*ਨੌਜਵਾਨ ਵੱਡੀ ਗਿਣਤੀ ਵਿੱਚ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣਗੇ —ਯੂਥ ਵਿੰਗ ਪੰਜਾਬ ਕਿਸਾਨ ਯੂਨੀਅਨ*

0
25

ਮਾਨਸਾ 6ਅਪਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ )ਪੰਜਾਬ ਕਿਸਾਨ ਯੂਨੀਅਨ ਦੇ ਯੂਥ ਵਿੰਗ ਵੱਲੋਂ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਦੇ ਖਿਲਾਫ਼ ਅਤੇ ਕੈਪਟਨ ਸਰਕਾਰ ਵੱਲੋਂ ਕਾਰੋਨਾ ਦੀ ਆੜ ਵਿੱਚ ਸਕੂਲ ਕਾਲਜ ਬੰਦ ਕਰਨ ਦੇ ਫੈਸਲੇ ਖਿਲਾਫ  ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ।   ਨੌਜਵਾਨਾਂ ਦੇ ਇੱਕਠ ਨੂੰ ਯੂਥ ਵਿੰਗ ਦੇ ਸੁਖਦੀਪ ਸੁੱਖੀ, ਗੁਲੂ ਮਾਨ, ਸੁੱਖੀ ਔਲਖ, ਗੁਰਪ੍ਰੀਤ ਹੈਪੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮਾਨਸਾ ਸ਼ਹਿਰ ਵਿੱਚੋ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਕੂਚ ਕਰਨਗੇ ਯੂਥ ਵਿੰਗ ਪਿੰਡਾਂ ਵਿੱਚ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਮੁਹਿੰਮ ਅੱਜ ਤੋਂ ਸ਼ੁਰੂ ਕਰਨਗੇ  ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ 10 ਅਪ੍ਰੈਲ ਨੂੰ ਸਕੂਲ ਕਾਲਜ ਖੋਲ੍ਹਣ ਦਾ ਫੈਸਲਾ ਨਾ ਲਿਆ ਤਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਸਕੂਲ ਖੋਲ੍ਹਣ ਲਈ ਜੱਦੋ-ਜਹਿਦ ਨੂੰ ਹੋਰ ਤੇਜ਼ ਕਰਾਂਗੇ । ਪੰਜਾਬ ਕਿਸਾਨ ਯੂਨੀਅਨ ਦੇ 

ਸੂਬਾ ਆਗੂ ਗੁਰਜੰਟ ਸਿੰਘ ਮਾਨਸਾ ਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿੱਥੇ  ਲੋਕ ਦੋਖੀ ਨੀਤੀਆਂ ਬਣਾਉਣ ਵਿੱਚ ਵਿਅਸਤ ਰਹੀ ਹੈ ਓਥੇ ਹੀ ਪੰਜਾਬ ਸਰਕਾਰ ਵੀ ਸਕੂਲਾਂ ਨੂੰ ਬੰਦ ਕਰਕੇ ਬੱਚਿਆਂ ਦਾ ਭਵਿੱਖ ਰੋਲ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਰੁਜ਼ਗਾਰ ਕਰ ਰਹੇ ਲੋਕਾਂ ਨੂੰ ਰੋਕ ਕੇ ਬੇਰੁਜ਼ਗਾਰਾਂ ਦੀਆਂ ਲੰਮੀਆਂ ਕਤਾਰਾਂ ਬਣਾਈਆਂ  ਜਾ ਰਹੀਆਂ ਹਨ ਅਤੇ ਕਰੋਨਾਂ ਦੀ ਆੜ ਵਿੱਚ ਜੁਰਮਾਨੇ ਦੇ ਨਾਂ ਤੇ ਅੰਨੇ ਮੁਨਾਫ਼ੇ ਇਕੱਠੇ ਕੀਤੇ ਜਾ ਰਹੇ ਹਨ।      ਉਹਨਾਂ ਕਿਹਾ ਕਿ ਪੰਜਾਬ ਅੰਦਰ ਸਰਾਬ ਦੇ ਠੇਕਿਆਂ ਦੀ ਭਰਮਾਰ ਹੈ ਜਿੱਥੇ ਲੋਕ ਇਕੱਤਰ ਹੁੰਦੇ ਹਨ ਕੀ ਓਥੇ  ਕਰੋਨਾਂ ਫੈਲਣ ਦਾ ਕੋਈ ਡਰ ਨਹੀਂ? ਕੀ ਕਰੋਨਾਂ ਮਹਾਂਮਾਰੀ ਸਿਰਫ਼ ਸਕੂਲਾਂ ਵਿੱਚ ਹੀ ਫੈਲਦੀ ਹੈ?       ਉਹਨਾਂ ਕਿਹਾ ਹੈ ਕਿ ਸਰਕਾਰ ਤਾਨਾਸ਼ਾਹੀ ਕਰਨੀ ਬੰਦ ਕਰੇ ਤੇ ਸਕੂਲ ਖੋਲ ਕੇ ਦੇਸ ਦਾ ਭਵਿੱਖ ਬਚਾਉਣ ਵਿੱਚ ਰੋਲ ਅਦਾ ਕਰੇ।   ਇਸ ਰੋਸ ਪ੍ਰਦਰਸ਼ਨ ਵਿੱਚ ਬੋਨੀ ਐਮ ਸੀ ਅਤੇ ਯੂਥ ਵਿੰਗ ਦੇ ਸੈਂਕੜੇ ਵਰਕਰਾਂ ਨੇ ਹਿੱਸਾ ਲਿਆ ਜਿਸ ਵਿਚ ਵਿਸ਼ਵਜੀਤ ਸਿੰਘ ਬਿੰਨੀ , ਸੰਦੀਪ ਸਿੰਘ , ਅਮਨ ਸ਼ਰਮਾ , ਜਤਿੰਦਰ ਚਹਿਲ , ਖੁਸ਼ਦੀਪ ਸਿੰਘ ਮਾਨ ਗੁਰਪ੍ਰੀਤ ਹੈਪੀ ਸੁਖਪਾਲ ਸਿੰਘ ਪਾਲੀ  ਬਿੱਟੂ ਮਾਨ , 

NO COMMENTS