*ਪਰਗਟ ਸਿੰਘ ਦਾ ਕੈਪਟਨ ‘ਤੇ ਵੱਡਾ ਇਲਜ਼ਾਮ, ਕਿਹਾ ਝੋਨੇ ਦੀ ਖਰੀਦ ਮੁਲਤਵੀ ਹੋਣ ਪਿੱਛੇ ਸਿਆਸੀ ਰੰਜਿਸ਼*

0
79

ਜਲੰਧਰ 02,ਅਕਤੂਬਰ (ਸਾਰਾ ਯਹਾਂ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਸ਼ਨੀਵਾਰ ਨੂੰ ਭਾਜਪਾ ਨੇਤਾਵਾਂ ਸਮੇਤ ਕਾਂਗਰਸੀ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਦੇ ਘਰਾਂ ਨੂੰ ਪੰਜਾਬ ਭਰ ਦੇ ਕਿਸਾਨਾਂ ਵੱਲੋਂ ਘੇਰਿਆ ਜਾ ਰਿਹਾ ਹੈ। ਦੱਸ ਦਈਏ ਕਿ ਕਿਸਾਨਾਂ ਦੇ ਇਸ ਫੈਸਲੇ ਦਾ ਕਾਰਨ ਹਾਲ ਹੀ ‘ਚ ਝੋਨੇ ਦੀ ਖਰੀਦ ਨੂੰ 10 ਅਕਤੂਬਰ ਤਕ ਮੁਲਤਵੀ ਕਰਨਾ ਹੈ।

ਇਸ ਮੁੱਦੇ ਨੂੰ ਲੈ ਕੇ ਪੰਜਾਬ ਕੈਬਿਨਟ ਮੰਤਰੀ ਅਤੇ ਖੇਡ ਮੰਤਰੀ ਪਰਗਟ ਸਿੰਘ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ। ਜਿਸ ਨਾਲ ਪੰਜਾਬ ਕਾਂਗਰਸ ‘ਚ ਚਲ ਰਹੇ ਹੰਗਾਮੇ ਨੂੰ ਕਾਬੂ ਕਰਨਾ ਸ਼ਾਇਦ ਹੋਰ ਔਖਾ ਹੋ ਜਾਵੇਗਾ। ਦੱਸ ਦਈਏ ਕਿ ਪਰਗਟ ਸਿੰਘ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਮਿਲਣ ਆਏ ਹਨ, ਪਰ ਉਹ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ (ਕੈਪਟਨ) ਭਾਜਪਾ ਦੇ ਮੁੱਖ ਮੰਤਰੀ ਵਜੋਂ ਕੰਮ ਕਰ ਰਹੇ ਸੀ।

ਇਸ ਦੇ ਨਾਲ ਹੀ ਕੇਂਦਰ ਸਰਕਾਰ ‘ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਝੋਨੇ ਦੀ ਫਸਲ ਚੁੱਕਣੀ ਚਾਹੀਦੀ ਸੀ, ਉਨ੍ਹਾਂ ਨੂੰ ਫਸਲ ਚੁੱਕਣ ਲਈ ਹੋਰ 10 ਦਿਨਾਂ ਦਾ ਸਮਾੰ ਨਹੀਂ ਵਧਾਉਣਾ ਚਾਹਿਦਾ। ਦੱਸ ਦੇਈਏ ਕਿ ਪਰਗਟ ਸਿੰਘ ਦੇ ਘਰ ਨੂੰ ਆਉਣ ਵਾਲੀ ਸੜਕ ‘ਤੇ ਪੁਲਿਸ ਨੇ ਬੈਰੀਕੇਡ ਕੀਤੀ ਹੋਈ ਹੈ ਅਤੇ ਬੈਰੀਕੇਡਿੰਗ ‘ਤੇ ਘੱਟੋ ਘੱਟ ਡੇਢ ਸੌ ਪੁਲਿਸ ਮੁਲਾਜ਼ਮ ਤਾਇਨਾਤ ਹਨ।

ਉਸ ਦੇ ਨਾਲ ਹੀ ਪਰਗਟ ਸਿੰਘ ਨੇ ਕਿਹਾ ਕਿ ਜੇਕਰ ਕਿਸਾਨ ਉਨ੍ਹਾਂ ਦੇ ਘਰ ਵੱਲ ਆਉਂਦੇ ਹਨ ਤਾਂ ਉਹ ਕਿਸਾਨਾਂ ਨਾਲ ਬੈਠ ਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾੰ ਨੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੂੰ ਵੀ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

NO COMMENTS