ਮਾਨਸਾ 08,ਨਵੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ):: ਸੀਨੀਅਰ ਕਾਂਗਰਸੀ ਆਗ ੂ ਸਕੱਤਰ ਪ੍ਰਦੇਸ਼ ਕਾਂਗਰਸ ਸੁਖਦਰਸ਼ਨ ਸਿੰਘ ਖਾਰਾ ਨ ੇ
ਕਿਹਾ ਕਿ ਪਰਾਲੀ ਨੂੰ ਸਾੜਨਾ ਕਿਸਾਨਾਂ ਦਾ ਸੌਂਕ ਨਹੀਂ ਉਹਨਾਂ ਦੀ ਮਜ਼ਬੂਰੀ ਹੈ। ਕਿਉਂਕਿ ਕਣਕ ਦੀ ਫਸਲ
ਦੀ ਬਿਜਾਈ ਕਰਨ ਲਈਂ ਪਰਾਲੀ ਦਾ ਠੋਸ ਹੱਲ ਨਹੀਂ ਕਰ ਸਕਦੇ ਪੇਂਡੂ ਖੇਤਰ ਵਿੱਚ ਰਹਿਣ ਵਾਲੇ ਕਿਸਾਨ ਖੁਦ
ਅਤੇ ਉਹਨਾਂ ਦੇ ਬੱਚੇ ਵੀ ਸ਼ਾਹ ਦਮ ੇ ਦਾ ਸ਼ਿਕਾਰ ਹੋ ਰਹੇ ਹਨ ਪਰਾਲੀ ਨੰ ੂ ਜਲਾਉਣ ਸਮੇਂ ਧੂੰਆ ਅਤੇ ਉਡਦੇ ਜਲੇ
ਹੋਏ ਕਣ ਉਹਨਾਂ ਦੇ ਫ ੇਫੜਿਆਂ ਨੂੰ ਜਾਮ ਕਰ ਰਹੇ ਹਨ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਡੇ ਸਰਮਾਏਦਾਰਾਂ
ਨੰ ੂ ਅਰਬਾ ਰੁਪਏ ਦੀਆਂ ਰਿਆਤਾ ਦੇ ਰਹੀ ਹੈ, ਪਰ ਪਬਲਿਕ ਦੀ ਜਾਨੀ ਰੱਖਿਆ ਲਈ ਕੇਂਦਰ ਸਰਕਾਰ ਵੱਡੇ
ਪ੍ਰੋਜੈਕਟ ਜਿਲ੍ਹਾ ਪੱਧਰ ਤੇ ਲਗਾ ਕੇ ਪਰਾਲੀ ਤੋਂ ਬਿਜਲੀ, ਗ ੱਤਾ ਆਦਿ ਤਿਆਰ ਕਰਕੇ ਆਪਣੀ ਆਮਦਨ ਦਾ
ਸਾਧਨ ਵੀ ਬਣਾ ਸਕਦੀ ਹੈ। ਪਬਲਿਕ ਦੇ ਸਿਹਤ ਦਾ ਨੁਕਸਾਨ ਹੋਣ ਤੋਂ ਵੀ ਬਚਾਅ ਸਕਦੀ ਹ ੈ ਜੇਕਰ ਪ੍ਰਦੂਸ਼ਣ
ਇਸੇ ਤਰ੍ਹਾਂ ਚਲਦਾ ਰਿਹਾ ਤਾਂ ਹਵਾ ਵਿੱਚ ਜਹਿਰੀਲੀਆਂ ਗੈਸਾ ਪੈਦਾ ਹੋਣ ਕਰਕੇ ਮੌਤਾਂ ਦੀ ਗਿਣਤੀ ਵਿੱਚ ਵੀ
ਵੱਡੇ ਪੱਧਰ ਤੇ ਵਾਧਾ ਹੋ ਸਕਦਾ ਹੈ।