*ਪਟਵਾਰ ਯੂਨੀਅਨ ਵੱਲੋਂ ਵਾਧੂ ਸਰਕਲਾਂ ਦਾ ਕੰਮ ਛੱਡਣ ਦਾ ਐਲਾਨ*

0
128

  ਮਾਨਸਾ 25 ਮਈ  (ਸਾਰਾ ਯਹਾਂ/ਮੁੱਖ ਸੰਪਾਦਕ) : ਰੈਵਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਜ਼ਿਲਾ ਮਾਨਸਾ ਦੀ ਇਕ ਸਾਂਝੀ ਮੀਟਿੰਗ ਹੋਈ ਜਿਸ ਵਿਚ ਪੰਜਾਬ ਪਟਵਾਰ  ਯੂਨੀਅਨ ਦੀਆਂ ਕਾਫੀ ਅਰਸੇ ਤੋਂ ਲਟਕਦੀਆਂ ਆ ਰਹੀਆਂ  ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਕਾਨੋਗੋ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸ਼ਰਮਾ ਨੇ ਕਿਹਾ ਕਿ  ਖੌਫ਼ਨਾਕ ਬੀਮਾਰੀ ਵਿੱਚ ਪਟਵਾਰ ਵਰਗ ਪਬਲਿਕ ਦੇ ਹਿੱਤਾਂ ਦਾ ਪੂਰਾ ਸਤਿਕਾਰ ਕਰਦਾ ਹੈ। ਪਟਵਾਰ ਵਰਗ ਕੋਰੋਨਾ ਮਹਾਂਮਾਈ ਵਿੱਚ ਆਪਣੇ ਕਈ ਸਾਥੀਆਂ ਨੂੰ ਖੋ ਚੁੱਕਾ ਹੈ।  ਪ੍ਰੰਤੂ ਸਰਕਾਰ ਦੇ ਅੜੀਅਲ ਵਤੀਰੇ ਤੋਂ ਬਹੁਤ ਤੰਗ ਹੈ ਸਰਕਾਰ ਵਾਰ ਵਾਰ ਵਾਅਦੇ ਕਰਕੇ ਮੁੱਕਰ ਰਹੀ ਹੈ ।ਜਥੇਬੰਦੀਆਂ ਨੂੰ ਪੰਜਾਬ ਬਾਡੀ ਦੇ ਆਦੇਸ਼ ਤੇ ਵਾਧੂ ਸਰਕਲ ਦਾ ਕੰਮ ਬੰਦ ਕਰਨਾ ਪੈ ਰਿਹਾ ਹੈ।ਪਬਲਿਕ ਦੀਆਂ ਮੁਸ਼ਕਲਾਂ ਲਈ ਅਸੀਂ ਮਾਫੀ ਚਾਹੁੰਦੇ ਹਾਂ ।ਪਰੰਤੂ ਸਰਕਾਰ ਪਬਲਿਕ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਮੁਕੰਮਲ ਤੌਰ ਤੇ ਫੇਲ੍ਹ ਹੋ ਚੁੱਕੀ ਹੈ। ਇਸ ਲਈ ਜੇਕਰ ਪਟਵਾਰ ਕਾਨੂੰਨਗੋ ਯੂਨੀਅਨ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ  ਤਾਂ ਜ਼ਿਲ੍ਹਾ ਮਾਨਸਾ 15_6_21  ਤੋਂ 82 ਵਾਧੂ ਪਟਵਾਰ ਸਰਕਲ ਅਤੇ 2 ਕਾਨੂੰਗੋ ਸਰਕਲਾਂ ਦਾ ਕੰਮ ਛੱਡ ਦੇਵੇਗੀ ।ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ  ਇਸ ਮੀਟਿੰਗ ਵਿਚ ਜ਼ਿਲਾ ਤਾਲਮੇਲ ਕਮੇਟੀ ਦੇ ਕਾਨੂੰਨਗੋ ਐਸੋਸੀਏਸ਼ਨ ਕੋਆਰਡੀਨੇਟਰ ਮਲਕੀਤ ਸਿੰਘ ,ਪਟਵਾਰ ਯੂਨੀਅਨ ਦੇ ਕੋਆਰਡੀਨੇਟਰ ਹਰਪ੍ਰੀਤ ਸਿੰਘ, ਜਤਿੰਦਰ ਸ਼ਰਮਾ ਕਾਨੂੰਗੋ ਸੂਬਾ  ਹਰਪ੍ਰੀਤ ਸਿੰਘ ,  ਹਰਮਨ ਸਿੰਘ ਪਟਵਾਰੀ ਜ਼ਿਲ੍ਹਾ ਸਹਾਇਕ ਸਕੱਤਰ ,ਸ਼ਗਨ ਸਿੰਘ ਅਤੇ ਰਣਜੀਤ ਸਿੰਘ ਪਟਵਾਰੀ ਵੀ ਹਾਜ਼ਰ ਸਨ ।

NO COMMENTS