*ਪਰਿਵਾਰ ਨਾਲ ਦੁੱਖ ਵੰਡਾਉਣ ਮ੍ਰਿਤਕ ਕਿਸਾਨ ਦੇ ਘਰ ਪਹੁੰਚੇ ਸਿੱਧੂ! ਕੇਜਰੀਵਾਲ ਨੂੰ ਦਿੱਤੀ ਨਸੀਹਤ*

0
19

ਮੌੜ ਮੰਡੀ 22,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): ਰਾਜਾ ਵੜਿੰਗ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਐਕਟਿਵ ਨਜ਼ਰ ਆ ਰਹੇ ਹਨ। ਸਿੱਧੂ ਵੱਲੋਂ ਧੜੱਲੇ ਨਾਲ ਥਾਂ-ਥਾਂ ਦੌਰੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨਾਲ ਵੀ ਰਾਬਤਾ ਕੀਤਾ ਜਾ ਰਿਹਾ ਹੈ। 


ਇਸੇ ਤਹਿਤ ਅੱਜ ਬਠਿੰਡਾ ਦੌਰੇ ‘ਤੇ ਸਿੱਧੂ ਮਾਈਸਰਖਾਨਾ ਵਿਖੇ ਖੁਦਕੁਸ਼ੀ ਕਰ ਗਏ ਕਿਸਾਨ ਜਸਪਾਲ ਸਿੰਘ ਦੇ ਘਰ ਪਹੁੰਚੇ। ਜਿੱਥੇ ਉਹਨਾਂ ਵੱਲੋਂ ਪਰਿਵਾਰਕ ਮੈਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਉੱਥੇ ਹੀ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ ‘ਤੇ ਲਿਆ ਗਿਆ। 


ਮੀਡੀਆ ਨਾਲ ਗੱਲਬਾਤ ਕਰਦੇ ਸਿੱਧੂ ਨੇ ਕਿਹਾ ਕਿ ਸਰਕਾਰ ਨੂੰ ਪੀੜਤ ਪਰਿਵਾਰਾਂ ਦਾ ਦਰਦ ਸਮਝਣਾ ਚਾਹੀਦਾ ਹੈ। ਕੇਜਰੀਵਾਲ ਨੂੰ ਲੰਮੇ ਹੱਥੀਂ ਲੈਂਦਿਆਂ ਉਹਨਾਂ ਕਿਹਾ ਕਿ ਕੇਜਰੀਵਾਲ ਵੱਲੋਂ ਬਿਆਨ ਦਿੱਤੇ ਜਾਂਦੇ ਹਨ ਉਹ ਪੰਜਾਬ ਵਿੱਚ ਖੁਦਕੁਸ਼ੀਆਂ ਨਹੀਂ ਹੋਣ ਦੇਣਗੇ ਪਰ ਹਾਲੇ ਵੀ ਕਿਸਾਨ ਖੁਦਕੁਸ਼ੀਆਂ ਦੇ ਰਾਹ ‘ਤੇ ਹਨ। ਪਰਿਵਾਰ ਦੀ ਹੱਡ ਬੀਤੀ ਸੁਣਾਉਂਦੇ ਸਿੱਧੂ ਨੇ ਦੱਸਿਆ ਕਿ ਦੱਸ ਸਾਲ ਪਹਿਲਾ ਇਸ ਪਰਿਵਾਰ ਦਾ ਛੋਟਾ ਬੇਟਾ ਖੁਦਕੁਸ਼ੀ ਕਰ ਗਿਆ ਸੀ ਅਤੇ ਹੁਣ ਕਣਕ ਦਾ ਝਾੜ ਚੰਗਾ ਨਾ ਹੋਣ ਇੱਕ ਹੋਰ ਪਰਿਵਾਰ ਦਾ ਜੀਅ ਖੁਦਕੁਸ਼ੀ ਕਰ ਗਿਆ। ਉਹਨਾਂ ਕਿਹਾ ਕਿ ਸਾਨੂੰ ਕਿਸਾਨਾਂ ਲਈ ਕੋਈ ਪਾਲਸੀ ਬਣਾਉਣੀ ਪਵੇਗੀ । ਉਹਨਾਂ ਕਿਹਾ ਕਿ ਜਦੋਂ  ਤੱਕ ਕਿਸਾਨੀ ਨਹੀਂ ਉੱਠਦੀ ਓਦੋਂ ਤੱਕ ਪੰਜਾਬ ਨਹੀਂ ਉੱਭਰਦਾ ਇਸ ਲਈ ਸਭ ਨੂੰ ਮਿਲ ਕੇ ਕੰਮ ਕਰਨਾ ਪਵੇਗਾ।

NO COMMENTS