*ਪਤਨੀ ਅਤੇ ਪੁੱਤਰ ਦਾ ਕਤਲ ਕਰਨ ਵਾਲੇ ASI ਨੇ ਖੁਦ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ*

0
158

  (ਸਾਰਾ ਯਹਾਂ/  ਮੁੱਖ ਸੰਪਾਦਕ) : ਅੱਜ ਸਵੇਰੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੁਬਲੀ ਵਿੱਚ ਗੋਲੀ ਮਾਰ ਕੇ ਆਪਣੀ ਪਤਨੀ ਅਤੇ ਪੁੱਤਰ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਏਐਸਆਈ ਨੇ ਖ਼ੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਖਤਮ ਕਰ ਲਈ ਹੈ। ਇਸ ਤੋਂ ਪਹਿਲਾਂ ਸਵੇਰ ਸਮੇਂ ਪਤਨੀ ਤੇ ਪੁੱਤਰ ਦਾ ਗੋਲੀ ਮਾਰ ਕੇ ਕਤਲ ਕੀਤਾ ਸੀ।   

ਮਿਲੀ ਜਾਣਾਕਾਰੀ ਅਨੁਸਾਰ ਏਐਸਆਈ ਭੁਪਿੰਦਰ ਸਿੰਘ ਅੱਜ ਸਵੇਰੇ ਗੁਰਦਾਸਪੁਰ ਦੇ ਪਿੰਡ ਭੰਬਲੀ ‘ਚ ਆਪਣੀ ਪਤਨੀ ਅਤੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਆਪਣੇ ਪਿੰਡ ਤੋਂ ਇਕ ਲੜਕੀ ਨੂੰ ਅਗਵਾ ਕਰਕੇ ਬਟਾਲਾ ਵੱਲ ਫਰਾਰ ਹੋ ਗਿਆ ਸੀ ਜਦਕਿ ਇਸ ਤੋਂ ਬਾਅਦ ਪੁਲਿਸ ਵਲੋਂ ਉਸਦੀ ਭਾਲ ਲਈ ਅਲਰਟ ਜਾਰੀ ਕੀਤਾ ਗਿਆ ਸੀ। ਜਿਸ ਨੇ ਬਟਾਲਾ ਦੇ ਸਿਵਲ ਲਾਈਨ ਖੇਤਰ ਵਿੱਚ ਪੈਂਦੇ ਪਿੰਡ ਸ਼ਾਹਪੁਰ ਵਿਖੇ ਇਕ ਘਰ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਸੀ।  ਇਸ ਦੌਰਾਨ ਪੁਲਿਸ ਨੇ ਤਿੰਨ ਘੰਟਿਆਂ ਬਾਅਦ ਕੁੜੀ ਨੂੰ ਉਸਦੀ ਗ੍ਰਿਫਤ ਵਿਚੋਂ ਛੁਡਾ ਲਿਆ ਸੀ। ਪੁਲਿਸ ਵੱਲੋਂ ਉਸ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਉਹ ਆਪਣਾ ਹਥਿਆਰ ਸੌਂਪ ਦੇਵੇ ਪ੍ਰੰਤੂ ਉਹ ਸ਼ਰਤਾਂ ਮਨਾਉਣ ਉਤੇ ਲੱਗਿਆ ਹੋਇਆ ਸੀ। ਇਸ ਤੋਂ ਬਾਅਦ ਏਐਸਆਈ ਭੁਪਿੰਦਰ ਸਿੰਘ ਨੇ ਆਪਣੇ ਆਪ ਨੂੰ ਗੋਲੀਆਂ ਮਾਰ ਲਈਆਂ, ਜਿਸ ਕਾਰਨ ਉਸਦੀ ਮੌਤ ਹੋ ਗਈ। 

ਦੱਸ ਦੇਈਏ ਕਿ ਪਿੰਡ ਬੁਬਲੀ ਵਿੱਚ ਏਐਸਆਈ ਭੁਪਿੰਦਰ ਸਿੰਘ ਨੇ ਆਪਣੀ ਪਤਨੀ ਬਲਜੀਤ ਕੌਰ 40 ਸਾਲ ਅਤੇ ਆਪਣੇ ਪੁੱਤਰ ਬਲਪ੍ਰੀਤ ਸਿੰਘ 19 ਸਾਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਘਟਨਾ ਵਿੱਚ ਦੋਵਾਂ ਦੀ ਮੌਤ ਹੋ ਗਈ ਸੀ । ਏਐਸਆਈ ਭੁਪਿੰਦਰ ਸਿੰਘ ਨੇ ਆਪਣੇ ਪਾਲਤੂ ਕੁੱਤੇ ਨੂੰ ਵੀ ਗੋਲੀਆਂ ਮਾਰ ਦਿੱਤੀਆਂ ਅਤੇ ਆਪ ਇਸ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ

NO COMMENTS