*ਪਟਵਾਰ ਯੂਨੀਅਨ ਵੱਲੋਂ ਡੀ ਸੀ ਮਾਨਸਾ ਖ਼ਿਲਾਫ਼ ਰੋਸ ਧਰਨਾ ਜਾਰੀ*

0
372

ਮਾਨਸਾ  09 ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ): ਜਿਲ੍ਹਾ ਮਾਨਸਾ ਦੇ ਡਿਪਟੀ ਕਮਿਸਨਰ ਦੇ ਅੜੀਅਲ ਰਵੱਈਏ ਖਿਆਣ ਜਿਲ੍ਹਾ ਪੱਧਰੀ ਧਰਨੇ ਵਿੱਚ ਇਕੱਠੇ ਹੋਏ ਦੀ ਰੈਵਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਦੇ ਸਮੁੱਚੇ ਪਟਵਾਰੀ ਅਤੇ ਕਾਨੂੰਗੋ ਸਾਥੀਆ ਵੱਲੋ ਅੱਜ ਲਗਾਤਾਰ ਦੂਸਰੇ ਦਿਨ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ , 11 ਵਜੇ ਤੋਂ 1 ਵਜੇ ਤੱਕ ਚੱਲੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਅਪਣਾਏ ਜਾ ਰਹੇ ਹਠੀ ਰਵੱਈਏ ਖਿਲਾਫ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਉਹ ਸਮੁੱਚੇ ਪੰਜਾਬ ਵਿੱਚ ਚੱਲ ਰਹੇ ਪੰਜਾਬ ਸਰਕਾਰ ਖਿਲਾਫ ਸੰਘਰਸ ਨੂੰ ਤਾਰਪੀਡੋ ਕਰਨ ਲਈ ਹੱਥਕੰਢੇ ਅਪਣਾਉਣਾ ਬੰਦ ਕਰੇ । ਇੱਥੇ ਜਿਕਰਯੋਗ ਹੈ ਕਿ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ਤੇ ਸਾਰੇ ਪੰਜਾਬ ਵਿੱਚ ਪਟਵਾਰੀ ਅਤੇ ਕਾਨੂੰਗੋ ਕਰਮਚਾਰੀਆਂ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਸਰਕਾਰ ਖਿਲਾਫ ਸੰਘਰਸ ਵਿਢਿਆ ਹੋਇਆ ਹੈ । ਜਿਸ ਵਿੱਚ ਜਿਲਾ ਮਾਨਸਾ ਵੱਲੋਂ ਪੰਜਾਬ ਬਾਡੀ ਦੇ ਆਦੇਸ ਤੇ ਮਿਤੀ 15/6/2021 ਤੋ ਜਿਲਾ ਮਾਨਸਾ ਵਿੱਚ ਪਟਵਾਰੀਆ ਅਤੇ ਕਾਨੂੰਗੋਆ ਵੱਲੋ ਵਾਧੂ ਚਾਰਜ ਛੱਡੇ ਜਾ ਚੁੱਕੇ ਹਨ ਪਰੰਤੂ ਆਪਈ ਹੱਕੀ ਅਤੇ ਜਾਇਜ ਮੰਗਾ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ ਨੂੰ ਆਪਣੇ ਨਿੱਜੀ ਹਾਉਮੇ ਦੀ ਭਾਵਨਾ ਨਾਲ ਮਿਤੀ 7/7/2021 ਨੂੰ ਅਚਾਨਕ ਇੱਕ ਪੱਤਰ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਵੱਲੋਂ ਜਾਰੀ ਕਰਕੇ ਇਸ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਕੋਸ਼ਿਸ ਕੀਤੀ । ਜਿਸ ਵਿੱਚ ਧਰਨੇ ਵਿੱਚ ਸ਼ਾਮਲ ਨਵੇਂ ਨਿਯੁਕਤ ਪਟਵਾਰੀਆ ਸਾਥੀਆ ਦੇ ਪ੍ਰੋਬੇਸ਼ਨ ਪੀਰੀਅਡ ਦੇ ਸਮੇਂ ਨੂੰ ਅਧਾਰ ਬਣਾ ਕੇ ਧਮਕਾਉਣ ਦੀ ਨੀਅਤ ਨਾਲ ਪੱਤਰ ਕੱਢੇ ਜਾ ਰਹੇ ਹਨ | ਨਵ ਨਿਯੁਕਤ ਪਟਵਾਰੀ ਪਿਛਲੇ ਸਾਢੇ ਚਾਰ ਸਾਲ ਤੋਂ 10300 / -ਬੇਸਿਕ ਤਨਖਾਹ ਤੇ ਆਪਣੇ ਪੱਕੇ ਪਟਵਾਰ ਹਲਕੇ ਦੇ ਨਾਲ ਨਾਲ ਵਾਧੂ ਹਲਕਿਆਂ ਦਾ ਕੰਮ ਬਿਨਾ ਕਿਸੇ ਵਾਧੂ ਮਿਹਨਤਆਨਾ ਤੋ ਚਲਾ ਰਹੇ ਹਨ । ਜਿਕਰਯੋਗ ਹੈ ਕਿ ਪਿਛਲੇ ਸਵਾ ਸਾਲ ਤੋਂ ਕਰੋਨਾ ਦੀ ਭਿਆਨਕ ਮਹਾਮਾਰੀ ਦੋਰਾਨ ਸਮੁੱਚੇ ਪਟਵਾਰੀ ਕਾਨੂੰਗੋ ਸਾਥੀਆਂ ਵੱਲੋਂ ਪ੍ਰਸ਼ਾਸਨ ਨਾਲ ਮੋਢਾ ਜੋੜ ਕੇ ਹਰ ਤਰਾ ਦੀ ਡਿਉਟੀ ਦਿੱਤੀ ਗਈ । ਜਿਸ ਦੌਰਾਨ ਨਵ ਨਿਯੁਕਤ ਪਟਵਾਰੀ ਰਾਮ ਮੋਹਨ ਜੋ ਕਿ ਡਿਊਟੀ ਦੌਰਾਨ ਇਸ ਮਹਾਮਾਰੀ ਦੀ ਭੇਟ ਚੜ ਗਿਆ ਪਰੰਤੂ ਤਾ ਹਾਲ ਜਿਲਾ ਪ੍ਰਸ਼ਾਸਨ ਮਾਨਸਾ ਵੱਲੋਂ ਉਸ ਦੇ ਪਰਿਵਾਰ ਨੂੰ ਬਣਦੀ ਸਰਕਾਰੀ ਮੱਦਦ ਨਹੀ ਦਿੱਤੀ ਗਈ ।ਇਸ ਦੇ ਨਾਲ ਹੀ ਪਿਛਲੇ ਇੰਨੇ ਸਾਲਾ ਤੋਂ ਖਾਲੀ ਪਏ ਪਟਵਾਰ ਹਲਕਿਆ ਸੰਬੰਧੀ ਜਿਲਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਨੂੰ ਕਦੇ ਵੀ ਜਾਣੂ ਨਹੀ ਕਰਵਾਇਆ ਗਿਆ । ਪਟਵਾਰੀਆਂ ਦੀ ਵੱਡੇ ਪੱਧਰ ਤੇ ਘਾਟ ਦਾ ਨਤੀਜਾ ਹੀ ਹੈ ਕਿ ਆਮ ਜਨਤਾ ਖੱਜਲ ਖੁਆਰੀ ਦਾ ਸਾਹਮਣਾ ਕਰ ਰਹੀ ਹੈ ਜਿਸ ਦਾ ਕਿ ਜਿਲਾ ਪ੍ਰਸਾਸਨ ਸਿੱਧੇ ਤੌਰ ਤੇ ਜਿੰਮੇਵਾਰ ਹੈ । ਜੇਕਰ ਪ੍ਰਸ਼ਾਸਨ ਵੱਲੋਂ ਜਾਰੀ ਸਬੰਧਤ ਪੱਤਰ ਵਾਪਸ ਨਹੀਂ ਲੈਂਦਾ ਤਾਂ ਇਹ ਸੰਘਰਸ ਹੋਰ ਤਿੱਖਾ ਕਰਨ ਲਈ ਹੋਰ ਮਜਬੂਰ ਹੋਣਾ ਪਵੇਗਾ । ਇਸ ਸਮੇਂ ਧਰਨੇ ਨੂੰ ਵੀ ਰੈਵਨਿਊ ਪਟਵਾਰ ਯੂਨੀਅਨ ਮਾਨਸਾ ਦੇ ਜਿਲਾ ਪ੍ਰਧਾਨ ਹਰਪਰੀਤ ਸਿੰਘ ਦੀ ਰੈਵਨਿਊ ਕਾਨੂੰਗੋ ਐਸੋਸੀਏਸਨ ਮਾਨਸਾ ਦੇ ਜਿਲਾ ਪ੍ਰਧਾਨ ਗੁਰਦੀਪ ਸਿੰਘ ਸਮੇਤ ਸਾਰੇ ਆਹੁਦੇਦਾਰਾ ਨੇ ਸੰਬੋਧਨ ਕੀਤਾ । ਇਨਾ ਤੋਂ ਇਲਾਵਾ ਨੰਬਰਦਾਰ ਯੂਨੀਅਨ ਮਾਨਸਾ ਦੇ ਪ੍ਰਧਾਨ ਨਾਜਰ ਸਿੰਘ ਖਿਆਲਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਇਕਾਈ ਪ੍ਰਧਾਨ ਭੋਲਾ ਸਿੰਘ ਜਵਾਹਰਕੇ ਅਤੇ ਰਿਟਾਇਰ ਪਟਵਾਰੀ ਕਾਨੂੰਗੋ ਸਾਥੀ ਉਚੇਚੇ ਤੌਰ ਤੇ ਸ਼ਾਮਲ ਹੋਏ । 

NO COMMENTS