*ਪਰਮ ਪੂਜਯ ਪਦਮਸ਼੍ਰੀ ਸੰਤ ਸ਼੍ਰੀ ਰਮੇਸ਼ ਬਾਬਾ ਜੀ ਮਾਨ ਮੰਦਰ ਬਰਸਾਨਾ ਧਾਮ ਵਾਲਿਆਂ ਦੇ ਮੰਗਲ ਅਸ਼ੀਰਵਾਦ ਨਾਲ ਸ਼੍ਰੀ ਰਾਧੇ ਰਾਧੇ ਪ੍ਰਭਾਤ ਫੇਰੀ ਮੰਡਲ ਮਾਨਸਾ ਵੱਲੋਂ ਪਹਿਲਾ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ*

0
94

ਮਾਨਸਾ (ਸਾਰਾ ਯਹਾਂ/ਬਿਊਰੋ ਨਿਊਜ਼ )  : ਪਰਮ ਪੂਜਯ ਪਦਮਸ਼੍ਰੀ ਸੰਤ ਸ਼੍ਰੀ ਰਮੇਸ਼ ਬਾਬਾ ਜੀ ਮਾਨ ਮੰਦਰ ਬਰਸਾਨਾ ਧਾਮ ਵਾਲਿਆਂ ਦੇ ਮੰਗਲ ਅਸ਼ੀਰਵਾਦ ਨਾਲ ਸ਼੍ਰੀ ਰਾਧੇ ਰਾਧੇ ਪ੍ਰਭਾਤ ਫੇਰੀ ਮੰਡਲ ਮਾਨਸਾ ਵੱਲੋਂ ਪਹਿਲਾ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੀ ਸੰਚਾਲਿਕਾ ਅਨਾਮਿਕਾ ਗਰਗ ਨੇ ਦੱਸਿਆ ਕਿ ਮਾਨਸਾ ਸ਼ਹਿਰ ਵਿੱਚ ਅਖੰਡ ਚਲ ਰਹੀ ਪ੍ਰਭਾਤ ਫੇ਼ਰੀ ਦੇ ਇੱਕ ਸਾਲ ਪੂਰਾ ਹੋਣ ਤੇ ਅੱਜ ਵਿਸ਼ਾਲ ਪ੍ਰਭਾਤ ਫੇ਼ਰੀ ਅਤੇ ਸੰਕੀਰਤਨ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਲਈ ਵਿਸ਼ੇਸ਼ ਤੌਰ ਤੇ ਮਾਨ ਮੰਦਰ ਬਰਸਾਨਾ ਧਾਮ ਦੇ ਪ੍ਰਬੰਧਕ ਰਾਧਾ ਕਾਂਤ ਸ਼ਾਸਤਰੀ ਜੀ ਆਪਣੀਆਂ ਸ਼ਿਸ਼ ਬਾਲਿਕਾਵਾਂ ਨਾਲ ਸ਼ਾਮਲ ਹੋਏ ਜਿਨ੍ਹਾਂ ਦਾ ਸਨਮਾਨ ਅਸ਼ਵਨੀ ਗਰਗ ਬਿੱਟੂ,ਸ਼ਸੀ ਨੰਦਗੜ੍ਹ, ਯੁਕੇਸ ਗੋਇਲ ਸੋਨੂੰ ਨੇ ਕੀਤਾ ਤੇ ਉਨ੍ਹਾਂ ਦੀ ਯੋਗ ਅਗਵਾਈ ਵਿੱਚ ਅੰਮ੍ਰਿਤ ਵੇਲੇ ਪ੍ਰਭਾਤ ਫੇ਼ਰੀ ਸ਼੍ਰੀ ਸ਼ਿਵ ਤ੍ਰਿਵੈਣੀ ਮੰਦਰ ਪਾਰਕ ਰੋਡ ਤੋਂ ਵਿਧੀ ਵਿਧਾਨ ਨਾਲ ਕੀਤੀ ਗਈ ਸਭ ਤੋਂ ਪਹਿਲਾ ਝੰਡਾ ਪੂਜਨ ਕੀਤਾ ਨਾਰੀਅਲ ਦੀ ਰਸਮ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਰੁਲਦੂ ਰਾਮ ਨੰਦਗੜ੍ਹ ਉਪ ਪ੍ਰਧਾਨ ਹਰੀ ਰਾਮ ਡਿੰਪਾ ਅਤੇ ਸ਼੍ਰੀ ਸ਼ਿਵ ਤ੍ਰਿਵੈਣੀ ਮੰਦਰ ਦੇ ਪ੍ਰਧਾਨ ਰਵੀ ਕੁਮਾਰ ਮਾਖਾ ਨੇ ਅਦਾ ਕੀਤੀ। ਪ੍ਰਭਾਤ ਫੇ਼ਰੀ ਨੂੰ ਝੰਡੀ ਦੇਣ ਦੀ ਰਸਮ ਰਾਕੇਸ਼ ਕੁਮਾਰ ਰਾਧੇ ਰਾਧੇ ਵਿੰਰਦਾਵਣ ਵਾਲਿਆਂ ਨੇ ਅਦਾ ਕੀਤੀ ਅਤੇ ਸਮਾਗਮ ਦੀ ਜੋਤੀ ਪ੍ਰਚੰਡ ਐਡਵੋਕੇਟ ਨਵਲ ਕੁਮਾਰ ਤੋਂ ਸ਼੍ਰੀ ਗੀਤਾ ਭਵਨ ਦੇ ਮੁੱਖ ਪੁਜਾਰੀ ਨੇ ਮੰਤਰ ਉਚਾਰਨ ਕਰਕੇ ਕਰਵਾਈ, ਇਹਨਾਂ ਦਾ ਸਨਮਾਨ ਦੀਵਾਨ ਭਾਰਤੀ,ਅਸ਼ੋਕ ਭੰਮਾ,ਸੁਰਿੰਦਰ ਕੁਮਾਰ, ਨੇ ਕੀਤਾ।
ਵੱਡੀ ਗਿਣਤੀ ਵਿੱਚ ਸ਼ਾਮਲ ਭਗਤਾਂ ਦੇ ਗਲ਼ ਵਿੱਚ ਰਾਧੇ ਨਾਮ ਦੇ ਪਟਕੇ ਤੇ ਹੱਥਾਂ ਵਿੱਚ ਝੰਡੇ ਚੁੱਕੇ ਸਨ ਜਿਨ੍ਹਾਂ ਨੇ ਮਾਨਸਾ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਝੂਮ ਝੂਮ ਕੇ ਨੱਚਦੇ ਗਾਉਂਦਿਆਂ ਨੇ ਸਾਰਾ ਸ਼ਹਿਰ ਰਾਧਾਮਈ ਬਣਾ ਦਿੱਤਾ ਹਰ ਗਲੀ ਮੁਹੱਲੇ ਵਿੱਚ ਪ੍ਰਭਾਤ ਫੇ਼ਰੀ ਦਾ ਫੁੱਲਾਂ ਦੀ ਵਰਖਾ ਕਰਕੇ ਸ਼ਾਹੀ ਸਵਾਗਤ ਕੀਤਾ ਗਿਆ ਗੁਣਗਾਨ ਕਰਦੀ ਫ਼ੇਰੀ ਸ਼੍ਰੀ ਗੀਤਾ ਭਵਨ ਵਿਖੇ ਪੁੱਜੀ ਜਿੱਥੇ ਭਵਨ ਦੀ ਪ੍ਰਬੰਧਕ ਕਮੇਟੀ ਸ਼੍ਰੀ ਕ੍ਰਿਸ਼ਨ ਕੀਰਤਨ ਮੰਡਲ ਵੱਲੋਂ ਸਭ ਨੂੰ ਜੀ ਆਇਆਂ ਕਹਿੰਦਿਆਂ ਸਵਾਗਤ ਕੀਤਾ ਗਿਆ ਅਤੇ ਸਟੇਜ ਸਕੱਤਰ ਦੀ ਭੂਮਿਕਾ ਕੰਵਲਜੀਤ ਸ਼ਰਮਾ ਨੇ ਬਾਖੂਬੀ ਨਿਭਾਈ।
ਸੰਗਤਾਂ ਨੂੰ ਪ੍ਰਵਚਨ ਕਰਦਿਆਂ ਰਾਧਾ ਕਾਂਤ ਸ਼ਾਸਤਰੀ ਜੀ ਨੇ ਰਾਧਾ ਨਾਮ ਦੀ ਮਹਿਮਾ ਗਾਉਂਦਿਆਂ ਕਿਹਾ ਕਿ ਇਸ ਕੱਲਯੁਗ ਵਿੱਚ ਕੇਵਲ ਇਹੀ ਨਾਮ ਪਾਰ ਉਤਾਰਨ ਵਾਲਾ ਹੈ ਸਾਨੂੰ ਹਰ ਵੇਲੇ ਇਸ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਸ਼ਾਸਤਰੀ ਜੀ ਨਾਲ ਆਈਆਂ ਬਾਲਿਕਾਵਾਂ ਨੇ ਸੁੰਦਰ ਰਸੀਏ ਸੁਣਾਕੇ ਭਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ।
ਪੰਜਾਬ ਵਿੱਚੋ ਬਰਨਾਲਾ, ਲੌਂਗੋਵਾਲ, ਬੁੱਢਲਾਡਾ, ਦੇ ਸ਼੍ਰੀ ਰਾਧੇ ਰਾਧੇ ਪ੍ਰਭਾਤ ਫੇਰੀ ਮੰਡਲ ਉਚੇਚਾ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ।
ਇਸ ਮੌਕੇ ਇੰਦਰਸੈਨ ਅਕਲੀਆਂ,ਸਮੀਰ ਛਾਬੜਾ, ਬਲਜੀਤ ਸ਼ਰਮਾ, ਪ੍ਰਵੀਨ ਸ਼ਰਮਾ ਟੋਨੀ, ਵਿਨੋਦ ਭੰਮਾ, ਅਸ਼ੋਕ ਗਰਗ, ਸੁਰਿੰਦਰ ਲਾਲੀ, ਰਾਜ ਕੁਮਾਰ ਖੋਖਰ,ਪ੍ਰੇਮ ਨੰਦਗੜ੍ਹ, ਧਰਮ ਪਾਲ ਚਾਂਦਪੁਰੀਆ, ਅਸ਼ੋਕ ਚਾਂਦਪੁਰੀਆ, ਵਿਨੋਦ ਗੁਗਨ,ਦਰਸ਼ਨ ਦਰਸ਼ੀ, ਪ੍ਰਮੋਦ ਹੈਪੀ, ਡਾਕਟਰ ਮਾਨਵ ਜੀਂਦਲ, ਡਾਕਟਰ ਤੇਜਿੰਦਰ ਪਾਲ ਸਿੰਘ ਰੇਖੀ, ਤਰਸੇਮ ਚੰਦ ਬਿੱਟੂ, ਸੁਭਾਸ਼ ਕਾਕੜਾ, ਕ੍ਰਿਸ਼ਨ ਬਾਂਸਲ, ਰਾਜਿੰਦਰ ਰਾਜੂ,ਰਾਜ ਨਰਾਇਣ ਕੂਕਾ, ਸਤੀਸ਼ ਕੁਮਾਰ, ਅਨਿਲ ਸਿੰਗਲਾ,ਪਵਨ ਕੁਮਾਰ, ਜੋਨੀ, ਰਾਜ ਕੁਮਾਰ ਮਿੱਤਲ, ਬਿੰਦਰਪਾਲ, ਸੁਰਿੰਦਰ ਪਿੰਟਾ, ਵਿਨੋਦ ਬਾਂਸਲ,ਸੰਜੀਵ ਪਿੰਕਾ, ਸ਼ਾਮ ਲਾਲ ਅਰੋੜਾ, ਜੀਵਨ ਕਾਲਾ, ਮਨੋਜ ਕੁਮਾਰ, ਦਰਸ਼ਨ ਦਰਸ਼ੀ,ਪ੍ਰਮੋਦ ਹੈਪੀ ਆਦਿ ਵੱਡੀ ਗਿਣਤੀ ਵਿੱਚ ਮਾਨਸਾ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਹਾਜ਼ਰ ਸਨ।

NO COMMENTS