*ਪਹਿਲੀ ਅਤੇ ਦੂਜੀ ਜਮਾਤ ਦੇ ਪੋਸ਼ਟਿਕ ਸਲਾਦ ਸਜਾਵਟ ਦੀ ਪ੍ਰਤੀਯੋਗੀਤਾ ਦਾ ਕੀਤਾ ਆਯੋਜਨ*

0
21

ਮਾਨਸਾ 29 ਸਤੰਬਰ(ਸਾਰਾ ਯਹਾਂ/ਵਿਨਾਇਕ ਸ਼ਰਮਾ): ਸਥਾਨਕ ਐਸ.ਡੀ.ਕੇ.ਐਲ. ਡੀ.ਏ.ਵੀ. ਪਬਲਿਕ ਸਕੂਲ, ਮਾਨਸਾ ਵਿਖੇ ਵਿਦਿਆਰਥੀਆਂ ਨੂੰ ਸੰਤੁਲਿਤ ਭੋਜਨ ਖਾਨ ਦੀ ਆਦਤ ਨੂੰ ਵਿਕਸਿਤ ਕਰਨ ਲਈ ਭੋਜਨ ਅਤੇ ਅਤੇ ਪੋਸ਼ਨ ਨਾਲ ਸੰਬੰਧਿਤ ਪਹਿਲੀ ਅਤੇ ਦੂਜੀ ਜਮਾਤ ਦੇ ਪੋਸ਼ਟਿਕ ਸਲਾਦ ਸਜਾਵਟ ਦੀ ਪ੍ਰਤੀਯੋਗੀਤਾ ਦਾ ਆਯੋਜਨ ਕੀਤਾ ਗਿਆ!ਵਿਦਿਆਰਥੀਆਂ ਦੁਆਰਾ ਸਲਾਦ ਦੇ ਆਕਰਸ਼ਕ ਡਿਜ਼ਾਇਨ ਬਣਾਏ ਗਏ। ਵਿਦਿਆਰਥੀਆਂ ਦੁਆਰਾ ਇਸ ਪ੍ਰਤੀਯੋਗਿਤਾ ਵਿੱਚ ਕਈ ਕੱਚੀ ਸਬਜ਼ੀਆਂ ਅਤੇ ਫਲਾਂ ਦਾ ਪ੍ਰਯੋਗ ਕਰਦੇ ਹੋਏ ਭਿੰਨ ਭਿੰਨ ਪ੍ਰਕਾਰ ਦੀ ਅਨੋਖੀ ਆਕ੍ਰਿਤੀਆਂ ਬਣਾਈ ਗਈ, ਜਿਸ ਵਿੱਚ ਉਹਨਾਂ ਦੇ ਕਲਾਤਮਕ, ਰਚਨਾਤਮਕ ਅਤੇ ਗੁਣਾਤਮਕ ਗੁਣਾਂ ਨੂੰ ਪਰਖਿਆ ਗਿਆ। ਪ੍ਰਿੰਸੀਪਲ ਵੱਲੋਂ ਦੱਸਿਆ ਗਿਆ ਕਿ ਇਸ ਪ੍ਰਤੀਯੋਗੀਤਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਪੋਸ਼ਟਿਕ ਆਹਾਰ ਦੀ ਆਦਤ ਪਾਉਣ ਦੇ ਨਾਲ ਨਾਲ ਉਹਨਾਂ ਦੀ ਰਚਨਾਤਮਕ ਅਤੇ ਗੁਣਾਤਮਕ ਕਲਾ ਦਾ ਵਿਕਾਸ ਕਰਨਾ ਹੈ।              ਪ੍ਰਿੰਸੀਪਲ ਵੱਲੋਂ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦਾ ਹੌਸਲਾ ਵਧਾ ਕੇ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ ਅਤੇ ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਦਿੱਤਾ ਗਿਆ ਗਿਆ।

NO COMMENTS