*ਪਟਵਾਰ ਯੂਨੀਅਨ ਨੇ ਵਿੱਤ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ..!ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਕੀਤਾ ਜਾਵੇਗਾ ਵਾਧੂ ਚਾਰਜਾਂ ਦਾ ਕੰਮ ਬੰਦ*

0
73

ਬੁਢਲਾਡਾ 28 ਮਈ (ਸਾਰਾ ਯਹਾਂ/ਮੁੱਖ ਸੰਪਾਦਕ) : ਦੀ ਰੈਵਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸਨ ਵੱਲੋ ਕਾਫੀ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਤਹਿਸੀਲ ਦਫਤਰ ਅੱਗੇ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀ ਕੀਤੀ ਗਈ ਅਤੇ ਵਿੱਤ ਮੰਤਰੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਤੇ ਜਿਲ੍ਹਾ ਜਰਨਲ ਸੈਕਟਰੀ ਜਸਪ੍ਰੀਤ ਸਿੰਘ ਅਤੇ ਬਲਾਕ ਪ੍ਰਧਾਨ ਹਰਿਦਰਪਾਲ  ਸਿੰਘ ਨੇ ਦਸਿਆ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਟਵਾਰ ਯੂਨੀਅਨ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ  ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋ ਪਟਵਾਰੀ ਭਰਤੀ ਰੂਲ ਵਿੱਚ ਲੋੜੀਂਦੀ ਸੋਧ ਪ੍ਰਵਾਨਗੀ ਅਨੁਸਾਰ ਸਾਲ 2016 ਵਿੱਚ ਭਰਤੀ ਪਟਵਾਰੀਆ ਦੀ 18 ਮਹੀਨਿਆਂ ਦੀ ਨਿਗ ਪਰਖ ਕਾਲ ਵਿੱਚ ਸ਼ਾਮਲ ਕੀਤੀ ਜਾਵੇ, ਪਰਖ ਕਾਲ 3 ਸਾਲ ਦੀ ਬਜਾਏ 2 ਸਾਲ ਕੀਤਾ ਜਾਵੇ, ਡਾਟਾ ਐਂਟਰੀ ਦਾ ਕੰਮ ਪ੍ਰਾਈਵੇਟ ਕੰਪਨੀ ਤੋਂ ਵਾਪਿਸ ਲੈ ਕੇ ਕੰਪਿਊਟਰ ਕੋਰਸ ਕਰ ਚੁੱਕੇ  ਪਟਵਾਰੀਆ ਅਤੇ ਕਾਨੂੰਗੋਆਂ ਦੇ ਸਪੁਰਦ ਕੀਤਾ ਜਾਵੇ ਅਤੇ ਸਾਫਟਵੇਅਰ ਮੁਹੱਈਆ ਕਰਵਾਇਆ ਜਾਵੇ, ਪਟਵਾਰੀ ਅਤੇ ਕਾਨੂੰਗੋ ਨੂੰ ਮੋਜੂਦਾ ਸਮੇਂ ਦਿੱਤਾ ਜਾਣ ਵਾਲਾ ਭੱਤਾ ਵਧਾਇਆ ਜਾਵੇ, ਪਟਵਾਰੀਆ ਅਤੇ ਕਾਨੂੰਗੋਆਂ ਦਾ ਟੋਲ ਟੈਕਸ ਮੁਆਫ ਕੀਤਾ ਜਾਵੇ, ਮਹਿੰਗਾਈ ਭੱਤਾ ਦਾ ਬਕਾਇਆ ਜਾਰੀ ਕਰਕੇ 6 ਵੇਂ ਪੇਅ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤਾ ਕੀਤੀ ਜਾਵੇ, ਨਵੇਂ ਪਟਵਾਰੀਆਂ ਦੀ ਭਰਤੀ ਕੀਤੀ ਜਾਵੇ ਆਦਿ ਮੰਗਾਂ  ਹਨ। ਉਹਨਾ ਕਿਹਾ ਕਿ ਜੇਕਰ ਸਰਕਾਰ ਵਲੋ ਸਾਰੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਾਰੇ ਪੰਜਾਬ ਦੇ ਪਟਵਾਰੀ ਕਾਨੂੰਗੋ ਆਪਣਾ ਵਾਧੂ ਸਰਕਲਾਂ ਦਾ ਕੰਮ ਛੱਡ ਦੇਣਗੇ ਜਿਸਦੀ ਜਿਮੇਵਾਰ ਸਰਕਾਰ ਹੋਵੇਗੀ। ਇਸ ਮੌਕੇ ਗੁਰਮੀਤ ਸਿੰਘ ਪਟਵਾਰੀ, ਭਾਰਤ ਭੂਸ਼ਣ ਪਟਵਾਰੀ, ਅਮਨਦੀਪ ਸਿੰਘ ਪਟਵਾਰੀ, ਹਰਜੀਤ ਸਿੰਘ ਪਟਵਾਰੀ, ਪਰਮਜੀਤ ਸਿੰਘ,  ਕਾਨੂੰਗੋ ਭੋਲਾ ਸਿੰਘ,  ਮਿੱਠਾ ਸਿੰਘ, ਪਟਵਾਰੀ ਸਤੀਸ਼ ਕੁਮਾਰ ਆਦਿ ਹਾਜ਼ਰ ਸਨ। 

NO COMMENTS