ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) : ਅੱਜ ਮੀਡੀਆ ਕਲੱਬ ਸਰਦੂਲਗੜ੍ਹ ਵਿਖੇ ਪਬਲਿਕ ਸਕੂਲ ਗੇਮਜ਼ ਆਰਗੇਨਾਈਜੇਸ਼ਨ ਵੱਲੋਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਨਸ਼ਾ ਮੁਕਤੀ ਦਿਵਸ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸੰਦੀਪ ਘੰਡ ਲੇਖਾ ਅਤੇ ਪ੍ਰੋਗਰਾਮ ਅਫ਼ਸਰ ਨਹਿਰੂ ਯੁਵਾ ਕੇਂਦਰ ਮਾਨਸਾ ਸ਼ਾਮਿਲ ਹੋਏ l ਇਸ ਮੌਕੇ ਬੋਲਦਿਆਂ ਘੰਡ ਨੇ ਕਿਹਾ ਕਿ ਨਸ਼ਾ ਮੁਕਤੀ ਲਈ ਸਮਾਜ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ ਜਿੱਥੇ ਨਸ਼ਾ ਛਡਾਉਣ ਲਈ ਦਵਾਈਆਂ ਦਾ ਯੋਗਦਾਨ ਹੈ ਉੱਥੇ ਕਾਉਂਸਲਿੰਗ ਦਾ ਖਾਸ ਮਹੱਤਵ ਹੈ l ਇਸ ਲਈ ਜੋ ਵਿਅਕਤੀ ਓਟ ਸੈਂਟਰਾਂ ਵਿੱਚੋਂ ਦਵਾਈ ਲੈ ਰਹੇ ਹਨ ਉਨ੍ਹਾਂ ਦੀ ਕੌਂਸਲਿੰਗ ਸਮੇਂ ਸਮੇਂ ਤੇ ਕੀਤੀ ਜਾਣੀ ਚਾਹੀਦੀ ਹੈ ਇਸ ਮੌਕੇ ਬੋਲਦਿਆਂ ਸਟੇਟ ਮੀਡੀਆ ਕੁਆਰਡੀਨੇਟਰ ਸਿੱਖਿਆ ਵਿਭਾਗ ਹਰਦੀਪ ਸਿੱਧੂ ਨੇ ਕਿਹਾ ਕਿ ਜੋ ਵਿਅਕਤੀ ਨਸ਼ਾ ਛੱਡ ਚੁੱਕੇ ਹਨ ਉਹ ਨਸ਼ਾ ਕਰ ਰਹੇ ਵਿਅਕਤੀਆਂ ਦੀ ਵਧੀਆ ਕਾਉਂਸਲਿੰਗ ਵੀ ਕਰ ਸਕਦੇ ਹਨ l ਸੀਨੀਅਰ ਮੈਡੀਕਲ ਅਫਸਰ ਡਾ ਵੇਦ ਪ੍ਰਕਾਸ਼ ਸੰਧੂ ਨੇ ਕਿਹਾ ਕਿ ਓਟ ਸੈਂਟਰਾਂ ਵਿਚ ਨਸ਼ਾ ਕਰ ਰਹੇ ਵਿਅਕਤੀਆਂ ਨੂੰ ਦਵਾਈ ਦੇ ਨਾਲ ਨਾਲ ਕਾਊਂਸਲਿੰਗ ਰਾਹੀਂ ਵੀ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ l ਇਸ ਮੌਕੇ ਬੋਲਦਿਆਂ ਡਾ ਬਿਕਰਜੀਤ ਸਿੰਘ ਸਾਧੂਵਾਲਾ ਨੇ ਸਮਾਜ ਵਿੱਚ ਘਟ ਰਹੀ ਸੰਵੇਦਨਾ ਪ੍ਰਤੀ ਚਿੰਤਾ ਜ਼ਾਹਿਰ ਕੀਤੀ ਉਨ੍ਹਾਂ ਨੇ ਕਿਹਾ ਕਿ ਨਸ਼ਾ ਛੁਡਾਉਣ ਲਈ ਪਿੰਡ ਦੇ ਹਰ ਇੱਕ ਵਿਅਕਤੀ ਨੂੰ ਪੀੜਤ ਵਿਅਕਤੀ ਨਾਲ ਸੰਵੇਦਨਾ ਰੱਖਣੀ ਚਾਹੀਦੀ ਹੈ ਅਤੇ ਨਸ਼ਾ ਛੱਡਣ ਲਈ ਜਾਗਰੂਕ ਕਰਨਾ ਚਾਹੀਦਾ ਹੈ l ਇਸ ਮੌਕੇ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਸਰਦੂਲਗੜ੍ਹ ਤਰੁਨ ਕੁਮਾਰ,ਸਿਹਤ ਇੰਸਪੈਕਟਰ ਹੰਸਰਾਜ,ਗੁਰਪਾਲ ਸਿੰਘ ਘੁੱਦੂਵਾਲਾ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ । ਸਟੇਜ ਸਕੱਤਰ ਦੀ ਭੂਮਿਕਾ ਬਲਾਕ ਐਜੂਕੇਟਰ ਤਰਲੋਕ ਸਿੰਘ ਵੱਲੋਂ ਨਿਭਾਈ ਗਈ l
ਪਬਲਿਕ ਸਕੂਲ ਗੇਮਜ਼ ਆਰਗੇਨਾਈਜੇਸ਼ਨ ਤੇ ਮੀਡੀਆ ਕਲੱਬ ਦੇ ਦੇ ਪ੍ਰਧਾਨ ਸੰਜੀਵ ਸਿੰਗਲਾ ਅਤੇ ਨੰਦ ਸਿੰਘ ਕੌੜੀ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਮੀਡੀਆ ਕਲੱਬ ਦੇ ਉਪ ਪ੍ਰਧਾਨ ਗੁਰਜੀਤ ਸਿੰਘ ਸੰਧੂ,ਜਨਰਲ ਸਕੱਤਰ ਰਣਜੀਤ ਗਰਗ,ਪ੍ਰੈੱਸ ਸਕੱਤਰ ਸੁਖਵਿੰਦਰ ਸਿੰਘ ਨਿੱਕੂ,ਕੁਲਵਿੰਦਰ ਸਿੰਘ ਕੜਵਲ,ਨਾਰਾਇਣ ਦਾਸ ਗਰਗ,ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ,ਸਿਹਤ ਕਰਮਚਾਰੀ ਰਵਿੰਦਰ ਸਿੰਘ ਰਵੀ,ਜੀਵਨ ਸਿੰਘ ਸਹੋਤਾ,ਹੇਮਰਾਜ ਸ਼ਰਮਾ,ਟਰੱਕ ਯੂਨੀਅਨ ਦੇ ਪ੍ਰਧਾਨ ਬਿੱਕਰ ਸਿੰਘ,ਆਪ ਆਗੂ ਸਰਦਾਰ ਭੁੱਲਰ,ਕਾਕਾ ਸਿੰਘ ਗਿੱਲ,ਚਰਨ ਦਾਸ ਚਰਨੀ,ਮਾਸਟਰ ਮਾਂਗੇ ਰਾਮ ,ਮਹਿਲਾ ਵਿੰਗ ਆਪ ਦੇ ਹਲਕਾ ਇੰਚਾਰਜ ਕਿਰਨ ਕਾਂਤਾ,ਮਹਿਲਾ ਵਿੰਗ ਆਪ ਦੇ ਸ਼ਹਿਰੀ ਇੰਚਾਰਜ ਹਰਵਿੰਦਰ ਕੌਰ,ਮਨਜੀਤ ਕੌਰ ਮੰਜੂ ਰਾਣੀ ਬਲਾਕ ਇੰਚਾਰਜ ਨਹਿਰੂ ਯੁਵਾ ਕੇਦਰ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਪ੍ਰਧਾਨ ਸ਼ਹੀਦ ਉਧਮ ਸਿੰਘ ਕਲੱਬ ਹੀਰਕੇ ਅਤੇ ਵੱਖ ਵੱਖ ਪਿੰਡਾਂ ਦੇ ਐੱਨਜੀਓ ਦੇ ਪ੍ਰਧਾਨ ਮੈਂਬਰ ਇਸ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ l