ਚੰਡੀਗੜ੍ਹ (ਸਾਰਾ ਯਹਾਂ/ ਮੁੱਖ ਸੰਪਾਦਕ ) : ਬਰਗਾੜੀ ਬੇਅਦਬੀ ਮਾਮਲੇ ‘ਚ ਨਾਮਜ਼ਦ ਡੇਰਾ ਪ੍ਰੇਮੀ ਪਰਦੀਪ ਕੁਮਾਰ ਦੀ ਅੱਜ ਸਵੇਰੇ ਕੋਟਕਪੁਰਾ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਹਮਲੇ ‘ਚ ਪਰਦੀਪ ਦੇ ਗਨਮੈਨ ਸਣੇ ਤਿੰਨ ਲੋਕ ਜ਼ਖਮੀ ਹੋਏ ਹਨ। ਸਵੇਰੇ ਜਦ ਪਰਦੀਪ ਆਪਣੀ ਦੁਕਾਨ ਖੋਲ੍ਹਣ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲਾਂ ‘ਤੇ ਸਵਾਰ 5 ਹਮਲਾਵਾਰ ਆਏ ਅਕੇ ਅੰਨੇਵਾਹ ਫਾਈਰਿੰਗ ਕਰ ਦਿੱਤੀ।ਇਸ ਗੋਲੀਬਾਰੀ ‘ਚ ਪਰਦੀਪ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਿਕ ਪਰਦੀਪ ਕੁਮਾਰ 2015 ਦੇ ਬਰਗਾੜੀ ਬੇਅਦਬੀ ਮਾਮਲੇ ‘ਚ ਨਾਮਜ਼ਦ ਸੀ। ਉਹ ਜ਼ਮਾਨਤ ‘ਤੇ ਜੇਲ੍ਹ ‘ਚੋਂ ਬਾਹਰ ਆਇਆ ਹੋਇਆ ਸੀ। ਅੱਜ ਸਵੇਰੇ ਜਦੋਂ ਉਹ ਆਪਣੀ ਦੁੱਧ ਦੀ ਡੇਅਰੀ ਅਤੇ ਕਰਿਆਨੇ ਦੀ ਦੁਕਾਨ ਖੋਲ੍ਹਣ ਆਪਣੇ ਗਨਮੈਨ ਨਾਲ ਜਾ ਰਿਹਾ ਸੀ ਤਾਂ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ।
ਪਰਦੀਪ ਕੁਮਾਰ
10 ਨਵੰਬਰ 2022 ਨੂੰ ਕੋਟਕਪੂਰਾ ਵਿੱਚ ਦੁਕਾਨ ‘ਤੇ ਬੈਠੇ ਨੂੰ ਗੋਲੀ ਮਾਰੀ ਗਈ
ਬਰਗਾੜੀ ਬੇਅਦਬੀ ਕੇਸ ‘ਚ FIR ਨੰ: 63 ਅਤੇ 128 ‘ਚ ਨਾਮਜ਼ਦ ਸੀ।
ਚਰਨ ਦਾਸ
3 ਦਸੰਬਰ 2021 ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ‘ਚ ਦੁਕਾਨ ‘ਤੇ ਬੈਠੇ ਨੂੰ ਗੋਲੀ ਮਾਰੀ ਗਈ। 2018 ਵਿੱਚ ਪਿੰਡ ਭੂੰਦੜ ‘ਚ ਬੇਅਦਬੀ ਦੇ ਇਲਜ਼ਾਮ ਸਨ, ਜ਼ਮਾਨਤ ‘ਤੇ ਬਾਹਰ ਆਇਆ ਸੀ।