*”ਪਾਂਚ ਸ਼ਾਮ ਕਨਹਈਆ ਕੇ ਨਾਮ” ਸਤਿਸੰਗ ਕੀਤਾ ਜਾਵੇਗਾ*

0
162

ਮਾਨਸਾ 09 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਤਿਗੁਰ ਸੇਵਾ ਟਰੱਸਟ ਮਾਨਸਾ ਵਲੋਂ ਟਰਸੱਟ ਦੇ ਸਰਪ੍ਰਸਤ ਆਨੰਦ ਪ੍ਰਕਾਸ਼ ਅਤੇ ਚੇਅਰਮੈਨ ਭੀਮ ਸੈਨ ਹੈਪੀ ਦੀ ਅਗਵਾਈ ਹੇਠ ਪੰਜ ਦਿਨਾਂ “ਪਾਂਚ ਸ਼ਾਮ ਕਨਹਈਆ ਕੇ ਨਾਮ” ਸਤਿਸੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਟਰੱਸਟ ਦੇ ਸਕੱਤਰ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਦੀ ਪਵਿੱਤਰ ਧਰਤੀ ਤੇ 13 ਮਾਰਚ ਤੋਂ 17 ਮਾਰਚ ਤੱਕ ਪੰਜ ਦਿਨਾਂ ਲਈ ਪਰਮ ਸਤਿਕਾਰਯੋਗ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਮਹਾਰਾਜ (ਬਟੌਤ ਵਾਲੇ) ਸੰਗੀਤਮਈ ਸਤਿਸੰਗ ਕਰਨਗੇ।ਇਹ ਸਤਿਸੰਗ ਹਰ ਰੋਜ਼ ਸ਼ਾਮ ਦੇ 8 ਵਜੇ ਤੋਂ 10 ਵਜੇ ਤੱਕ ਪੁਰਾਣੀ ਅਨਾਜ ਮੰਡੀ ਰਾਮ ਨਾਟਕ ਕਲੱਬ ਕੋਲ ਹੋਵੇਗਾ। ਟਰੱਸਟ ਦੇ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾਂ ਅਤੇ ਖਜਾਨਚੀ ਈਸ਼ਵਰ ਗੋਇਲ ਨੇ ਸ਼ਹਿਰਵਾਸੀਆਂ ਨੂੰ ਬੇਨਤੀ ਕੀਤੀ ਕਿ 11 ਸਾਲਾਂ ਬਾਅਦ ਮਾਨਸਾ ਦੀ ਧਰਤੀ ਤੇ ਹੋ ਰਹੇ ਇਸ ਸੰਗੀਤਮਈ ਸਤਿਸੰਗ ਨੂੰ ਸੁਨਣ ਲਈ ਸਮਾਂ ਕੱਢਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ।

NO COMMENTS