ਪਰਨੀਤ ਕੌਰ ਤੋਂ 23 ਲੱਖ ਰੁਪਏ ਠੱਗਣ ਵਾਲਾ ਗ੍ਰਿਫਤਾਰ

0
77

ਜਾਮਤਾੜਾ 9 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸੰਸਦ ਮੈਂਬਰ ਪਰਨੀਤ ਕੌਰ ਦੇ ਬੈਂਕ ਅਕਾਊਂਟ ‘ਚੋਂ 23 ਲੱਖ ਦੀ ਰਾਸ਼ੀ ਉਡਾਉਣ ਵਾਲੇ ਸਾਇਬਰ ਠੱਗਾਂ ਦੇ ਗਰੋਹ ਦੇ ਮੈਂਬਰ ਨੂੰ ਝਾਰਖੰਡ ਦੇ ਜਾਮਤਾੜਾ ਜ਼ਿਲ੍ਹੇ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ 22 ਸਾਲਾ ਕੁਤੁਬੁਲ ਅੰਸਾਰੀ ਨੂੰ ਦੀਘਾਰੀ ਪਿੰਡ ਤੋਂ ਗ੍ਰਿਫਤਾਰ ਕੀਤਾ ਹੈ।

ਮਾਮਲੇ ਦੀ ਗਹਿਰਾਈ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਵਿਅਕਤੀ ਦੇ ਬਾਕੀ ਸਾਥੀਆਂ ਦੀ ਤਲਾਸ਼ ਲਈ ਵੀ ਪੁਲਿਸ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਪਰਨੀਤ ਕੌਰ ਦੇ ਬੈਂਕ ਖਾਤੇ ਤੋਂ 23 ਲੱਖ ਦੀ ਠੱਗੀ ਮਾਰੀ ਗਈ ਸੀ। ਸਾਇਬਰ ਅਪਰਾਧੀਆਂ ਦੀ ਇਸ ਗਰੋਹ ‘ਚ ਕੁਤਬੁਲ ਅੰਸਾਰੀ ਨੂੰ ਪੰਜਾਬ ਪੁਲਿਸ ਲੱਭ ਰਹੀ ਸੀ।

ਗ੍ਰਿਫਤਾਰ ਮੁਲਜ਼ਮ ਤੋਂ ਮੋਬਾਈਲ, ਦੋ ਸਿੰਮ ਕਾਰਡ ਤੇ ਏਟੀਐਮ ਕਾਰਡ ਵੀ ਬਰਾਮਦ ਕੀਤਾ ਗਿਆ ਹੈ। ਜਾਮਤਾੜਾ ਦੇਸ਼ ਭਰ ‘ਚ ਸਾਇਬਰ ਅਪਰਾਧ ਦੀ ਰਾਜਧਾਨੀ ਦੇ ਰੂਪ ‘ਚ ਦੇਖਿਆ ਜਾ ਜਾਣ ਲੱਗਾ ਹੈ। ਦੇਸ਼ ਦੇ 23 ਸੂਬਿਆਂ ਦੀ ਪੁਲਿਸ ਨੂੰ ਚਕਮਾ ਦੇ ਕੇ ਇੱਥੋਂ ਦੇ ਸਾਇਬਰ ਅਪਰਾਧੀ ਸਮੇਂ ਦੇ ਮੁਤਾਬਕ ਠੱਗੀ ਦੇ ਢੰਗ ਤਰੀਕੇ ਬਦਲਦੇ ਰਹਿੰਦੇ ਹਨ।

NO COMMENTS