*ਪਟਵਾਰ ਯੂਨੀਅਨ ਮਾਨਸਾ ਨੇ ਵਿੱਤ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ*

0
51

ਮਾਨਸਾ 28 ਮਈ  (ਸਾਰਾ ਯਹਾਂ/ਮੁੱਖ ਸੰਪਾਦਕ): ਦੀ ਰੈਵਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸਨ ਤਹਿਸੀਲ ਮਾਨਸਾ ਵੱਲੋ ਪੰਜਾਬ ਬਾਡੀ ਦੇ ਅਦੇਸ਼ ਮੁਤਾਬਿਕ ਅੱਜ ਮਿਤੀ 28/05/2021 ਨੂੰ ਤਹਿਸੀਲ ਪੱਧਰ ਤੇ ਪਟਵਾਰ ਯੂਨੀਅਨ ਅਤੇ ਕਾਨੂੰਗੋ ਯੂਨੀਅਨ ਦੀਆਂ ਕਾਫੀ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀ ਕੀਤੀ ਗਈ ਅਤੇ ਵਿੱਤ ਮੰਤਰੀ ਦਾ ਪੁਤਲਾ ਸਾੜਿਆ ਗਿਆ ਮੰਗਾ ਜਿਵੇਕਿ ( 1 ) ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋ ਪੰਤਰ ਨੰ : ਐਸ.ਆਰ .71 / 1985 } ਅ 8/3144 ਮਿਤੀ 10.12.2020 ਰਾਹੀ ਪਟਵਾਰੀ ਭਰਤੀ ਰੂਲ ਵਿੱਚ ਲੋੜੀਂਦੀ ਸੋਧ ਪ੍ਰਵਾਨਗੀ ਅਨੁਸਾਰ ਸਾਲ 2016 ਵਿੱਚ ਭਰਤੀ 1227 ਪਟਵਾਰੀਆ ਦੀ 18 ਮਹੀਨਿਆਂ ਦੀ ਨਿਗ ਪਰਖ ਕਾਲ ਵਿੱਚ ਸ਼ਾਮਲ ਕੀਤੀ ਜਾਵੇ ਅਤੇ ਪਰਖ ਕਾਲ 3 ਸਾਲ ਦੀ ਵਿਜਾਏ 2 ਸਾਲ ਕੀਤਾ ਜਾਵੇ , ( 2 ) ਮਾਲ ਵਿਭਾਗ ਵਿੱਚ ਸਮੂਹ ਪਟਵਾਰੀ ਅਤੇ ਕਾਨੂੰਗੋ ਮਾਨਯੋਗ ਡੀ.ਐਲ ਆਰ ਦਫਤਰ ਜਲੰਧਰ ਤੋਂ ਕੰਪਿਊਟਰ ਕੋਰਸ ਕਰ ਚੁੱਕੇ ਹਨ ਇਸ ਲਈ ਡਾਟਾ ਐਂਟਰੀ ਦਾ ਕੰਮ ਪ੍ਰਾਈਵੇਟ ਕੰਪਨੀ ਤੋਂ ਵਾਪਿਸ ਲੈ ਕੇ ਪਟਵਾਰੀਆ ਅਤੇ ਕਾਨੂੰਗੋਆਂ ਦੇ ਸਪੁਰਦ ਕੀਤਾ ਜਾਵੇ ਅਤੇ ਪਟਵਾਰੀਆ ਅਤੇ ਕਾਨੂੰਗੋਆਂ ਨੂੰ ਕੰਪਿਊਟਰ ਅਤੇ ਡਾਟਾ ਐਂਟਰੀ ਸਾਫਟਵੇਅਰ ਮੁਹੱਈਆ ਕਰਵਾਇਆ ਜਾਵੇ । ( 3 ) ਪਟਵਾਰੀ ਅਤੇ ਕਾਨੂੰਗੋ ਨੂੰ ਮੋਜੂਦਾ ਸਮੇਂ ਦਿੱਤਾ ਜਾਣ ਵਾਲਾ ਦਫਤਰੀ ਭੱਤਾ 140 / – ਰੁਪਏ , ਸਟੇਸ਼ਨਰੀ ਭੱਤਾ 100 / – ਰੁਪਏ ਅਤੇ ਬਸਤਾ ਭੱਤਾ 100 / – ਰੁਪਏ ਤੋਂ ਵਧਾ ਕੇ ਦਫਤਰੀ ਭੱਤਾ 3000 / – ਰੁਪਏ , ਸਟੇਸ਼ਨਰੀ ਭੱਤਾ 2000 / – ਰੁਪਏ ਅਤੇ ਬਸਤਾ 2000 / ਰੁਪਏ ਕੀਤਾ ਜਾਵੇ।ਪਟਵਾਰੀਆ ਅਤੇ ਕਾਨੂੰਗੋਆਂ ਦਾ ਟੋਲ ਟੈਕਸ ਮੁਆਫ ਕੀਤਾ ਜਾਵੇ । ਮਹਿੰਗਾਈ ਭੱਤਾ ਦਾ ਬਕਾਇਆ ਜਾਰੀ ਕਰਕੇ 6 ਵੇਂ ਪੇਅ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤਾ ਕੀਤੀ ਜਾਵੇ । ਪੰਜਾਬ ਬਾਡੀ ਦੇ ਅਦੇਸ਼ ਮੁਤਾਬਿਕ ਜੇਕਰ ਸਾਰੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ / 6 / 2021 ਨੂੰ ਜਿਲ੍ਹਾ ਬਠਿੰਡਾ ਦੇ ਸਾਰੇ ਪਟਵਾਰੀ ਅਤੇ ਕਾਨੂੰਗੋ ਸਹਿਬਾਨ ਵਾਧੂ ਸਰਕਲਾਂ ਦਾ ਕੰਮ ਛੱਡ ਦੇਣਗੇ ਉਸ ਤੋਂ ਬਾਅਦ 15/6/2021 ਨੂੰ ਫਰੀਦਕੋਟ ਕਮਿਸ਼ਨ ਦੇ ਦੇ ਜਿਲ੍ਹੇ ( ਮਾਨਸਾ , ਫਰੀਦਕੋਟ ਦੇ ਪਟਵਾਰੀ ਅਤੇ ਕਾਨੂੰਗੋ ਸਹਿਬਾਨ ਵਾਧੂ ਸਰਕਲਾਂ ਦਾ ਕੰਮ ਛੱਡ ਦੇਣਗੇ ਅਤੇ 21/6/2021 ਨੂੰ ਸਾਰੇ ਪੰਜਾਬ ਦੇ ਪਟਵਾਰੀ ਕਾਨੂੰਗੋ ਸਹਿਬਾਨ ਵਾਧੂ ਸਰਕਲਾਂ ਦਾ ਕੰਮ ਛੱਡ ਦੇਣਗੇ । ਇਸ ਮੀਟਿੰਗ ਵਿੱਚ ਜਿਲ੍ਹਾ ਤਾਲਮੇਲ ਕਮੇਟੀ ਦੇ ਕਾਨੂੰਗੋ ਐਸੋਸੀਏਸਨ ਕੋਆਡੀਨੇਟਰ ਮਲਕੀਤ ਸਿੰਘ , ਪਟਵਾਰ ਯੂਨੀਅਨ ਦੇ ਕੋਆਡੀਨੇਟਰ ਹਰਪ੍ਰੀਤ ਸਿੰਘ ਅਤੇ ਜਿਲ੍ਹਾ ਤਾਲਮੇਲ ਕਮੇਟੀ ਮੈਂਬਰ ਜੈਪਾਲ ਸਿੰਘ , , ਚਤਿੰਦਰ ਸ਼ਰਮਾ ਕਾਨੂੰਗੋ ਸੂਬਾ ਵਾਇਸ ਪ੍ਰਧਾਨ ਪੰਜਾਬ , ਲਖਵਿੰਦਰ ਸਿੰਘ ਕਾਹਗੜ , ਤਹਿਸੀਲ ਪ੍ਰਧਾਨ ਅਮਰਿੰਦਰ ਸਿੰਘ , ਪ੍ਰਦੀਪ ਸ਼ਰਮਾ ਤਹਿਸੀਲ ਜਨਰਲ ਸਕੱਤਰ , ਹਰਮਨਜੀਤ ਸਿੰਘ ਜਿਲਾ ਸਹਾਇਕ ਸਕੱਤਰ , ਸ਼ਗੁਨ ਸਿੰਗਲਾ ਪਟਵਾਰੀ , ਰਣਜੀਤ ਸਿੰਘ ਪਟਵਾਰੀ , ਗੋਤਮ ਸਿੰਗਲਾ ਪਟਵਾਰੀ , ਚਰਨਜੀਤ ਕੌਰ ਪਟਵਾਰੀ , ਜਸਪ੍ਰੀਤ ਕੋਰ ਪਟਵਾਰੀ , ਰਵਿੰਦਰ ਕੌਰ ਪਟਵਾਰੀ ਬੂਟਾ ਸਿੰਘ ਪਟਵਾਰੀ , ਨਵਜੋਤ ਕੌਰ ਪਟਵਾਰੀ , ਮਾਲੀ ਸਿੰਘ ਪਟਵਾਰੀ , ਕੇਵਲ ਸਿੰਘ ਪਟਵਾਰੀ , ਰਜਿੰਦਰ ਕੁਮਾਰ ਪਟਵਾਰੀ , ਮਨਦੀਪ ਸਿੰਘ ਪਟਵਾਰੀ ਹਤੇਸ਼ ਪਟਵਾਰੀ , ਰਮਨਦੀਪ ਸਿੰਘ ਪਟਵਾਰੀ , ਕਰਨੈਲ ਸਿੰਘ ਪਟਵਾਰੀ ਨੇ ਭਾਗ ਲਿਆ ।

NO COMMENTS