*ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 0 ਤੋ 5 ਸਾਲ ਤੱਕ ਦੇ 32,777 ਬੱਚਿਆਂ ਨੂੰ ਪਿਲਾਈਆ ਪੋਲੀਓ ਰੋਕੂ ਬੂੰਦਾਂ:- ਜ਼ਿਲ੍ਹਾ ਟੀਕਾਕਰਣ ਅਫਸਰ–ਡਾ. ਰਾਏ*

0
38

ਮਾਨਸਾ 18 ਸਤੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ) : ਪਲਸ ਪੋਲੀਓ ਮੁਹਿੰਮ ਦੇ ਤਹਿਤ ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਗਾਂਧੀਨਗਰ ਵਿਖੇ ਡਾ.ਰਣਜੀਤ ਸਿੰਘ ਰਾਏ ਜ਼ਿਲ੍ਹਾ ਟੀਕਾਕਰਨ ਅਫਸਰ-ਕਮ-ਸਹਾਇਕ ਸਿਵਲ ਸਰਜਨ ਨੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਕੈਂਪ ਦੀ ਸੁਰੂਆਤ ਕੀਤੀ,ਇਸ ਮੌਕੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵੱਲੋਂ ਐਸ.ਐਮ.ਓ ਡਾ. ਨਵਦਿੱਤਾ ਵਾਸੂਦੇਵ ਤੋਂ ਇਲਾਵਾ ਮਹੰਤ ਅੰਮ੍ਰਿਤ ਮੁਨੀ ਜੀ ਡੇਰਾ ਬਾਬਾ ਭਾਈ ਗੁਰਦਾਸ ਵੀ ਹਾਜਰ ਸਨ।
   ਇਸ ਮੌਕੇ ਬੋਲਦਿਆਂ ਡਾ. ਰਾਏ ਨੇ ਦੱਸਿਆ ਕਿ  ਭਾਰਤ ਵਿੱਚ 2011 ਤੋਂ ਬਾਅਦ ਭਾਵੇ ਕੋਈ ਵੀ ਪੋਲੀਓ ਦਾ ਕੇਸ ਸਾਹਮਣੇ ਨਹੀਂ ਆਇਆ,ਪ੍ਰੰਤੂ ਗੁਆਂਢੀ ਦੇਸ਼ਾਂ ਵਿੱਚ ਪੋਲੀਓ ਦੀ ਬੀਮਾਰੀ ਹੋਣ ਕਾਰਨ ਅਸੀਂ ਆਪਣੇ ਬੱਚਿਆਂ ਦੀ ਬਿਮਾਰੀ ਪ੍ਰਤੀ  ਸੁਰੱਖਿਆ ਨੂੰ ਮਜਬੂਤ ਕਰਦੇ ਹੋਏ  ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਲਾ ਰਹੇ ਹਾਂ,ਇਹ ਮੁਹਿੰਮ 18 ਸਤੰਬਰ ਤੋਂ 20 ਸਤੰਬਰ ਤੱਕ ਚੱਲੇਗੀ ਪਹਿਲੇ ਦਿਨ 376 ਟੀਮਾਂ,15 ਮੋਬਾਇਲ ਟੀਮਾਂ ਅਤੇ 12 ਟਰਾਂਜ਼ਿਟ ਟੀਮਾਂ ਦੁਅਰਾ ਬੱਚਿਆਂ ਨੂੰ ਜਿਲੇ ਵਿੱਚ ਬੂਥਾਂ ਤੇ ਬੈਠ ਕੇ ਵੱਖ ਵੱਖ ਥਾਵਾਂ ਤੇ ਦਵਾਈ ਪਿਲਾਉਣਗੀਆਂ‘,ਦੂਜੇ ਅਤੇ ਤੀਸਰੇ ਦਿਨ ਘਰ ਘਰ ਜਾ ਕੇ ਰਹਿੰਦੇ ਬੱਚਿਆਂ ਨੂੰ ਦਵਾਈ ਪਿਲਾਈ ਜਾਵੇਗੀ।
     ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿਖੇ ਕੁੱਲ 77575 ਬੱਚਿਆਂ ਨੂੰ ਦਵਾਈ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਨ੍ਹਾਂ ਵਿਚੋਂ ਪਹਿਲੇ ਦਿਨ 32777 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।
      ਇਸ ਮੌਕੇ ਸਾਬਕਾ ਰੋਟਰੀ ਗਵਰਨਰ ਪ੍ਰੇਮ ਅਗਰਵਾਲ, ਪ੍ਰਧਾਨ ਰਜੇਸ਼ ਸਿੰਗਲਾ, ਪ੍ਰਧਾਨ ਮਨਮੋਹਿਤ ਗੋਇਲ, ਰਮੇਸ਼ ਜਿੰਦਲ, ਵਿਨੋਦ ਗੋਇਲ, ਸੁਨੀਲ ਗੋਇਲ, ਤਰਸੇਮ ਸੇਮੀ, ਸਕੂਲ ਮੁਖੀ ਸ੍ਰੀਬੇਅੰਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਦਰਸ਼ਨ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਹਨ।    

NO COMMENTS