ਨੌਜਵਾਨ ਸਮਾਜਿਕ ਬੁਰਾਈਆਂ ਖਿਲਾਫ਼ ਜਾਗਰੂਕ ਹੋਣ – ਰਜਿੰਦਰ ਵਰਮਾ

0
45

ਬੁਢਲਾਡਾ 12 ਅਗਸਤ (ਸਾਰਾ ਯਹਾ/ਅਮਨ ਮਹਿਤਾ): ਇੰਡੀਅਨ ਯੂਥ ਵੈੱਲਫੇਅਰ ਕਲੱਬ ਦੇ ਪ੍ਰਧਾਨ ਸਟੇਟ ਅਵਾਰਡੀ ਰਜਿੰਦਰ ਵਰਮਾ ਨੇ ਅੰਤਰਰਾਸ਼ਟਰੀ ਨੌਜਵਾਨ ਦਿਵਸ ਮੌਕੇ ਕਲੱਬ ਦੀ ਮੀਟਿੰਗ ਸੰਬੋਧਨ ਨੂੰ ਕਰਦਿਆਂ ਕਿਹਾ ਕਿ ਸਾਡੇ ਨੌਜਵਾਨ ਦੇਸ਼ ਲਈ ਅਨਮੋਲ ਸਰਮਾਇਆ ਹਨ, ਦੇਸ਼ ਦੀ ਤਰੱਕੀ ਵਿਚ ਸਭ ਤੋਂ ਵੱਡਾ ਯੋਗਦਾਨ ਨੌਜਵਾਨ ਹੀ ਪਾ ਸਕਦੇ ਹਨ। ਨੌਜਵਾਨਾ ਦਾ ਪੜ੍ਹਾਈ ਦੇ ਨਾਲ ਨਾਲ ਜਾਗਣਾ ਵੀ ਜ਼ਰੂਰੀ ਹੈ ਤਾਂ ਜੋ ਦੇਸ਼ ਵਿੱਚ ਭਰੂਣ ਹੱਤਿਆ ਦਾਜ ਤੇ ਭ੍ਰਿਸ਼ਟਾਚਾਰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣਾ ਚਾਹੀਦਾ ਹੈ ਅਤੇ ਸਵੈ ਰੁਜ਼ਗਾਰ ਲਈ ਵਿੱਤੀ ਸਹਾਇਤਾ ਦੀਆਂ ਸ਼ਰਤਾਂ ਸਰਲ ਕਰਨੀ ਚਾਹੀਦੀਆਂ ਹਨ ਤਾਂ ਜੋ ਨੌਜਵਾਨ ਸਵੈਰੁਜ਼ਗਾਰ ਕਰਕੇ ਦੇਸ਼ ਦੀ ਆਰਥਿਕ ਤਰੱਕੀ ਵਿੱਚ ਯੋਗਦਾਨ ਪਾ ਸਕਣ। ਉਨ੍ਹਾਂ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਕਲੱਬਾਂ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਯੋਗ ਸੇਵਾਵਾਂ ਵਿਭਾਗ ਪੰਜਾਬ ਨੂੰ ਵੱਧ ਤੋਂ ਵੱਧ ਫੰਡ ਦਿੱਤੇ ਜਾਣ ਤਾਂ ਜੋ ਹਰ ਪਿੰਡ ਵਿੱਚ ਲਾਇਬ੍ਰੇਰੀ ਸਟੇਡੀਅਮ ਬਣਾਏ ਜਾਣ ਤਾਂ ਜੋ ਨੌਜਵਾਨ ਆਪਣੀ ਆਪਣਾ ਸਿਹਤ ਅਤੇ ਮਾਨਸਿਕ ਵਿਕਾਸ ਕਰ ਸਕਣ ਇਸ ਮੌਕੇ ਸਰੋਜ ਰਾਣੀ ਅਨੀਤਾ ਰਾਣੀ ਗੁਰਜਿੰਦਰ ਸਿੰਘ ਬਿਰਦੀ ਮਨੋਜ ਕੁਮਾਰ ਗੋਪਾਲ ਸ਼ਰਮਾ ਅਤੇ ਕਲੱਬ ਮੈਂਬਰ ਹਾਜ਼ਰ ਸਨ 

NO COMMENTS