*ਨੰਗਲ ਕਲਾਂ ਵਿਖੇ ਕਰੋਨਾ ਜਾਚ ਕੈਂਪ ਲਗਾਇਆ*

0
43

ਮਾਨਸਾ 04 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਨੰਗਲ ਕਲਾਂ ਵਿਖੇ ਮੈਡੀਕਲ ਅਫਸਰ ਰੁਪਿੰਦਰ ਕੌਰ ਦੀ ਦੇਖ-ਰੇਖ ਵਿੱਚ ਸੈਂਪਲਿੰਗ ਕੈਂਪ ਲਗਾਇਆ ਗਿਆ। ਇਸ ਮੌਕੇ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨਾਲ ਦਿਨ ਬਦਿਨ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਵਿੱਚ ਮੌਤਾਂ ਦੀ ਗਿਣਤੀ ਵੀ ਵਧੀ ਹੈ। ਇਸ ਸਥਿਤੀ ਵਿੱਚ ਜੇਕਰ ਕਿਸੇ ਨੂੰ ਵੀ ਬੁਖਾਰ, ਖਾਂਸੀ, ਸ਼ਾਹ ਵਿੱਚ ਤਕਲੀਫ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਆਪਣਾ ਕਰੋਨਾ ਟੈਸਟ ਕਰਵਾ ਲੈਣਾ ਚਾਹੀਦਾ ਹੈ ਤਾਂ ਜੋ ਪਾਜ਼ਿਟਿਵ ਆਉਣ ਦੀ ਸੂਰਤ ਵਿੱਚ ਸਮਾਂ ਰਹਿੰਦੇ ਇਲਾਜ ਕਰਵਾ ਕੇ ਮਰੀਜ਼ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਕੋਵਿਡ ਵੈਕਸੀਨ ਇਸ ਮਹਾਂਮਾਰੀ ਤੋਂ ਬਚਾਅ ਦਾ ਇਕਮਾਤਰ ਰਸਤਾ ਹੈ ਇਸ ਲਈ ਅਫਵਾਹਾਂ ਤੇ ਯਕੀਨ ਕਰਨ ਦੀ ਥਾਂ ਛੇਤੀ ਤੋਂ ਛੇਤੀ ਸਭ ਨੂੰ ਕੋਵਿਡ ਵੈਕਸੀਨ ਜ਼ਰੂਰ ਲਗਵਾ ਲੈਣੀ ਚਾਹੀਦੀ ਹੈ। ਇਸ ਕੈਂਪ ਵਿੱਚ 28 ਵਿਅਕਤੀਆਂ ਨੇ ਆਪਣੇ ਸੈਂਪਲ ਕਰਵਾਏ। ਇਸ ਮੌਕੇ ਕਰਮਜੀਤ ਕੌਰ ਐਲ ਐਚ ਵੀ , ਨਿਰਮਲ ਸਿੰਘ ਸੀ ਐਚ ਓ, ਕੁਲਦੀਪ ਸਿੰਘ ਫਾਰਮਾਸਿਸਟ, ਰਮਨਦੀਪ ਕੌਰ ਏ ਐਨ ਐਮ , ਬਲਜੀਤ ਕੌਰ ਆਸ਼ਾ ਫੈਸਲੀਟੇਟਰ, ਅਮਰਜੀਤ ਕੌਰ ਆਸ਼ਾ, ਵੀਰਪਾਲ ਕੌਰ ਆਸ਼ਾ ਆਦਿ ਹਾਜ਼ਰ ਸਨ।

NO COMMENTS