ਫਗਵਾੜਾ 11 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸਮਾਜ ਸੇਵਾ ਦੇ ਖੇਤਰ ‘ਚ ਸਰਗਰਮ ਜੱਥੇਬੰਦੀ ਪਰਿਆਸ ਸਿਟੀਜ਼ਨਸ ਵੈਲਫੇਅਰ ਕੌਂਸਿਲ ਫਗਵਾੜਾ ਵਲੋਂ ਜੱਥੇਬੰਦੀ ਦੇ ਕਨਵੀਨਰ ਸ਼ਕਤੀ ਮਹਿੰਦਰੂ ਦੀ ਦੇਖਹੇਖ ਹੇਠ ਸਥਾਨਕ ਪਲਾਹੀ ਰੋਡ ਸਥਿਤ ਜੇ.ਐਸ ਸ਼ਰਮਾ ਐਡਵੋਕੇਟਸ ਐਂਡ ਐਸੋਸੀਏਟਸ ਦਫ਼ਤਰ ਵਿਖੇ 70 ਸਾਲ ਤੋ ਵੱਧ ਉਮਰ ਦੇ ਬਜੁਰਗਾਂ ਲਈ ਮੁਫ਼ਤ ਆਯੂਸ਼ਮਾਨ ਵੇ ਵੰਦਨਾ ਕਾਰਡ ਬਣਾਉਣ ਦਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸੁਖਵਿੰਦਰ ਕੁਮਾਰ, ਮੋਹਿਤ ਸ਼ਰਮਾ ਅਤੇ ਤੀਰਥ ਰਾਮ ਦੀ ਟੀਮ ਨੇ 72 ਤੋਂ ਵੱਧ ਬਜੁਰਗਾਂ ਦੇ ਕੇਂਦਰ ਸਰਕਾਰ ਦੀ ਆਯੂਸ਼ਮਾਨ ਯੋਜਨਾ ਤਹਿਤ ਕਾਰਡ ਬਣਾਏ। ਸ਼ਕਤੀ ਮਹਿੰਦਰੂ ਨੇ ਦੱਸਿਆ ਕਿ ਇਸ ਕੈਂਪ ਵਿੱਚ ਫਗਵਾੜਾ ਸ਼ਹਿਰ ਤੋ ਇਲਾਵਾ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਬਜੁਰਗਾਂ ਨੇ ਵੀ ਲਾਭ ਲਿਆ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਡਾਇਰੈਕਟਰ ਐਡੋਵੋਕੇਟ ਜਤਿੰਦਰ ਸ਼ਰਮਾ ਅਤੇ ਸੰਦੀਪ ਸ਼ਰਮਾ ਸਨ। ਕੈਂਪ ਦੌਰਾਨ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਨੇ ਪਰਿਆਸ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਕੇਂਦਰ ਦੀ ਇਸ ਯੋਜਨਾ ਤਹਿਤ ਕੋਈ ਵੀ ਬਜੁਰਗ ਜਿਸਦੀ ਉਮਰ 70 ਸਾਲ ਤੋਂ ਜਿਆਦਾ ਹੈ, ਉਹ ਬਿਨਾਂ ਆਰਥਕ ਮਾਪਦੰਡ ਤੋਂ ਸਰਕਾਰੀ ਹਸਪਤਾਲਾਂ ਅਤੇ ਸਰਕਾਰ ਵਲੋਂ ਯੋਜਨਾ ਲਈ ਸੂਚੀਬੱਧ ਕੀਤੇ ਗਏ ਪ੍ਰਾਈਵੇਟ ਹਸਪਤਾਲਾਂ ਵਿਚ ਪੰਜ ਲੱਖ ਰੁਪਏ ਤੱਕ ਦੇ ਫਰੀ ਇਲਾਜ ਦੀ ਸੁਵਿਧਾ ਹਾਸਲ ਕਰ ਸਕਦਾ ਹੈ। ਅਖੀਰ ਵਿਚ ਕਨਵੀਨਰ ਸ਼ਕਤੀ ਮਹਿੰਦਰੂ ਨੇ ਮੁੱਖ ਮਹਿਮਾਨ ਅਤੇ ਸਮੂਹ ਸਹਿਯੋਗੀਆਂ ਦਾ ਕੈਂਪ ਨੂੰ ਸਫਲ ਬਨਾਉਣ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀ ਸੰਸਥਾ ਵਲੋਂ ਇਸ ਪ੍ਰਕਾਰ ਦੇ ਹੋਰ ਕੈਂਪ ਵੀ ਲਗਾਏ ਜਾਣਗੇ ਤਾਂ ਜੋ ਸਰਕਾਰੀ ਸਕੀਮਾਂ ਦਾ ਲਾਭ ਹਰੇਕ ਲੋੜਵੰਦ ਤੱਕ ਪਹੁੰਚਾਇਆ ਜਾ ਸਕੇ। ਇਸ ਮੌਕੇ ਡੀ.ਐਸ ਜੱਸਲ ਮਨਿੰਦਰ ਸ਼ਰਮਾ, ਤਰਸੇਮ ਸਿੰਘ ਭੋਗਲ, ਪੁਰਸ਼ੋਤਮ ਲਾਲ ਭੱਟੀ, ਗੁਰਬਖਸ਼ ਸਿੰਘ ਰਾਣਾ, ਰਮਨ ਚੌਸਰ, ਪੁਨੀਤ ਸ਼ਰਮਾ, ਨਰਿੰਦਰ ਕੁਮਾਰ ਅਤੇ ਯਸ਼ਪਾਲ ਬੱਤਰਾ ਆਦਿ ਹਾਜਰ ਸਨ।