਦੇ ਸੀ । ਫੇਰ ਹੌਲੀ ਹੌਲੀ ਸਭ ਨੇ ਆਪਣੇ ਆਪਣੇ ਕਾਰੋਬਾਰ ਸ਼ੁਰੂ ਕਰ ਦਿੱਤੇ ,ਮੇਰੇ ਪਿਤਾ ਨੇ ਵੀ ਹਕੀਮੀ ਕਰਨ ਲਈ ਇਕ ਦੁਕਾਨ ਖੋਲ ਲਈ ਮੈਂ ਵੀ ਉਸ ਕੋਲ ਬੈਠ ਜਾਂਦਾ ਸੀ।ਹੌਲੀ ਹੌਲੀ ਸਾਡਾ ਕਾਰੋਬਾਰ ਵਧ ਗਿਆ ਤੇ ਸਾਡੀ ਜ਼ਿੰਦਗੀ ਸੁਖਾਲੀ ਹੋ ਗਈ ।ਹੁਣ ਮੈਂ ਆਪਣੀ ਜਿੰਦਗੀ ਚ ਖੁਸਹਾਂ ,ਅਸੀਂ ਮੁੜ ਕਦੇ ਪਾਕਿਸਤਾਨ ਨਹੀਂ ਗਏ ।ਹੁਣ ਬੁਢਲਾਡਾ ਜਿਲਾ ਮਾਨਸਾ ਅਪਣੇ ਲੜਕੇ ਬਲਦੇਵ ਕੱਕੜ ਨਾਲ ਰਿਹ ਰਿਹਾ ਹਾ।

NO COMMENTS