ਨੰਗਲ ਕਲਾਂ ਵਿਖੇ ਲੋਕ ਸਾਂਝੇਦਾਰੀ ਕਮੇਟੀ ਦੀ ਮੀਟਿੰਗ ਹੋਈ

0
26

ਮਾਨਸਾ, 21 ਅਕਤੂਬਰ (ਸਾਰਾ ਯਹਾ/ਔਲਖ ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਕੋਵਿਡ-19 ਸਬੰਧੀ ਜਾਗਰੂਕ ਕਰਨ ਲਈ ਲੋਕ ਸਾਂਝੇਦਾਰੀ ਕਮਿਊਨਟੀ ਓਨਰਸ਼ਿਪ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਲ੍ਹਾ ਮਾਨਸਾ ਵਿੱਚ ਸਿਵਲ ਸਰਜਨ ਡਾ ਲਾਲ ਚੰਦ ਠੁਕਰਾਲ ਜੀ ਦੀ ਅਗਵਾਈ ਵਿੱਚ ਜ਼ਿਲ੍ਹਾ ਲੋਕ ਸਾਂਝੇਦਾਰੀ ਕਮੇਟੀ ਤੋਂ ਇਲਾਵਾ ਬਲਾਕ ਅਤੇ ਸਬ ਸੈਂਟਰ ਪੱਧਰ ਤੇ ਵੀ ਲੋਕ ਸਾਂਝੇਦਾਰੀ ਕਮੇਟੀਆਂ ਦਾ ਗਠਨ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲਗਾਤਾਰਤਾ ਵਿੱਚ ਡਾਕਟਰ ਨਵਜੋਤਪਾਲ ਸਿੰਘ ਭੁੱਲਰ ਐੱਸ. ਐੱਮ. ਓ. ਖਿਆਲਾ ਕਲਾਂ ਦੀ ਰਹਿਨੁਮਾਈ ਵਿੱਚ ਅੱਜ ਸਬ ਸੈਂਟਰ ਨੰਗਲ ਕਲਾਂ ਵਿਖੇ ਲੋਕ ਸਾਂਝੇਦਾਰੀ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਲੋਕ ਸਾਂਝੇਦਾਰੀ ਕਮੇਟੀ ਮੈਂਬਰ ਚਾਨਣ ਦੀਪ ਸਿੰਘ ਨੇ ਇਕੱਤਰ ਕਮੇਟੀ  ਪਿੰਡ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਸਾਨੂੰ ਮਾਸਕ ਪਹਿਨਣਾ, ਸਮਾਜਿਕ ਦੂਰੀ, ਹੱਥ ਧੋਣਾ ਆਦਿ ਕੋਵਿਡ-19 ਤੋਂ ਬਚਾਅ ਦੇ ਤਰੀਕੇ ਅਪਣਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਕਰੋਨਾ ਮਰੀਜ਼ਾਂ ਦੀ ਸ਼ਨਾਖਤ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਟੈਸਟ ਕਰਵਾਉਣੇ ਚਾਹੀਦੇ ਹਨ ਕਿਉਂਕਿ ਟੈਸਟ ਨਾਲ ਹੀ ਮਰੀਜ਼ ਦੀ ਪਹਿਚਾਣ ਹੋ ਸਕਦੀ ਹੈ ਅਤੇ ਉਸ ਮਰੀਜ਼ ਨੂੰ ਵੱਖਰਾ ਰੱਖ ਕੇ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਮਰੀਜ਼ ਦੀ ਹਾਲਤ ਅਨੁਸਾਰ ੳੁਸ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮੁਹੱਈਆ ਕਰਵਾ ਕੇ  ਬਚਾਇਆ ਜਾ ਸਕਦਾ ਹੈ। ਇਸ ਮੌਕੇ ਕੁਲਦੀਪ ਸਿੰਘ ਫਾਰਮੇਸੀ ਅਫਸਰ, ਰਮਨਦੀਪ ਕੌਰ ਮਲਟੀਪਰਪਜ ਹੈਲਥ ਵਰਕਰ ਫੀਮੇਲ,  ਅਮਰਜੀਤ ਕੌਰ, ਕਰਮਜੀਤ ਕੌਰ, ਸੁਖਪਾਲ ਕੌਰ, ਜਸਵੀਰ ਕੌਰ, ਗੀਤਾ ਰਾਣੀ, ਵੀਰਪਾਲ ਕੌਰ ਆਸ਼ਾ ਵਰਕਰਾਂ, ਜੱਗਾ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ।

NO COMMENTS