ਮਾਨਸਾ, 24 ਅਗਸਤ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਇਸਤਰੀ ਭਲਾਈ ਸਭਾ ਮਾਨਸਾ ਦੀ ਟੀਮ ਸਰਪ੍ਰਸਤ ਬੀਨਾ ਜੀ ਅਗਰਵਾਲ ਤੇ ਜਿਲ੍ਹਾ ਪ੍ਰਧਾਨ ਸਰਨਜੀਤ ਕੌਰ ਅਤੇ ਪ੍ਰੈਸ ਸਕੱਤਰ ਗਗਨਪ੍ਰੀਤ ਯਾਦੂ ਨੇ ਆਪਣੇ ਦਫਤਰ ਵਿੱਚ ਦੋ ਪਰਿਵਾਰਾਂ ਦਾ ਆਪਸੀ ਸਮਝੌਤਾ ਕਰਾ ਕਿ ਮੂੜ ਵਸੇਬਾ ਕਰਵਾਇਆ ਗਿਆ।ਇਸਤਰੀ ਭਲਾਈ ਸਭਾ ਮਾਨਸਾ ਕੋਲ ਮਾਨਸਾ ਦੇ ਕੂੜੀ ਪਰਿਵਾਰ ਵੱਲੋਂ ਦਿੱਤੀ ਗਈ ਸੀ ਪਿੰਡ ਝਾੜੋਂ ਦੇ ਮੁੰਡੇ ਵਾਲਿਆਂ ਖਿਆਲ ਅਤੇ ਬੁਢਲਾਡਾ ਸਹਿਰ ਦੀ ਲੜਕੀ ਵੱਲੋਂ ਦਰਖਾਸਤ ਸੀ ਪਿੰਡ ਅੱਕਾਵਾਲੀ ਦੇ ਮੁੰਡੇ ਵਾਲਿਆਂ ਦੇ ਪਰਿਵਾਰ ਦੇ ਘਰੇਲੂ ਝਗੜੇ ਖਿਲਾਫ ਪਰ ਦੋਵੇਂ ਧਿਰਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਸੰਤੁਸ਼ਟ ਕਰਵਾਇਆ ਗਿਆ।ਦੋਵੇਂ ਪਿੰਡਾਂ ਦੇ ਪਰਿਵਾਰਾਂ ਨੂੰ ਭਾਈਚਾਰਕ ਸਾਂਝ ਨੂੰ ਸਮਾਝਾਉਦੇ ਹੋਇਆ ਪਰਿਵਾਰਾਂ ਨੂੰ ਮਿਲਾ ਦਿੱਤਾ ਗਿਆ।ਇਸਤਰੀ ਭਲਾਈ ਸਭਾ ਮਾਨਸਾ ਦਾ ਦਫਤਰ ਆਮ ਆਦਮੀ ਪਾਰਟੀ ਦੇ ਦਫਤਰ ਵਿੱਚ ਹੀ ਬਣਾਇਆ ਹੋਇਆ ਹੈ । ਔਰਤਾਂ ਦੇ ਮਸਲੇ ਨੂੰ ਆਪਸੀ ਭਾਈਚਾਰਕ ਸਾਂਝ ਨਾਲ ਨਬੇੜਿਆਂ ਜਾਂਦਾ ਹੈ।ਕੋਰਟ ਕਚਿਹਰੀਆਂ ਦੇ ਗੇੜੇ ਤੋਂ ਨਿਜਾਤ ਦਿਵਾਉਣ ਲਈ ਇਹ ਇਸਤਰੀ ਭਲਾਈ ਸਭਾ ਮਾਨਸਾ ਬਹੁਤ ਵਧੀਆ ਤਰੀਕੇ ਨਾਲ਼ ਕੰਮ ਕਰ ਰਹੇ ਹਨ।ਇਨ੍ਹਾਂ ਦੋਵੇਂ ਪਿੰਡਾਂ ਦੇ ਸਮਝੌਤੇ ਕਰਾਉਣ ਵਿੱਚ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਵਾਲੀ ਤੇ ਜਿਲ੍ਹਾ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਭੁੱਚਰ ਵੀ ਹਾਜਿਰ ਸਨ।