*ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਕੀਤੀ ਗਈ ਪੇਸ਼ਕਾਰੀ ਸ਼ਲਾਘਾਯੋਗ*

0
130

ਮਾਨਸਾ 03 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)ਸਨੀਵਾਰ ਦੀ ਰਾਤ ਸ਼ਹਿਰ ਦੇ ਸ਼੍ਰੀ ਰਾਮ ਨਾਟਕ ਕਲੱਬ ਵਿਖੇ ਰਾਮਲੀਲਾ ਦਾ ਮੰਚਨ ਕੀਤਾ ਗਿਆ। ਜਿਸ ਦਾ ਉਦਘਾਟਨ ਸ੍ਰੀ ਸਨਾਤਨ ਧਰਮ ਸਭਾ ਦੇ ਜਨਰਲ ਸਕੱਤਰ ਰਜੇਸ਼ ਪੰਧੇਰ ਨੇ ਪਰਿਵਾਰ ਸਮੇਤ ਕੀਤਾ।

 ਸ੍ਰੀ ਰਾਮ ਨਾਟਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਪੂਰੀ ਸ਼ਰਧਾ ਅਤੇ ਸੁੱਚਜੇ ਢੰਗ ਨਾਲ ਕੀਤਾ ਜਾ ਰਿਹਾ ਹੈ।ਪ੍ਰਭੂ ਜੀ ਦੇ ਆਸ਼ੀਰਵਾਦ ਸਦਕਾ ਕਲੱਬ ਦੀ ਸੁਨਿਹਰੀ ਸਟੇਜ ਤੋਂ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ  ਕਿ ਅਜਿਹੇ ਧਾਰਮਿਕ ਪ੍ਰੋਗਰਾਮ ਕਰਵਾਉਣ ਦਾ ਮਕਸਦ ਨਵੀਂ ਪੀੜ੍ਹੀ ਨੂੰ ਸਾਡੀ ਸੰਸਕ੍ਰਿਤੀ ਨਾਲ ਜੋੜ ਕੇ ਰੱਖਣਾ ਹੈ।ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਸ਼੍ਰੀ ਰਾਮ ਚੰਦਰ ਜੀ ਦੀ ਸਿੱਖਿਆ ‘ਤੇ ਚੱਲਣ ਦੀ ਪ੍ਰੇਰਣਾ ਲੈਣੀ ਚਾਹੀਦੀ ਹੈ। ਮੰਚ ਤੋਂ ਸੰਬੋਧਨ ਕਰਦਿਆਂ ਰਜੇਸ਼ ਪੰਧੇਰ ਨੇ ਕਿਹਾ ਕਿ ਕਿਵੇਂ ਆਪਣੇ ਪਿਤਾ ਦੇ ਵਚਨਾਂ ਨੂੰ ਨਿਭਾਉਣ ਲਈ ਸ਼੍ਰੀ ਰਾਮ ਚੰਦਰ ਜੀ 14 ਸਾਲ ਦੇ ਬਨਵਾਸ ‘ਤੇ ਚਲੇ ਗਏ ਅਤੇ ਉਨ੍ਹਾਂ ਦੇ ਛੋਟੇ ਭਰਾ ਕਿਵੇਂ ਉਨ੍ਹਾਂ ਦੇ ਆਗਿਆ ਪਾਲਣ ਵਿੱਚ ਰਹੇ।ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਚੰਦਰ ਜੀ ਨੇ ਆਪਣੀ ਜਿ਼ੰਦਗੀ ਨੂੰ ਪੂਰੀ ਮਰਿਆਦਾ ਨਾਲ ਬਤੀਤ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਕਿਹਾ ਜਾਂਦਾ ਹੈ।ਅੱਜ ਦੇ ਸਮਾਜ ਇਨ੍ਹਾਂ ਚੀਜ਼ਾਂ ਤੋਂ ਸੇਧ ਲੈਣ ਦੀ ਬਹੁਤ ਲੋੜ ਹੈ। ਸ੍ਰੀ ਰਾਮ ਨਾਟਕ ਕਲੱਬ ਦੀ ਸਟੇਜ ’ਤੇ ਰਾਵਨ ਨੰਦੀਗਣ, ਸ਼ੀਤਾ ਦਾ ਜਨਮ, ਪਰਜਾ ਵਾਸੀ, ਰਾਜ ਵਿਚ ਕਾਲ ਪੈਣ ਕਰਕੇ ਆਪਣੀ ਦੁੱਖ ਭਰੀ ਦਾਸਤਾ ਰਾਜਾ ਜਨਕ ਨੂੰ ਸੁਣਾਉਣਾ, ਪਰਜਾ ਦਾ ਦੁੱਖ ਦੂਰ ਕਰਨ ਲਈ ਰਾਜਾ ਜਨਕ ਵੱਲੋਂ ਆਪ ਹਲ ਚਲਾਉਣਾ, ਹਲ ਚਲਾਉਂਦੇ ਵਕਤ ਇੱਕ ਮਟਕੇ ਵਿਚ ਸੀਤਾ ਦਾ ਮਿਲਣਾ,  ਇੰਦਰ ਭਗਵਾਨ ਦਾ ਮੀਂਹ ਵਰਸਾਉਣਾ, ਇਸੇ ਤਰ੍ਹਾਂ ਮਾਰਿਚ ਸਬਾਹੂ ਰਾਕਸ਼ਾ ਦਾ ਵਿਸ਼ਵਾ ਮਿੱਤਰ ਦੇ ਯੱਗ ਨੂੰ ਭੰਗ ਕਰਨਾ ਅਤੇ ਵਿਸ਼ਵਾ ਮਿੱਤਰ ਦਾ ਰਾਜਾ ਦਸ਼ਰਥ ਦਰਬਾਰ ਜਾ ਕੇ ਰਾਮ ਲਛਮਣ ਨੂੰ ਲੈ ਕੇ ਰਾਕਸ਼ਸਾ ਮਾਰਿਚ ਸੁਬਾਹੂ ਤੇ ਤਾੜਕਾ ਦਾ ਵਦ ਕਰਨਾ ਆਦਿ ਸੀਨ ਪੇਸ਼ ਕੀਤੇ ਗਏ ਜੋ ਕਿ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਰਾਮ-ਲਛਮਣ ਦਾ ਦ੍ਰਿਸ਼ ਸ਼ਲਾਘਾਯੋਗ ਰਿਹਾ। ਇਸ ਮੌਕੇ ਕਲਾਕਾਰ ਅਮਰ ਗਰਗ, ਸਤੀਸ਼ ਧੀਰ, ਜੀਵਨ ਮੀਰਪੂਰੀਆ,ਦੀਪਕ ਮੋਬਾਇਲ, ਤਰਸੇਮ ਬਿੱਟੂ, ਸੰਦੀਪ ਮਿੱਤਲ,ਜਨਕ ਰਾਜ, ਹੇਮੰਤ ਸਿੰਗਲਾ, ਪਵਨ ਧੀਰ, ਰਕੇਸ ਤੋਤਾ, ਨਵੀਂ ਜਿੰਦਲ, ਪਿ੍ਥਵੀ ਜੋਗਾ, ਸੋੋੋੋਰਿਯ ਜੋਗਾ, ਸੁਭਾਸ਼ ਕਾਕੜਾ, ਰਿਸ਼ੀ ਕਾਮਰੇਡ, ਪ੍ਰਵੀਨ ਪੀ ਪੀ, ਆਦਿ ਨੇ ਆਪਣੀ-ਆਪਣੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਪ੍ਰਧਾਨ ਪ੍ਰੇਮ ਸਿੰਗਲਾ, ਉਪ ਪ੍ਰਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਰਾਜ ਨੋਨਾ, ਸੁਰਿੰਦਰ ਜੋਗਾ, ਅੰਕੁਸ਼ ਸਿੰਗਲਾ ਦੀਵਾਨ ਭਾਰਤੀ, ਵਿਨੋਦ ਗਰਗ, ਧੂਫ ਸਿੰਘ ਨੇ ਮੁੱਖ ਮਹਿਮਾਨ ਰਜੇਸ ਪੰਧੇਰ ਨੂੰ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਰਮੇਸ਼ ਟੋਨੀ  ਨਿਭਾ ਰਹੇ ਸਨ।

NO COMMENTS