ਪਰਾਲੀ ਨਾ ਸਾੜਣ ਲਈ ਸਮਝਾਉਣ ਆਏ ਅਧਿਕਾਰੀ ਦਾ ਪਿੰਡ ਵਾਸੀਆਂ ਨੇ ਕੀਤਾ ਘਿਰਾਉ

0
46

ਤਲਵੰਡੀ ਸਾਬੋ 29 ਅਕਤੂਬਰ (ਸਾਰਾ ਯਹਾ /ਬਿਓਰੋ ਰਿਪੋਰਟ) ਪੰਜਾਬ ਸਰਕਾਰ ਵੱਲੋ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।  ਪੰਜਾਬ ਦੇ ਕਿਸਾਨ ਪਰਾਲੀ ਸਾੜਨ ਦਾ ਐਲਾਨ ਕਰ ਰਹੇ ਹਨ। ਅੱਜ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਤੰਗਰਾਲੀ ਵਿਖੇ ਪਰਾਲੀ ਨਾ ਜਲਾਉਣ ਲਈ ਕਿਸਾਨਾ ਨੂੰ ਜਾਗਰੂਕ ਕਰਨ ਵਾਸਤੇ ਪੰਚਾਇਤ ਵਿਭਾਗ ਦੇ ਸੈਕਟਰੀ ਦਾ ਪਿੰਡ ਵਾਸੀਆਂ ਨੇ ਘਿਰਾਉ ਕਰ ਲਿਆ।

ਪਿੰਡ ਦੇ ਕਿਸਾਨਾਂ ਨੇ ਸੈਕਟਰੀ ਨੂੰ ਖਰੀਆਂ ਖਰੀਆਂ ਸੁਣਾਈਆਂ। ਕਿਸਾਨਾਂ ਨੇ ਸੈਕਟਰੀ ਨੂੰ ਘੇਰਦੇ ਕਿਹਾ ਕਿ ਉਹ ਸਾਡੇ ਪਿੰਡ ਵਿੱਚ ਨਾ ਆਉਣ ਕਿਉਂਕਿ  ਅਸੀ ਅੱਗ ਹਰ ਹਾਲ ਵਿੱਚ ਲਗਾ ਕੇ ਰਹਾਗੇ। ਕਿਸਾਨ ਆਗੂਆਂ ਨੇ ਸਰਕਾਰ ਕਿਸਾਨਾਂ ਖਿਲਾਫ ਮਾਮਲੇ ਦਰਜ ਕਰਨ ਦੀ ਧਮਕੀ ਦੇ ਰਹੀ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਮਾਮਲੇ ਦਰਜ ਕੀਤੇ ਤਾਂ ਕਿਸਾਨ ਆਪਣਾ ਸ਼ੰਘਰਸ ਕਰਨਗੇ।

NO COMMENTS